ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਪੰਜਾਬ `ਚ ਕਤਲਾਂ ਲਈ ਜਿ਼ੰਮੇਵਾਰ` ਨੂੰ ਯੂਕੇ ਤੋਂ ਲਿਆਉਣ ਦੀਆਂ ਤਿਆਰੀਆਂ

ਗੁਰਸ਼ਰਨਬੀਰ ਸਿੰਘ ਵਾਹੀਵਾਲ

ਪੰਜਾਬ `ਚ ‘ਗਿਣ-ਮਿੱਥ` ਕੇ ਹੋਣ ਵਾਲੇ ਕਤਲਾਂ ਦੇ ਕਥਿਤ ਜਿ਼ੰਮੇਵਾਰਾਂ ਨੂੰ ਫੜਨ ਲਈ ਬੀਤੇ ਦਿਨੀਂ ਇੰਗਲੈਂਡ (ਯੂਕੇ) `ਚ ਵੱਸਦੇ ਪੰਜਾਬੀਆਂ ਦੇ ਘਰਾਂ `ਤੇ ਛਾਪੇ ਮਾਰੇ ਗਏ ਸਨ। ਉਸੇ ਲੜੀ `ਚ ਹੁਣ ਭਾਰਤ ਦੀ ‘ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ` (ਐੱਨਆਈਏ) ਅਤੇ ਪੰਜਾਬ ਪੁਲਿਸ ਨੇ ਫ਼ੈਸਲਾ ਕੀਤਾ ਹੈ ਕਿ ਅਜਿਹੇ ਹਮਲਿਆਂ ਜਾਂ ਕਤਲਾਂ ਦੇ ਕਥਿਤ ਸਾਜਿ਼ਸ਼-ਘਾੜੇ ਤੇ ਖ਼ਾਲਿਸਤਾਨੀ ਦਹਿਸ਼ਤਗਰਦ ਗੁਰਸ਼ਰਨਬੀਰ ਸਿੰਘ ਵਾਹੀਵਾਲ ਨੂੰ ਇੰਗਲੈਂਡ ਤੋਂ ਹਵਾਲਗੀ ਸੰਧੀ ਰਾਹੀਂ ਭਾਰਤ ਲਿਆਉਣ ਲਈ ਨਵੇਂ ਸਿਰੇ ਤੋਂ ਕੋਸਿ਼ਸ਼ਾਂ ਕੀਤੀਆਂ ਜਾਣਗੀਆਂ।


ਐੱਨਆਈਏ ਹੁਣ ਕਥਿਤ ‘ਮੁੱਖ ਸਰਗਨੇ` ਗੁਰਸ਼ਰਨਬੀਰ (35) ਦੀ ਇੰਗਲੈਂਡ ਤੋਂ ਹਵਾਲਗੀ ਦੀ ਮੰਗ ਕਰੇਗੀ। ਇਸ ਵਿਅਕਤੀ `ਤੇ ਦੋਸ਼ ਹੈ ਕਿ ‘ਉਸ ਨੇ ਅਕਤੂਬਰ 2016 ਤੋਂ ਲੈ ਕੇ ਦਸੰਬਰ 2017 ਦੌਰਾਨ ਕੁਝ ਸਮਾਜਕ-ਧਾਰਮਿਕ ਆਗੂਆਂ ਦੇ ਗਿਣੀ-ਮਿੱਥੀ ਸਾਜਿ਼ਸ਼ ਅਧੀਨ ਕਤਲ ਕਰਵਾਏ ਸਨ; ਜਿਨ੍ਹਾਂ `ਚ ਰਾਸ਼ਟਰੀ ਸਵੈਮ-ਸੇਵਕ ਸੰਘ ਦੀ ਪੰਜਾਬ ਇਕਾਈ ਦੇ ਮੀਤ ਪ੍ਰਧਾਨ ਬ੍ਰਿਗੇਡੀਅਰ (ਸੇਵਾ-ਮੁਕਤ) ਜਗਦੀਸ਼ ਗਗਨੇਜਾ ਦਾ ਕਤਲ ਵੀ ਸ਼ਾਮਲ ਹੈ।`


ਐੱਨਆਈਏ ਦੇ ਦੋਸ਼-ਪੱਤਰ (ਚਾਰਜਸ਼ੀਟ) ਅਨੁਸਾਰ ਗੁਰਸ਼ਰਨਬੀਰ ਇੰਗਲੈੈਂਡ ਦੇ ਨਾਗਰਿਕ ਜਗਤਾਰ ਸਿੰਘ ਉਰਫ਼ ਜੱਗੀ ਜੌਹਲ ਦੇ ਸੰਪਰਕ ਵਿੱਚ ਸੀ, ਜਿਸ ਨੂੰ ਪੰਜਾਬ ਪੁਲਿਸ ਨੇ ਅਜਿਹੇ ਕਤਲਾਂ ਦੇ ਸਿਲਸਿਲੇ `ਚ ਗ੍ਰਿਫ਼ਤਾਰ ਕੀਤਾ ਹੈ। ਜੌਹਲ `ਤੇ ਦੋਸ਼ ਹੈ ਕਿ ਉਸ ਨੇ ਹੀ ਦੁਬਈ ਦੀ ਇੱਕ ਸ਼ੂਟਿੰਗ ਰੇਂਜ `ਚ ਕਥਿਤ ਤੌਰ `ਤੇ ਰਮਨਦੀਪ ਕੈਨੇਡੀਅਨ ਨੂੰ ਹਥਿਆਰ ਚਲਾਉਣ ਦੀ ਸਿਖਲਾਈ ਦਿੱਤੀ ਸੀ।


