ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਰਮਾ, ਮੱਕੀ ਤੇ ਸਬਜ਼ੀਆਂ ਲਈ ਮਾਹਿਰਾਨਾ ਸਲਾਹ

ਨਰਮਾ, ਮੱਕੀ ਤੇ ਸਬਜ਼ੀਆਂ ਲਈ ਮਾਹਿਰਾਨਾ ਸਲਾਹ

[ ਇਸ ਤੋਂ ਪਿਛਲਾ ਹਿੱਸਾ ਪੜ੍ਹਨ ਲਈ ਇਸ ਸਤਰ ਉੱਤੇ ਕਲਿੱਕ ਕਰੋ ]

 

'ਹਿੰਦੁਸਤਾਨ ਟਾਈਮਜ਼ ਪੰਜਾਬੀ' ਦੇ ਪਾਠਕ ਕਿਸਾਨਾਂ ਲਈ ਇੱਥੇ ਅਸੀਂ ਕੁਝ ਅਹਿਮ ਮਾਹਿਰਾਨਾ ਨੁਕਤੇ ਪੇਸ਼ ਕਰ ਰਹੇ ਹਾਂ:

 

ਨਰਮਾ: ਨਰਮੇ ਤੇ ਚਿੱਟੀ ਮੱਖੀ ਦਾ ਨਿਰੀਖਣ ਹਰ ਰੋਜ਼ ਸਵੇਰੇ 10 ਵਜੇ ਤੱਕ ਕੀਤਾ ਜਾਵੇ ਜੇਕਰ ਨਰਮੇ ਦੇ ਉੱਪਰਲੇ ਤਿੰਨ ਪੱਤਿਆਂ ਤੇ ਚਾਰ ਪਤੰਗੇ ਪ੍ਰਤੀ ਪੱਤਾ ਤੋਂ ਘੱਟ ਹੋਣ ਤਾਂ ਘਬਰਾਉਣ ਦੀ ਜ਼ਰੂਰਤ ਨਹੀਂ, ਜੇਕਰ ਪਤੰਗੇ ਚਾਰ ਤੋਂ ਛੇ ਹੋਣ ਤਾਂ ਪੀ..ਯੂ. ਵੱਲੋਂ ਸਿਫਾਰਸ਼ ਕੀਤਾ ਘਰ ਦਾ ਬਣਾਇਆ ਨਿੰਮ ਦਾ ਘੋਲ 1200 ਮਿਲੀਲਿਟਰ ਜਾਂ ਇੱਕ ਲਿਟਰ ਨਿੰਬੀਸੀਡੀਨ/ਅਚੂਕ ਦਾ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ

 

  • ਨਿੰਮ ਦਾ ਘੋਲ ਤਿਆਰ ਕਰਨ ਲਈ ਚਾਰ ਕਿੱਲੋ ਨਿੰਮ ਦੀਆਂ ਕਰੂੰਬਲਾਂ (ਪੱਤੇ, ਹਰੀਆਂ ਟਹਿਣੀਆਂ ਅਤੇ ਨਿਮੋਲੀਆਂ) ਨੂੰ 10 ਲਿਟਰ ਪਾਣੀ ਵਿੱਚ 30 ਮਿੰਟ ਲਈ ਉਬਾਲੋ। ਇਸ ਘੋਲ ਨੂੰ ਕੱਪੜ ਛਾਣ ਕਰ ਲਓ ਅਤੇ ਤਰਲ ਨੂੰ ਸਿਫਾਰਸ਼ ਕੀਤੀ ਮਾਤਰਾ ਮੁਤਾਬਿਕ ਛਿੜਕਾਅ ਕਰੋ

 

