ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫ਼ੈਕਟਰੀ ’ਚ ਬੁਆਇਲਰ ਦੀ ਟਿਊਬ ’ਚ ਧਮਾਕਾ, ਕੰਮ ਕਰ ਰਹੇ 3 ਮਜ਼ਦੂਰਾਂ ਦੀ ਮੌਤ

ਮੋਹਾਲੀ ਦੇ ਨੇੜਲੇ ਕਸਬਾ ਲਾਲੜੂ ਦੀ ਨਾਹਰ ਗਰੁੱਪ ਆਫ਼ ਕੰਪਨੀ ਚ ਅੱਜ ਮੰਗਲਵਾਰ ਦੀ ਦੁਪਿਹਰ ਇੱਕ ਬੁਆਇਲਰ ਦੀ ਟਿਊਬ ਦਾ ਹੈਡਰ ਫੱਟ ਗਿਆ ਜਿਸ ਕਾਰਨ ਪੈਦਾ ਹੋਏ ਜ਼ੋਰਦਾਰ ਧਮਾਕੇ ਕਾਰਨ ਉੱਥੇ ਕੰਮ ਕਰ ਰਹੇ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ।

 

ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਚਸ਼ਮੀਦੀਦ ਗਵਾਹਾਂ ਦਾ ਕਹਿਣਾ ਹੈ ਕਿ ਕੁਝ ਮਜ਼ਦੂਰ ਫੈਕਟਰੀ ਚ ਕੰਮ ਕਰ ਰਹੇ ਸਨ ਤੇ ਅਚਾਨਕ ਇਸ ਦੌਰਾਨ ਬੁਆਇਲਰ ਦੀ ਟਿਊਬ ਦਾ ਹੈਡਰ ਫੱਟ ਗਿਆ ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

ਉਨ੍ਹਾਂ ਅੱਗੇ ਦੱਸਿਆ ਕਿ ਟਿਊਬ ਦਾ ਹੈਡਰ ਫੱਟਣ ਦਾ ਧਮਾਕਾ ਇੰਨਾ ਜ਼ੋਰਦਾਰ ਸੀ ਕਿ ਉੰਥੇ ਕੰਮ ਕਰੇ ਰਹੇ ਮਜ਼ਦੂਰ ਪੂਰੀ ਤਰ੍ਹਾਂ ਝੁਲਸੇ ਗਏ। ਜ਼ਖਮੀ ਹੋਏ ਮਜ਼ਦੂਰਾਂ ਨੂੰ ਤੁਰੰਤ ਚੰਡੀਗਡ੍ਹ ਦੇ ਸੈਕਟਰ 32 ਦੇ ਸਰਕਾਰੀ ਮੈਡੀਕਲ ਕਾਲਜ ਵਿਖੇ ਭਰਤੀ ਕਰਵਾਇਆ ਗਿਆ ਹੈ। ਝੁਲਸੇ ਮਜ਼ਦੂਰ ਦੀ ਹਾਲਤ ਗੰਭੀਰ ਬਣੀ ਹੋਈ ਹੈ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

 

ਤਾਜ਼ਾ ਜਾਣਕਾਰੀ ਮੁਤਾਬਕ ਮ੍ਰਿਤਕ ਮਜ਼ਦੂਰਾਂ ਦੀ ਹਾਲੇ ਤੱਕ ਪਛਾਣ ਨਹੀਂ ਹੋ ਸਕੀ ਹੈ ਪਰ ਇਹ ਵਿਅਕਤੀ ਨੇੜਲੇ ਹੀ ਕਿਸੇ ਪਿੰਡਾਂ ਦੇ ਦੱਸੇ ਜਾ ਰਹੇ ਹਨ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਪ੍ਰਸ਼ਾਸਨ ਨੇ ਮੌਕਾ ਏ ਵਾਰਦਾਤ ਤੇ ਪੁੱਜ ਕੇ ਘਟਨਾ ਦੀ ਪੂਰੀ ਜਾਣਕਾਰੀ ਲੈਣ ਚ ਜੁੱਟ ਗਈ ਤੇ ਪੜਤਾਲ ਹਾਲੇ ਜਾਰੀ ਦੱਸੀ ਜਾ ਰਹੀ ਹੈ।

 

ਦੱਸਣਯੋਗ ਹੈ ਕਿ ਇਸ ਫੈਕਟਰੀ ਚ ਬਿਜਲੀ ਬਣਾਉਣ ਨਾਲ ਸਬੰਧਤ ਕੰਮ ਕੀਤਾ ਜਾਂਦਾ ਹੈ।

 

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Explosion in Builers Tube in Factory Death of Three Workers