ਪੰਜਾਬ ਪੁਲਿਸ ਨੂੰ ਉਹ ਰਾਸ਼ਟਰੀ ਸਿੱਖ ਸੰਗਤ ਦੇ ਆਗੂ ਰੁਲਦਾ ਸਿੰਘ ਦੇ 2009 ਦੌਰਾਨ ਹੋਏ ਕਤਲ ਦੇ ਮਾਮਲੇ ਵਿੱਚ ਵੀ ਲੋੜੀਂਦਾ ਹੈ।


ਪੰਜਾਬ ਪੁਲਿਸ ਅਨੁਸਾਰ ਗੁਰਸ਼ਰਨਬੀਰ ਆਪਣੇ ਭਰਾ ਅੰਮ੍ਰਿਤਬੀਰ ਸਿੰਘ ਵਾਹੀਵਾਲ (ਜੋ ਇੰਗਲੈਂਡ ਦਾ ਨਾਗਰਕ ਹੈ ਤੇ ਇਸੇ ਮਾਮਲੇ `ਚ ਪੁਲਿਸ ਨੂੰ ਲੋੜੀਂਦਾ ਹੈ) ਦੇ ਪਾਸਪੋਰਟ `ਤੇ ਇੰਗਲੈਂਡ ਤੋਂ ਭਾਰਤ ਆਇਆ ਸੀ ਤੇ ਰੁਲਦਾ ਸਿੰਘ ਦਾ ਕਤਲ ਕਰ ਕੇ ਵਾਪਸ ਚਲਾ ਗਿਆ ਸੀ।


ਐੱਨਆਈਏ ਨੇ ਗੁਰਸ਼ਰਨਬੀਰ ਨੂੰ ਇੱਕ ਭਗੌੜਾ ਐਲਾਨਣ ਲਈ ਕਾਰਵਾਈ ਸ਼ੁਰੁ ਕਰ ਦਿੱਤੀ ਹੈ। ਮੰਗਲਵਾਰ ਨੂੰ ਏਜੰਸੀ ਨੇ ਉਸ ਦੇ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ। ਇਸ ਵਾਰੰਟ ਦੀ 9 ਅਕਤੂਬਰ ਤੱਕ ਤਾਮੀਲ ਕੀਤੀ ਜਾਣੀ ਹੈ। ਉਸ ਨੂੰ ਇਸ ਮਾਮਲੇ `ਚ ਵੀ ਭਗੌੜਾ ਕਰਾਰ ਦਿੱਤਾ ਜਾਵੇਗਾ। ਪੰਜਾਬ ਪੁਲਿਸ ਨੇ ਸਾਲ 2013 `ਚ ਵੀ ਉਸ ਨੂੰ ਭਗੌੜਾ ਐਲਾਨਿਆ ਸੀ।


ਇੰਗਲੈਂਡ ਦੇ ਵੈਸਟ ਮਿਡਲੈਂਡਜ਼ ਤੇ ਲੈਸਟਰ `ਚ ਗੁਰਸ਼ਰਨਬੀਰ, ਉਸ ਦੇ ਭਰਾ ਅੰਮ੍ਰਿਤਬੀਰ ਸਿੰਘ ਤੇ ਤਿੰਨ ਹੋਰ ਨੇੜਲੇ ਸਾਥੀਆਂ ਜਗਦੀਪ ਸਿੰਘ ਵਿਰਕ, ਕੁਲਦੀਪ ਸਿੰਘ ਲਹਿਲ ਤੇ ਸ਼ਮਸ਼ੇਰ ਸਿੰਘ ਖ਼ਾਲਸਾ ਦੇ ਘਰਾਂ `ਤੇ ਜਿਹੜੇ ਛਾਪੇ ਬੀਤੇ ਦਿਨੀਂ ਮਾਰੇ ਗਏ ਸਨ; ਉਨ੍ਹਾਂ ਬਾਰੇ ਇਹੋ ਸਮਝਿਆ ਜਾ ਰਿਹਾ ਹੈ ਕਿ ਇਹ ਕਾਰਵਾਈ ਭਾਰਤੀ ਏਜੰਸੀਆਂ ਵੱਲੋਂ ਇੰਗਲੈਂਡ `ਤੇ ਪਾਏ ਦਬਾਅ ਕਾਰਨ ਹਈ ਹੈ।