  • ਚਿੱਟੀ ਮੱਖੀ ਦਾ ਜ਼ਿਆਦਾ ਹਮਲਾ ਹੋਣ ਤੇ 80 ਗ੍ਰਾਮ ਫਲੋਨੀਕਾਮਿਡ 50 ਡਬਲਯੂ ਜੀ (ਉਲਾਲਾ) ਜਾਂ 200 ਗ੍ਰਾਮ ਪੋਲੋ/ਰੂਬੀ/ਕਰੇਜ਼/ਲੂਡੋ/ਸ਼ੋਕੂ 50 ਡਬਲਯੂ ਪੀ (ਡਾਇਆਫੈਨਥੀਯੂਰੋਨ) ਜਾਂ 60 ਗ੍ਰਾਮ ਡਾਇਨੋਟੈਫੂਰਾਨ 20 ਐਸ ਜੀ (ਓਸ਼ੀਨ) ਦਾ ਛਿੜਕਾਅ ਕਰੋ

 

 

  • ਚਿੱਟੀ ਮੱਖੀ ਦੇ ਬੱਚਿਆਂ (ਨਿੰਫ) ਦੀ ਰੋਕਥਾਮ ਲਈ 500 ਮਿਲੀਲਿਟਰ ਪਾਈਰਪ੍ਰੋਕਸੀਫਿਨ 10 ਸੀ (ਲੈਨੋ) ਜਾਂ 200 ਮਿਲੀਲਿਟਰ ਸਪਾਈਰੋਮੈਸੀਫਿਨ 22.9 ਐਸ ਸੀ (ਓਬਰੇਨ/ਵੋਲਟੇਜ਼) ਦਾ ਛਿੜਕਾਅ ਕਰੋ

 

  • ਹਰੇ ਤੇਲੇ ਦੀ ਰੋਕਥਾਮ ਲਈ ਉਸ ਸਮੇਂ ਛਿੜਕਾਅ ਕਰੋ ਜਦੋਂ ਨਰਮੇ ਦੇ 50 ਪ੍ਰਤੀਸ਼ਤ ਬੂਟਿਆਂ ਦੇ ਉੱਪਰਲੇ ਹਿੱਸੇ ਦੇ ਪੂਰੇ ਬਣ ਚੁੱਕੇ ਪੱਤੇ ਕਿਨਾਰਿਆਂ ਤੋਂ ਪੀਲੇ ਪੈ ਕੇ ਹੇਠਾਂ ਵੱਲ ਮੁੜਨੇ ਸ਼ੁਰੂ ਹੋ ਜਾਣ

 

  • ਹਰੇ ਤੇਲੇ ਦੀ ਰੋਕਥਾਮ ਲਈ 80 ਗਾ੍ਰਮ ਉਲਾਲਾ 50 ਡਬਲਯੂ ਜੀ ਜਾਂ 60 ਗ੍ਰਾਮ ਉਸ਼ੀਨ 20 ਐਸ ਜੀ ਜਾਂ 40 ਗ੍ਰਾਮ ਐਕਟਾਰਾ/ਐਕਸਟਰਾਸੁਪਰ/ਡੋਟਾਰਾ 25 ਡਬਲਯੂ ਜੀ ਜਾਂ 40 ਮਿ.ਲੀ. ਇਮੀਡਾਸੈਲ/ ਮਾਰਕਡੋਰ 17.8 ਐਸ ਐਲ ਜਾਂ ਕੌਨਫੀਡੋਰ 200 ਐਸ ਐਲ ਨੂੰ 1.50  ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ

 

 

ਮੱਕੀ: ਮੱਕੀ ਨੂੰ 37 ਕਿੱਲੋ ਯੂਰੀਆ ਦੀ ਅਖੀਰਲੀ ਕਿਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਬੂਰ ਪੈਣ ਤੇ ਪਾ ਦਿਓ। ਪਰ ਪੀ ਐਮ ਐਚ 2/ਕੇਸਰੀ/ਪਰਲ ਪੌਪਕੌਰਨ ਨੂੰ 25 ਕਿੱਲੋ ਯੂਰੀਆ ਪ੍ਰਤੀ ਏਕੜ ਪਾਉ

 

 

