ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

'ਅੱਤਵਾਦੀ ਅਨਸਰ ਸਨ ਤਰਨ ਤਾਰਨ ਧਮਾਕੇ ਪਿੱਛੇ'

'ਅੱਤਵਾਦੀ ਅਨਸਰ ਸਨ ਤਰਨ ਤਾਰਨ ਧਮਾਕੇ ਪਿੱਛੇ'

ਤਰਨ ਤਾਰਨ–ਖਡੂਰ ਸਾਹਿਬ ਸੰਪਰਕ ਸੜਕ ਉੱਤੇ ਬੀਤੀ ਬੁੱਧਵਾਰ 4 ਸਤੰਬਰ ਨੂੰ ਇੱਕ ਖ਼ਾਲੀ ਪਲਾਟ ਉੱਤੇ ਹੋਏ ਜ਼ਬਰਦਸਤ ਧਮਾਕੇ ਦਾ ਮਾਮਲਾ ਹੁਣ ਵੱਡਾ ਹੁੰਦਾ ਜਾ ਰਿਹਾ ਹੈ ਕਿਉਂਕਿ ਲਗਭਗ ਸਪੱਸ਼ਟ ਹੋ ਗਿਆ ਹੈ ਕਿ ਕੁਝ ਸਮਾਜ–ਵਿਰੋਧੀ ਅਨਸਰ, ਜੋ ਨਿਸ਼ਚਤ ਤੌਰ ਉੱਤੇ ਅੱਤਵਾਦੀ ਹਨ, ਹੁਣ ਅੰਦਰਖਾਤੇ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀਆਂ ਸਾਜ਼ਿਸ਼ਾਂ ਲਗਾਤਾਰ ਘੜ ਰਹੇ ਹਨ।

 

 

ਪਿੰਡ ਪੰਡੋਰੀ ਗੋਲਾ ਵਿਖੇ ਹੋਏ ਉਸ ਧਮਾਕੇ ’ਚ ਦੋ ਵਿਅਕਤੀ ਮਾਰੇ ਗਏ ਸਨ ਤੇ ਇੱਕ ਜ਼ਖ਼ਮੀ ਹੋ ਗਿਆ ਸੀ। ਇਸ ਧਮਾਕੇ ਪਿੱਛੇ ਕਥਿਤ ਤੌਰ 'ਤੇ ਦਹਿਸ਼ਤਗਰਦਾਂ ਦਾ ਹੱਥ ਹੋਣ ਦੀ ਪੁਸ਼ਟੀ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖ਼ੁਦ ਕੀਤੀ ਹੈ। ਉਹ ਅੱਜ ਬਟਾਲ਼ਾ ’ਚ ਪਟਾਕਾ ਫ਼ੈਕਟਰੀ ਧਮਾਕੇ ਦੇ ਪੀੜਤਾਂ ਤੇ ਉਨ੍ਹਾਂ ਪਰਿਵਾਰਾਂ ਨੂੰ ਮਿਲਣ ਲਈ ਗਏ ਸਨ।

 

 

ਇਸ ਦੌਰਾਨ ਕੌਮੀ ਜਾਂਚ ਏਜੰਸੀ (NIA) ਦੀ ਇੱਕ ਟੀਮ ਵੀ ਇਸ ਧਮਾਕੇ ਵਾਲੀ ਘਟਨਾ ਦੀ ਜਾਂਚ ਕਰਨ ਲਈ ਪੁੱਜ ਰਹੀ ਹੈ।

 

 

