ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਰਤਾਰਪੁਰ ਸਾਹਿਬ ਲਾਂਘੇ ਬਾਰੇ ਮਾਹਿਰ ਦੇਣ ਲੱਗੇ ਭਾਰਤ ਸਰਕਾਰ ਨੂੰ ਸਲਾਹਾਂ

ਕਰਤਾਰਪੁਰ ਸਾਹਿਬ ਲਾਂਘੇ ਬਾਰੇ ਮਾਹਿਰ ਦੇਣ ਲੱਗੇ ਭਾਰਤ ਸਰਕਾਰ ਨੂੰ ਸਲਾਹਾਂ

ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਤੇ ਉਸ ਦੇ ਵਿਕਾਸ ਦੀ ਯੋਜਨਾ `ਤੇ ਪਾਕਿਸਤਾਨ ਦੀ ਰਜ਼ਾਮੰਦੀ ਬਾਰੇ ਕੂਟਨੀਤਕ ਜਾਣਕਾਰਾਂ ਨੇ ਕੁਝ ‘ਸੰਤੁਲਿਤ ਜਿਹੇ` ਪ੍ਰਤੀਕਰਮ ਦਿੱਤੇ ਹਨ --

ਸਾਬਕਾ ਸਫ਼ੀਰ ਤੇ ਵਿਦੇਸ਼ ਮਾਮਲਿਆਂ ਦੇ ਜਾਣਕਾਰ ਐੱਨ.ਐੱਨ. ਝਾਅ ਦਾ ਕਹਿਣਾ ਹੈ ਕਿ ਕਰਤਾਰਪੁਰ ਸਾਹਿਬ ਲਾਂਘੇ ਨੂੰ ਲੈ ਕੇ ਹੋ ਰਹੀ ਪਹਿਲ ਸਿੱਖ ਕੌਮ ਲਈ ਬਹੁਤ ਹੀ ਇਤਿਹਾਸਕ ਤੇ ਜਜ਼ਬਾਤੀ ਪਹਿਲ ਹੈ। ਸਿੱਖ ਕੌਮ ਲਈ ਯਕੀਨੀ ਤੌਰ `ਤੇ ਇਹ ਖ਼ੁਸ਼ੀ ਦੇ ਛਿਣ ਹਨ। ‘ਪਰ ਸਾਨੂੰ ਪਾਕਿਸਤਾਨ ਦੀ ਮਨਸ਼ਾ ਤੋਂ ਸਾਵਧਾਨ ਰਹਿਣ ਦੀ ਵੀ ਜ਼ਰੂਰਤ ਹੈ।`


ਸ੍ਰੀ ਝਾਅ ਨੇ ਕਿਹਾ ਕਿ ਪਾਕਿਸਤਾਨ ਨੇ ਕਰਤਾਰਪੁਰ ਸਾਹਿਬ ਜਾਣ ਵਾਲੇ ਸਿੱਖ ਤੀਰਥ-ਯਾਤਰੀਆਂ ਨਾਲ ਪਹਿਲਾਂ ਅਤੇ ਹਾਲੇ ਸਿਰਫ਼ ਕੁਝ ਦਿਨ ਪਹਿਲਾਂ ਕੀ ਵਿਵਹਾਰ ਕੀਤਾ ਹੈ, ਇਹ ਧਿਆਨ `ਚ ਰੱਖਣ ਦੀ ਜ਼ਰੂਰਤ ਹੈ। ਉੱਥੇ ਖ਼ਾਲਿਸਤਾਨ ਸਮਰਥਕਾਂ ਦੇ ਬੈਨਰ ਲਹਿਰਾਏ ਗਏ। ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਨਾਲ ਦੁਰਵਿਹਾਰ ਕੀਤਾ ਗਿਆ।