ਸਬਜ਼ੀਆਂ: ਇਹ ਸਮਾਂ ਮੁੱਖ ਮੌਸਮ ਦੀ ਗੋਭੀ ਦੀ ਲਵਾਈ ਲਈ ਢੁਕਵਾਂ ਹੈ। ਗਾਜਰ, ਬਰੋਕਲੀ, ਚੀਨੀ ਗੋਭੀ ਦੀ ਬੀਜਾਈ ਲਈ ਵੀ ਢੁਕਵਾ ਸਮਾਂ ਹੈ

  • ਚਲ ਰਿਹਾ ਮੌਸਮ ਮਿਰਚਾਂ ਦੇ ਫ਼ਲਾਂ ਦੇ ਗਾਲ੍ਹੇ ਲਈ ਢੁਕਵਾਂ ਹੈ। ਇਸ ਕਰਕੇ ਮਿਰਚਾਂ ਦੀ ਫ਼ਸਲ ਤੇ 250 ਮਿਲੀਲਿਟਰ ਫੌਲੀਕਰ ਜਾਂ 750 ਗ੍ਰਾਮ ਇੰਡੋਫਿਲ ਐਮ-45 ਜਾਂ ਬਲਾਈਟੌਕਸ ਨੂੰ 250 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ 10 ਦਿਨਾਂ ਦੇ ਵਕਫੇ ਤੇ 3-4 ਛਿੜਕਾਅ ਸਾਫ ਮੌਸਮ ਹੋਣ ਤੇ ਕਰੋ

 

 

ਬਾਗਬਾਨੀ: ਸਦਾ ਹਰੇ ਰਹਿਣ ਵਾਲੇ ਬੂਟੇ ਜਿਵੇਂ ਨਿੰਬੂ ਜਾਤੀ, ਅੰਬ, ਲੀਚੀ, ਅਮਰੂਦ, ਲੁਕਾਠ ਅਤੇ ਚੀਕੂ ਆਦਿ ਲਗਾਉਣ ਲਈ ਬਹੁਤ ਹੀ ਢੁੱਕਵਾਂ ਸਮਾਂ ਹੈ

 

  • ਨਿੰਬੂ ਜਾਤੀ ਦੇ ਪੈਰ ਗਲ੍ਹਣ ਦੇ ਰੋਗ ਨੂੰ ਰੋਕਣ ਲਈ ਸੋਡੀਅਮ ਹਾਈਪੋਕਲੋਰਾਈਟ (5%) ਨੂੰ 10 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਬੂਟੇ ਦੇ ਹਿਸਾਬ ਨਾਲ ਬੂਟਿਆਂ ਦੀ ਛੱਤਰੀ ਹੇਠ ਮਿੱਟੀ ਅਤੇ ਮੁੱਖ ਤਣਿਆਂ ਨੂੰ ਗੜੁੱਚ ਕਰੋ
  •  
  • ਨਿੰਬੂ ਜਾਤੀ ਦੇ ਫਲਾਂ ਵਿੱਚ ਫ਼ਲ ਦੀ ਮੱਖੀ ਦੀ ਰੋਕਥਾਮ ਲਈ ਅਗਸਤ ਦੇ ਦੂਜੇ ਹਫਤੇ 16 ਪੀ..ਯੂ. ਫਰੂਟ ਫਲਾਈ ਟਰੈਪ ਪ੍ਰਤੀ ਏਕੜ ਦੇ ਹਿਸਾਬ ਨਾਲ ਲਗਾਉ ਅਤੇ ਲੋੜ ਪੈਣ ਤੇ ਦੁਬਾਰਾ ਟਰੈਪ ਲਾਓ
  •  

ਅਮਰੂਦਾਂ ਦੇ ਬਾਗਾਂ ਵਿੱਚੋਂ ਫ਼ਲ ਦੀ ਮੱਖੀ ਨਾਲ ਗ੍ਰਸਤ ਫ਼ਲਾਂ ਨੂੰ ਇੱਕਠਾ ਕਰਕੇ ਡੂੰਘਾ ਦਬਾ ਦਿਉ ।  

[ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਤੋਂ ਧੰਨਵਾਦ ਸਹਿਤ ]

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Experts Suggestion for Cotton Maize and Vegetables