ਇਸ ਘਟਨਾ ਵਿੱਚ ਕਾਡਗਿਲ ਪਿੰਡ ਦੇ 22 ਸਾਲਾ ਬਿਕਰਮਜੀਤ ਸਿੰਘ ਤੇ ਪਿੰਡ ਬਚੜੇ ਨਿਵਾਸੀ ਹਰਪ੍ਰੀਤ ਸਿੰਘ (19) ਦੀ ਮੌਤ ਹੋ ਗਈ ਸੀ; ਜਦ ਕਿ 27 ਸਾਲਾ ਗੁਰਜੰਟ ਸਿੰਘ ਗੰਭੀਰ ਰੁਪ ਵਿੱਚ ਜ਼ਖ਼ਮੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਤਿੰਨੇ ਜਣੇ ਜਾਂ ਤਾਂ ਮਿੱਟੀ ਪੁੱਟ ਕੇ ਪਹਿਲਾਂ ਤੋਂ ਦੱਬਿਆ ਬੰਬ ਬਾਹਰ ਕੱਢ ਰਹੇ ਸਨ ਤੇ ਜਾਂ ਬੰਬ ਨੂੰ ਉੱਥੇ ਦਬਾ ਰਹੇ ਸਨ।

 

 

ਕੱਲ੍ਹ ਵੀਰਵਾਰ ਨੂੰ ਰਾਸ਼ਟਰੀ ਜਾਂਚ ਏਜੰਸੀ (NIA) ਦੀ ਟੀਮ ਨੇ ਵੀ ਧਮਾਕੇ ਵਾਲੀ ਥਾਂ ਦਾ ਨਿਰੀਖਣ ਕੀਤਾ। ਇਸ ਤੋਂ ਇਲਾਵਾ ਪੰਜਾਬ ਪੁਲਿਸ ਦਾ ਬੰਬ ਸਕੁਐਡ ਵੀ ਕੁੱਤਾ ਸਕੁਐਡ ਸਮੇਤ ਉੱਥੇ ਪੁੱਜਾ। ਫ਼ਾਰੈਂਸਿਕ ਮਾਹਿਰ ਵੀ ਉਸ ਧਮਾਕੇ ਦੀ ਕਿਸਮ ਜਾਣਨ ਲਈ ਪੁੱਜੇ।

 

 

ਉਨ੍ਹਾਂ ਤੋਂ ਇਲਾਵਾ ਅੰਮ੍ਰਿਸਰ ਦੇ ਆਈਜੀ (ਬਾਰਡਰ ਰੇਂਜ) ਸੁਰਿੰਦਰਪਾਲ ਸਿੰਘ ਪਰਮਾਰ, ਤਰਨ ਤਾਰਨ ਦੇ ਐੱਸਐੱਸਪੀ ਧਰੁਵ ਦਾਹੀਆ, ਤਰਨ ਤਾਰਨ ਦੇ ਐੱਸਪੀ–ਹੈੱਡਕੁਆਰਟਰਜ਼ ਹਰਜੀਤ ਸਿੰਘ ਤੇ ਹੋਰ ਅਨੇਕ ਪੁਲਿਸ ਅਧਿਕਾਰੀ ਵੀ ਘਟਨਾ ਸਥਾਨ ’ਤੇ ਪੁੱਜੇ।

 

 

ਇਸ ਧਮਾਕੇ ਦੇ ਜ਼ਖ਼ਮੀ ਗੁਰਜੰਟ ਸਿੰਘ ਦੀਆਂ ਦੋਵੇਂ ਅੱਖਾਂ ਚਲੀਆਂ ਗਈਆਂ ਹਨ ਤੇ ਉਹ ਇਸ ਵੇਲੇ ਤਰਨ ਤਾਰਨ ਦੇ ਇੱਕ ਨਿਜੀ ਹਸਪਤਾਲ ’ਚ ਜ਼ੇਰੇ ਇਲਾਜ ਹੈ। ਇਹ ਤਿੰਨੇ ਕੋਈ ਵੱਡੇ ਤੇ ਪੁਰਾਣੇ ਅੱਤਵਾਦੀ ਨਹੀਂ ਸਨ ਪਰ ਫਿਰ ਵੀ ਉਨ੍ਹਾਂ ਦੀ ਅੱਤਵਾਦੀਆਂ ਨਾਲ ਕਾਫ਼ੀ ਨੇੜਤਾ ਮੰਨੀ ਜਾ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Extremist Elements confirmed behind Tarn Tarn blast