ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖੰਨਾ `ਚ ਫ਼ੈਕਟਰੀ ਵਰਕਰ ਨੂੰ ਦਿਨ-ਦਿਹਾੜੇ ਗੋਲੀ ਮਾਰ ਕੇ ਲੁੱਟੇ 20 ਲੱਖ ਰੁਪਏ

ਖੰਨਾ `ਚ ਫ਼ੈਕਟਰੀ ਵਰਕਰ ਨੂੰ ਦਿਨ-ਦਿਹਾੜੇ ਗੋਲੀ ਮਾਰ ਕੇ ਲੁੱਟੇ 20 ਲੱਖ ਰੁਪਏ

ਖੰਨਾ `ਚ ਰਾਸ਼ਟਰੀ ਰਾਜਮਾਰਗ-1 `ਤੇ ਅੱਜ ਮੋਟਰਸਾਇਕਲ ਸਵਾਰ ਦੋ ਨਕਾਬਪੋਸ਼ ਲੁਟੇਰਿਆਂ ਨੇ ਇੱਕ ਫ਼ੈਕਟਰੀ ਵਰਕਰ ਨੂੰ ਦਿਨ-ਦਹਾੜੇ ਗੋਲੀਆਂ ਮਾਰ ਕੇ ਉਸ ਤੋਂ 20 ਲੱਖ ਰੁਪਏ ਨਕਦ ਲੁੱਟ ਲਏ। ਜ਼ਖ਼ਮੀ ਫ਼ੈਕਟਰੀ ਵਰਕਰ ਦੀ ਸ਼ਨਾਖ਼ਤ ਮਹਿਤਾਬ ਸਿੰਘ (25) ਪਿੰਡ ਜਲਾਲ ਪੁਰ (ਜਿ਼ਲ੍ਹਾ ਫ਼ਤਿਹਗੜ੍ਹ ਸਾਹਿਬ) ਵਜੋਂ ਹੋਈ ਹੈ। ਉਹ ਮੰਡੀ ਗੋਬਿੰਦਗੜ੍ਹ ਦੀ ‘ਰਾਸ਼ਟਰੀ ਇੰਡਸਟ੍ਰੀਜ਼` `ਚ ਕੰਮ ਕਰਦਾ ਹੈ।


ਇਹ ਘਟਨਾ ਅੱਜ ਬੁੱਧਵਾਰ ਸ਼ਾਮੀਂ 4:00 ਵਜੇ ਵਾਪਰੀ; ਜਦੋਂ ਦੋ ਮੋਟਰਸਾਇਕਲ ਸਵਾਰਾਂ ਨੇ ਸਿ਼ਵ ਮੰਦਰ ਨੇੜੇ ਉਸ ਨੂੰ ਰੋਕਿਆ। ਦੋਵਾਂ ਨੇ ਜਦੋਂ ਮਹਿਤਾਬ ਤੋਂ ਨਕਦੀ ਵਾਲਾ ਬੈਗ ਖੋਹਣਾ ਚਾਹਿਆ, ਤਾਂ ਉਸ ਨੇ ਇਸ ਦਾ ਵਿਰੋਧ ਕੀਤਾ। ਤਦ ਇੱਕ ਲੁਟੇਰੇ ਨੇ ਉਸ ਦੀਆਂ ਟੰਗਾਂ ਦਾ ਨਿਸ਼ਾਨਾ ਵਿੰਨ੍ਹ ਕੇ ਗੋਲ਼ੀ ਚਲਾ ਦਿੱਤੀ। ਉਹ ਗੋਲੀ ਮਹਿਤਾਬ ਦੀ ਖੱਬੀ ਲੱਤ `ਤੇ ਵੱਜੀ। ਉਹ ਸੜਕ `ਤੇ ਡਿੱਗ ਪਿਆ ਤੇ ਦੋਵੇਂ ਲੁਟੇਰੇ ਨਕਦ ਰਕਮ ਸਮੇਤ ਫ਼ਰਾਰ ਹੋ ਗਏ।


ਇੰਨੇ ਨੂੰ ਕੁਝ ਰਾਹਗੀਰ ਮਹਿਤਾਬ ਦੀ ਮਦਦ ਲਈ ਨੱਸੇ ਆਏ ਤੇ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ। ਮਹਿਤਾਬ ਨੂੰ ਖੰਨਾ ਦੇ ਇੱਕ ਪ੍ਰਾਈਵੇਟ ਹਸਪਤਾਲ `ਚ ਭੇਜਿਆ ਗਿਆ ਸੀ ਪਰ ਉੱਥੋਂ ਉਸ ਨੂੰ ਲੁਧਿਆਣਾ ਦੇ ਦਯਾਨੰਦ ਮੈਡੀਕਲ ਕਾਲਜ ਤੇ ਹਸਪਤਾਲ ਤਬਦੀਲ ਕਰ ਦਿੱਤਾ ਗਿਆ; ਜਿੱਥੇ ਉਸ ਦੀ ਹਾਲਤ ਸਥਿਰ ਦੱਸੀ ਜਾਂਦੀ ਹੈ।


ਮਹਿਤਾਬ ਨੇ ਪੁਲਿਸ ਨੂੰ ਦੱਸਿਆ ਕਿ ਉਹ ਜੰਮੂ-ਕਸ਼ਮੀਰ ਬੈਂਕ ਦੀ ਖੰਨਾ ਸ਼ਾਖ਼ਾ `ਚੋਂ 20 ਲੱਖ ਰੁਪਏ ਕਢਵਾ ਕੇ ਲਿਜਾ ਰਿਹਾ ਸੀ ਕਿ ਰਾਹ `ਚ ਉਸ `ਤੇ ਹਮਲਾ ਹੋ ਗਿਆ। ਐੱਸਪੀ (ਜਾਂਚ) ਖੰਨਾ ਜਸਵੀਰ ਸਿੰਘ ਨੇ ਦੱਸਿਆ ਕਿ ਹੁਣ ਮਹਿਤਾਬ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਉਨ੍ਹਾਂ ਦੱਸਿਆ ਕਿ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਲੁਟੇਰਿਆਂ ਤੱਕ ਪੁੱਜਣ ਦਾ ਜਤਨ ਕੀਤਾ ਜਾਵੇਗਾ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Factory worker shot at Khanna looted Rs 20 lakh