ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਕਤਲ ਕੇਸ ਦੇ ਚਸ਼ਮਦੀਦ ਗਵਾਹ ਨੂੰ ਮੋਹਾਲੀ ਦੇ ਪਿੰਡ ਕੁੰਭੜਾ ’ਚ ਮਾਰੀਆਂ 3 ਗੋਲ਼ੀਆਂ

​​​​​​​ਕਤਲ ਕੇਸ ਦੇ ਚਸ਼ਮਦੀਦ ਗਵਾਹ ਨੂੰ ਮੋਹਾਲੀ ਦੇ ਪਿੰਡ ਕੁੰਭੜਾ ’ਚ ਮਾਰੀਆਂ 3 ਗੋਲ਼ੀਆਂ

ਮੋਹਾਲੀ ਦੇ ਪਿੰਡ ਕੁੰਭੜਾ ’ਚ ਅੱਜ ਸਵੇਰੇ ਸ਼ੁੱਕਰਵਾਰ ਤੜਕੇ ਇੱਕ ਵਿਅਕਤੀ ਨੂੰ ਤਿੰਨ ਵਿਅਕਤੀਆਂ ਨੇ ਗੋਲੀ ਮਾਰ ਦਿੱਤੀ। ਵੀਰ ਸਿੰਘ ਨਾਂਅ ਦਾ ਇਹ ਵਿਅਕਤੀ ਬਹੁਤ ਬੁਰੀ ਤਰ੍ਹਾਂ ਜ਼ਖ਼ਮੀ ਹੈ ਤੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।

 

 

ਪਤਾ ਲੱਗਾ ਹੈ ਕਿ ਵੀਰ ਸਿੰਘ ਅਸਲ ’ਚ ਸਾਲ 2015 ਦੇ ਇੱਕ ਕਤਲ ਕੇਸ ਦਾ ਚਸ਼ਮਦੀਦ ਗਵਾਹ ਹੈ। ਉਸ ਦੇ ਤਿੰਨ ਗੋਲੀਆਂ ਲੱਗੀਆਂ ਹਨ। ਇਸ ਵੇਲੇ ਉਹ ਫ਼ੌਰਟਿਸ ਹਸਪਤਾਲ ’ਚ ਜ਼ੇਰੇ ਇਲਾਜ ਹੈ।

 

 

ਪੁਲਿਸ ਦੀ ਮੁਢਲੀ ਜਾਂਚ ਤੋਂ ਇਹ ਖ਼ੁਲਾਸਾ ਹੋਇਆ ਹੈ ਕਿ ਪੀੜਤ ਵੀਰ ਸਿੰਘ ਉਸ ਕਤਲ ਕਾਂਡ ਦਾ ਚਸ਼ਮਦੀਦ ਗਵਾਹ ਹੈ; ਜਿਸ ਵਿੱਚ ਕਥਿਤ ਤੌਰ ’ਤੇ ਇੱਕ ਐੱਨਆਰਆਈ ਨੇ ਅਕਤੂਬਰ 2015 ’ਚ ਕੁੰਭੜਾ ਦੀਆਂ ਟ੍ਰੈਫ਼ਿਕ ਲਾਈਟਾਂ ਉੱਤੇ ਆਪਣੇ ਦੋਸਤ ਨੂੰ ਗੋਲੀ ਮਾਰ ਦਿੱਤੀ ਸੀ।

 

 

ਸ਼ੱਕੀ ਮੁਲਜ਼ਮ ਤਿੰਨ ਕੁ ਮਹੀਨੇ ਪਹਿਲਾਂ ਜ਼ਮਾਨਤ ’ਤੇ ਰਿਹਾਅ ਹੋ ਗਿਆ ਸੀ। ਤੇ ਉਹ ਪਿਛਲੇ ਕੁਝ ਸਮੇਂ ਵੀਰ ਸਿੰਘ ਨੂੰ ਕਥਿਤ ਤੌਰ ’ਤੇ ਲਗਾਤਾਰ ਧਮਕੀਆਂ ਦੇ ਰਿਹਾ ਸੀ ਕਿ ਉਹ ਅਦਾਲਤ ਵਿੱਚ ਗਵਾਹੀ ਨਾ ਦੇਵੇ, ਨਹੀਂ ਤਾਂ ਉਸ ਦਾ ਹਸ਼ਰ ਠੀਕ ਨਹੀਂ ਹੋਵੇਗਾ।

 

 

ਪੁਲਿਸ ਹੁਣ ਇਸ ਮਾਮਲੇ ਦੀ ਤਹਿ ਤੱਕ ਜਾਣ ਦੇ ਜਤਨ ਕਰ ਰਹੀ ਹੈ।

 

 

ਪੀੜਤ ਵੀਰ ਸਿੰਘ ਪਰਜਾਪਤ ਭਾਈਚਾਰੇ ਨਾਲ ਸਬੰਧਤ ਹਨ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Eyewitness of a murder case shot at three bullets in Mohali