'ਹਿੰਦੁਸਤਾਨ ਟਾਈਮਜ਼ ਪੰਜਾਬੀ' ਦੇ ਪਾਠਕ ਕਿਸਾਨ ਵੀਰਾਂ ਨੂੰ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਫਸਲਾਂ ਨੂੰ ਲੋੜ ਅਨੁਸਾਰ ਪਾਣੀ ਲਾਉਣ / ਸਪਰੇਅ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਝੋਨਾ (ਫੁੱਲ ਪੈਣਾ): ਝੋਨੇ ਦੀ ਫ਼ਸਲ ਤੇ ਪਾਣੀ ਉਸ ਸਮੇ ਲਾਉ ਜਦੋਂ ਪਹਿਲਾ ਪਾਣੀ ਜ਼ੀਰੇ ਨੂੰ 2 ਦਿਨ ਹੋ ਗਏ ਹੋਣ, ਪ੍ਰੰਤੂ ਖਿਆਲ ਰਹੇ ਕਿ ਖੇਤ ਵਿੱਚ ਤਰੇੜਾਂ ਨਾ ਪੈਣ।
- ਝੋਨੇ ਦੇ ਖੇਤਾਂ ਵਿੱਚ ਨਦੀਨ ਨੂੰ ਪੁੱਟ ਕੇ ਨਸ਼ਟ ਕਰੋ।
- ਛਲ ਰਿਹਾ ਮੌਸਮ ਝੂਠੀ ਕਾਂਗਿਆਰੀ ਦੇ ਲਈ ਅਨੁਕੂਲ ਹੈ।ਇਸ ਬਿਮਾਰੀ ਤੇ ਬਚਾਅ ਲਈ ਜਿਮੀਦਾਰ ਭਰਾਵਾਂ ਨੂੰ ਝੋਨੇ ਦੀ ਫਸਲ ਦੇ ਗੋਭ ਵਿੱਚ ਆਉਣ ਸਮੇਂ 500 ਗ੍ਰਾਮ ਕੋਸਾਇਡ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
- ਝੋਨੇ ਦੀ ਫ਼ਸਲ ਨੂੰ ਤਣੇ ਦੁਆਲੇ ਪੱਤੇ ਦੇ ਝੁਲਸ ਰੋਗ ਦੇ ਹਮਲੇ ਤੋਂ ਬਚਾਉਣ ਲਈ ਵੱਟਾ-ਬੰਨਿਆਂ ਨੂੰ ਸਾਫ ਰੱਖੋ।ਜੇਕਰ ਬਿਮਾਰੀ ਦਾ ਹਮਲਾ ਨਜ਼ਰ ਆਵੇ ਤਾਂ ਫਸਲ ਤੇ ਐਮੀਸਟਾਰ ਟੋਪ ਜਾਂ ਟਿਲਟ/ਬੰਪਰ ਜਾਂ ਫੋਲੀਕਰ/ ਓਰੀਅਸ 200 ਮਿ.ਲਿ. ਜਾਂ ਨਟੀਵੋ 80 ਗ੍ਰਾਮ ਜਾਂ ਲਸਚਰ 320 ਮਿ.ਲਿ. ਜਾਂ ਮੋਨਸਰਨ 200 ਮਿ.ਲਿ. ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਬੂਟਿਆਂ ਦੇ ਮੁੱਢਾਂ ਵੱਲ ਰੁੱਖ ਕਰਕੇ ਛਿੜਕਾਅ ਕਰੋ।
- ਝੋਨੇ ਦੀ ਫਸਲ ਦਾ ਤਣੇ ਦੇ ਗੜੂੰਏਂ ਅਤੇ ਪੱਤਾ ਲਪੇਟ ਸੁੰਡੀ ਵਾਸਤੇ ਸਰਵੇਖਣ ਕਰਦੇ ਰਹੋ ਅਤੇ ਜੇਕਰ ਹਮਲਾ ਆਰਥਿਕ ਕਗਾਰ (5% ਸੁੱਕਿਆਂ ਗੋਭਾਂ –ਤਣੇ ਦੇ ਗੜੂੰਏਂ ਲਈ ਅਤੇ 10% ਨੁਕਸਾਨੇ ਪੱਤੇ –ਪੱਤਾ ਲਪੇਟ ਲਈ ) ਤੋ ਵਧੇਰੇ ਹੋਵੇ ਤਾਂ 20 ਮਿਲੀਲਿਟਰ ਫੇਸ 480 ਤਾਕਤ ਜਾਂ 170 ਗ੍ਰਾਮ ਮੌਰਟਰ 75 ਤਾਕਤ ਜਾਂ 1 ਲਿਟਰ ਕੋਰੋਬਾਨ/ਡਰਮਬਾਨ /ਲੀਥਲ 20 ਈ ਸੀ ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ।
- ਝੋਨੇ ਤੇ ਬੂਟਿਆਂ ਤੇ ਟਿੱਡਿਆਂ ਦਾ ਲਗਾਤਾਰ ਸਰਵੇਖਣ ਕਰੋ।ਜੇਕਰ ਪ੍ਰਤੀ ਬੂਟਾ 5 ਜਾਂ ਵੱਧ ਟਿੱਡੇ ਨਜ਼ਰ ਆਉਣ ਤਾਂ 120 ਗਾ੍ਰਮ ਚੈੱਸ 50 ਡਬਲਯੂ ਜੀ ਜਾਂ 40 ਮਿਲੀਲਿਟਰ ਕੋਨਫਿਡੋਰ 200 ਐਸ ਐਲ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।
ਬਾਸਮਤੀ: ਬਾਸਮਤੀ ਵਿੱਚ ਯੂਰੀਆ ਦੀ ਬਾਕੀ ਅੱਧੀ ਕਿਸ਼ਤ 6 ਹਫ਼ਤੇ ਬਾਅਦ ਪਾਉ।
ਬਾਸਮਤੀ ਚ’ ਤਣੇ ਦੇ ਗੜੂੰਏਂ ਦਾ ਲਗਾਤਾਰ ਸਰਵੇਖਣ ਕਰਦੇ ਰਹੋ ਅਤੇ ਜੇਕਰ 2% ਗੋਭਾ ਸੁੱਕੀਆਂ ਹੋਣ ਤਾਂ ਝੋਨੇ ਚ’ ਦੱਸੇ ਕੀਟਨਾਸ਼ਕ ਜਾਂ 60 ਮਿਲੀਲਿਟਰ ਕੋਰਾਜਨ 18.5 ਤਾਕਤ ਜਾਂ 4 ਕਿਲੋ ਫਰਟੇਰਾ 0.4 ਤਾਕਤ ਜਾਂ 10 ਕਿਲੋ ਪਦਾਨ/ ਕੈਲਡਾਨ /ਕਰੀਟਾਪ 4 ਤਾਕਤ ਜਾਂ 6 ਕਿਲੋ ਰੀਜੈਂਟ / ਮੋਰਟੈਲ 0.3 ਤਾਕਤ ਨੂੰ ਪ੍ਰਤੀ ਏਕੜ ਖਤੇ ਪਾਣੀ ਵਿੱਚ ਵੱਟਾ ਦਿੳ। ਇਹ ਕੀਟਨਾਸ਼ਕ ਪੱਤਾ ਲਪੇਟ ਸੁੰਡੀ ਦੀ ਵੀ ਰੋਕਥਾਮ ਕਰਦੇ ਹਨ। [ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਤੋਂ ਧੰਨਵਾਦ ਸਹਿਤ ]