ਪੰਜਾਬ ਪੁਲਿਸ ਨੇ 2013 `ਚ ਗੁਰਸ਼ਰਨਬੀਰ ਤੇ ਉਸ ਦੇ ਭਰਾ ਵਿਰੁੱਧ ਰੈੱਡ-ਕਾਰਨਰ ਨੋਟਿਸ ਜਾਰੀ ਕੀਤਾ ਸੀ। ਉਸ ਦਾ ਨਾਂਅ ਭਾਰਤ ਨੂੰ ਲੋੜੀਂਦੇ ਖ਼ਾਲਿਸਤਾਨ-ਪੱਖੀ ਦਹਿਸ਼ਤਗਰਦਾਂ ਦੀ ਸੂਚੀ ਵਿੱਚ ਵੀ ਸ਼ਾਮਲ ਹੈ।


ਪਹਿਲਾਂ ਵੀ ਉਸ ਨੂੰ ਭਾਰਤ ਹਵਾਲੇ ਕਰਨ ਦੀਆਂ ਬੇਨਤੀਆਂ ਕੀਤੀਆਂ ਗਈਆਂ ਸਨ ਪਰ ਕੋਈ ਫ਼ਾਇਦਾ ਨਹੀਂ ਹੋਇਆ ਸੀ। ਰੁਲਦਾ ਸਿੰਘ ਕਤਲ ਕੇਸ ਵਿੱਚ ਇੰਗਲੈਂਡ ਦੀ ਪੁਲਿਸ ਦੀ ਟੀਮ ਪਟਿਆਲਾ ਆਈ ਸੀ ਅਤੇ ਉਸ ਨੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੇ ਬਿਆਨ ਦਰਜ ਕੀਤੇ ਸਨ। ਉਸ ਤੋਂ ਬਾਅਦ ਇੰਗਲੈਂਡ `ਚ ਗੁਰਸ਼ਰਨਬੀਰ ਸਿੰਘ ਤੇ ਉਸ ਦੇ ਭਰਾ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ ਪਰ ਕੁਝ ਦਿਨਾਂ ਬਾਅਦ ਉਨ੍ਹਾਂ ਨੂੰ ਛੱਡ ਦਿੱਤਾ ਗਿਆ ਸੀ।


ਕੌਣ ਹੈ ਗੁਰਸ਼ਰਨਬੀਰ ਸਿੰਘ?
ਪੰਜਾਬ ਪੁਲਿਸ ਮੁਤਾਬਕ ਇੰਗਲੈਂਡ `ਚ ਜਨਮਿਆ ਗੁਰਸ਼ਰਨਬੀਰ ਸਿੰਘ ਬੱਬਰ ਖ਼ਾਲਸਾ ਦਾ ਕਾਰਕੁੰਨ ਹੈ ਤੇ ‘ਛੋਟੇ ਪੱਧਰ ਦਾ ਅਪਰਾਧੀ ਰਿਹਾ ਹੈ।` ਪਿੱਛੇ ਜਿਹੇ ਉਸ ਦੀ ਕੁਝ ਸਥਾਨਕ ਲੋਕਾਂ ਨਾਲ ਲੜਾਈ ਹੋ ਗਈ ਸੀ। ਉਹ ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ ਦੇ ਮੁਖੀ ਹਰਮਿੰਦਰ ਸਿੰਘ ਮਿੰਟੂ ਦੇ ਸੰਪਰਕ ਵਿੱਚ ਆਇਆ ਸੀ, ਜਿਸ ਇਸੇ ਵਰ੍ਹੇ ਪਟਿਆਲਾ ਦੀ ਜੇਲ੍ਹ ਵਿੰਚ ਦਿਲ ਦੀ ਧੜਕਣ ਰੁਕ ਜਾਣ ਕਾਰਨ ਮੌਤ ਹੋ ਗਈ ਸੀ। ਮਿੰਟੂ ਨੇ ਹੀ ਉਸ `ਤੇ ਰੁਲਦਾ ਸਿੰਘ ਨੂੰ ਮਾਰਨ ਦਾ ਦਬਾਅ ਪਾਇਆ ਸੀ। ਉਹ ਪਾਕਿਸਤਾਨ `ਚ ਰਹਿੰਦੇ ਬੱਬਰ ਖ਼ਾਲਸਾ ਆਗੂ ਹਰਮੀਤ ਸਿੰਘ ਪੀ-ਐੱਚ.ਡੀ. ਦੇ ਸੰਪਰਕ ਵਿੱਚ ਵੀ ਹੈ, ਜੋ ਪੰਜਾਬ `ਚੋਂ ਗਿਣ-ਮਿੱਥ ਕੇ ਹੋਏ ਕਤਲਾਂ ਦਾ ਮੁੱਖ ਸਾਜਿ਼ਸ਼ਘਾੜਾ ਹੈ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:extradition process of the responsible for murders initiated