ਸਬਕਾ ਰਾਜਦੂਤ ਨੇ ਕਿਹਾ, ਸਾਨੂੰ ਇਹ ਗੱਲ ਜ਼ਰੂਰ ਧਿਆਨ `ਚ ਰੱਖਣੀ ਚਾਹੀਦੀ ਹੈ ਕਿ ਇਸ ਲਾਂਘੇ ਦੀ ਵਰਤੋਂ ਪਾਕਿਸਤਾਨ ਵੱਲੋਂ ਭਾਰਤ `ਚ ਵੱਖਵਾਦ ਨੂੰ ਹੱਲਾਸ਼ੇਰੀ ਦੇਣ ਲਈ ਨਹੀਂ ਕੀਤੀ ਜਾਣੀ ਚਾਹੀਦੀ। ਉਨ੍ਹਾਂ ਕਿਹਾ,‘ਸਾਨੂੰ ਭਰੋਸਾ ਹੈ ਕਿ ਭਾਰਤ ਸਰਕਾਰ ਦੇ ਧਿਆਨ `ਚ ਇਹ ਗੱਲਾਂ ਜ਼ਰੂਰ ਹੋਣਗੀਆਂ। ਭਾਰਤ ਸਰਕਾਰ ਨੇ ਪਾਕਿਸਤਾਨ ਦੇ ਸੱਦੇ `ਤੇ ਦੋ ਕੇਂਦਰੀ ਮੰਤਰੀਆਂ ਨੂੰ ਭੇਜਣ ਦਾ ਫ਼ੈਸਲਾ ਸਦਭਾਵਨਾ ਵਜੋਂ ਲਿਆ ਹੈ ਪਰ ਸਰਕਾਰ ਪਾਕਿਸਤਾਨ ਦੀ ਅਸਲ ਮਨਸ਼ਾ ਤੋਂ ਜ਼ਰੂਰ ਸਾਵਧਾਨ ਹੋਵੇਗੀ।`


ਬੀਤੇ ਦਿਨੀਂ ਅੰਮ੍ਰਿਤਸਰ ਜਿ਼ਲ੍ਹੇ `ਚ ਰਾਜਾਸਾਂਸੀ ਲਾਗਲੇ ਪਿੰਡ ਅਦਲੀਵਾਲ ਸਥਿਤ ਨਿਰੰਕਾਰੀ ਭਵਨ `ਤੇ ਹੋਏ ਅੱਤਵਾਦੀ ਹਮਲੇ `ਚ ਵੀ ਪਾਕਿਸਤਾਨੀ ਏਜੰਸੀਆਂ ਦੀ ਮਿਲੀਭੁਗਤ ਅਤੇ ਖ਼ਾਲਿਸਤਾਨ ਹਮਾਇਤੀ ਸਮੂਹਾਂ ਨੂੰ ਸਮਰਥਨ ਦੇਣ ਨਾਲ ਜੁੜੇ ਤੱਥ ਸਾਹਮਣੇ ਆਏ ਹਨ।


ਪਾਕਿਸਤਾਨ ਖੁੱਲ੍ਹ ਕੇ ਖ਼ਾਲਿਸਤਾਨ ਰਾਹੀਂ ਪੰਜਾਬ ਵਿੱਚ ਵੱਖਵਾਦ ਨੂੰ ਭੜਕਾਉਣ ਦੀ ਮੁਹਿੰਮ ਦੀ ਹਮਾਇਤ ਕਰ ਰਿਹਾ ਹੈ। ਇਨ੍ਹਾਂ ਸਾਰੀਆਂ ਗੱਲਾਂ ਨੂੰ ਭਾਰਤ ਸਰਕਾਰ ਜ਼ਰੂਰ ਧਿਆਨ `ਚ ਰੱਖੇਗੀ।


ਸਾਬਕਾ ਰਾਜਦੂਤ ਨੇ ਕਿਹਾ ਕਿ ਚੰਗੇ ਰਿਸ਼ਤੇ ਲਈ ਚੰਗੀ ਨੀਅਤ ਵੀ ਜ਼ਰੂਰੀ ਹੈ। ਪਾਕਿਸਤਾਨ ਨੂੰ ਆਪਣੀ ਨੀਅਤ ਵੀ ਦਰੁਸਤ ਕਰਨੀ ਹੋਵੇਗੀ; ਤਦ ਹੀ ਕੋਈ ਪਹਿਲ ਸਥਾਈ ਤੇ ਹਾਂ-ਪੱਖੀ ਅਸਰ ਪਾਉਣ ਵਾਲੀ ਸਿੱਧ ਹੋ ਸਕਦੀ ਹੈ।


ਪਾਕਿਸਤਾਨ `ਚ ਭਾਰਤ ਦੇ ਹਾਈ ਕਮਿਸ਼ਨਰ ਰਹਿ ਚੁੱਕੇ ਜੀ. ਪਾਰਥਾਸਾਰਥੀ ਨੇ ਕਿਹਾ ਹੈ ਕਿ ਕਰਤਾਰਪੁਰ ਸਾਹਿਬ ਲਾਂਘਾ ਇੱਕ ਵਧੀਆ ਪਹਿਲ ਹੈ ਪਰ ਪਾਕਿਸਤਾਨ ਤੋਂ ਚੌਕਸ ਰਹਿਣਾ ਵੀ ਬਹੁਤ ਜ਼ਰੂਰੀ ਹੈ। ਇਸ ਮੁੱਦੇ `ਤੇ ਸ੍ਰੀ ਪਾਰਥਾਸਾਰਥੀ ਨੇ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਦੀ ਸਹਿਮਤੀ ਬਾਰੇ ਪੁੱਛਣ `ਤੇ ਕਿਹਾ ਕਿ ਇਸ ਵਿਸ਼ੇ ਨਾਲ ਧਾਰਮਿਕ ਅਤੇ ਕੂਟਨੀਤਕ ਦੋ ਪੱਖ ਜੁੜੇ ਹੋਏ ਹਨ। ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਦਰਸ਼ਨ ਆਸਾਨ ਬਣਾਉਣ ਲਈ ਲਾਂਘਾ ਵਿਕਸਤ ਕੀਤੇ ਜਾਣ ਦੀ ਪਹਿਲ ਸੁਆਗਤਯੋਗ ਹੈ।


ਪਰ ਜਿੱਥੋਂ ਤੱਕ ਕੂਟਨੀਤਕ ਪਹਿਲ ਦੀ ਗੱਲ ਹੈ ਅਤੇ ਇਹ ਵਿਦੇਸ਼ ਨੀਤੀ ਨਾਲ ਜੁੜਿਆ ਵਿਸ਼ਾ ਹੈ; ਇਸ ਲਈ ਭਾਰਤ ਨੂੰ ਪਾਕਿਸਤਾਨ ਦੇ ਇਰਾਦਿਆਂ ਪ੍ਰਤੀ ਸੁਚੇਤ ਤੇ ਚੌਕਸ ਰਹਿਣ ਦੀ ਜ਼ਰੂਰਤ ਹੈ ਕਿਉਂਕਿ ਉਹ ਪੰਜਾਬ `ਚ ਖ਼ਾਲਿਸਤਾਨ ਨੂੰ ਭੜਕਾਉਣ ਦੇ ਜਤਨ ਲਗਾਤਾਰ ਕਰਦਾ ਰਿਹਾ ਹੈ।


ਜੇ ਪਾਕਿਸਤਾਨ ਸਰਕਾਰ ਨਹੀਂ, ਤਾਂ ਕੁਝ ਵੱਖਵਾਦੀ ਗੁੱਟ, ਫ਼ੌਜ ਤੇ ਖ਼ੁਫ਼ੀਆ ਏਜੰਸੀ ਕੁਝ (ਸਾਰੇ ਨਹੀਂ) ਵੱਖਵਾਦੀ ਅਨਸਰ ਆਪਣੇ ਪੱਧਰ `ਤੇ ਇਸ ਲਾਂਘੇ ਦੀ ਵਰਤੋਂ ਭਾਰਤ `ਚ ਗੜਬੜੀ ਫੈਲਾਉਣ ਲਈ ਕਰ ਸਕਦੇ ਹਨ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Experts are advising India Govt over Kartarpur corridor