ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਕਲੀ ASI ਨੇ ਅਸਲੀ ਤੋਂ ਠੱਗ ਲਏ 38 ਲੱਖ ਰੁਪਏ

ਨਕਲੀ ASI ਨੇ ਅਸਲੀ ਤੋਂ ਠੱਗ ਲਏ 38 ਲੱਖ ਰੁਪਏ

ਇੱਥੇ ਇੱਕ ਨਕਲੀ ਏਐੱਸਆਈ (ASI – ਅਸਿਸਟੈਂਟ ਸਬ–ਇੰਸਪੈਕਟਰ) ਨੇ ਅਸਲੀ ਏਐੱਸਆਈ ਨੂੰ ਐਂਵੇਂ ਇਹ ਝੂਠ ਬੋਲ ਕੇ ਹੀ 38 ਲੱਖ ਰੁਪਏ ਠੱਗ ਲਏ ਕਿ ਉਹ ਉਨ੍ਹਾਂ ਦੇ ਪੁੱਤਰ ਨੂੰ ਸਿੱਧਾ ਸਬ–ਇੰਸਪੈਕਟਰ (SI – ਸਬ ਇੰਸਪੈਕਟਰ) ਭਰਤੀ ਕਰਾ ਦੇਵੇਗਾ। ਨਕਲੀ ਏਐੱਸਆਈ ਨੂੰ ਤਾਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਪਰ ਉਸ ਦੀ ਪਤਨੀ ਫ਼ਰਾਰ ਹੈ।

 

 

ਤਪਾ ਥਾਣੇ ਵਿੱਚ ਦਰਜ FIR ਮੁਤਾਬਕ CIA ਸੰਗਰੂਰ ’ਚ ਤਾਇਨਾਤ ਸਹਾਇਕ ਸਬ–ਇੰਸਪੈਕਟਰ ਪਰਮਿੰਦਰ ਸਿੰਘ ਨੇ ਹੁਣ ਰਿਪੋਰਟ ਦਰਜ ਕਰਵਾਈ ਹੈ ਕਿ ਲਗਭਗ ਦੋ ਸਾਲ ਪਹਿਲਾਂ ਪਟਿਆਲਾ ਵਾਸੀ ਹਰਿੰਦਰ ਸਿੰਘ ਉਨ੍ਹਾਂ ਨੂੰ ਮਿਲਿਆ। ਉਸ ਨੇ ਦਾਅਵਾ ਕੀਤਾ ਕਿ ਉਹ ਪੁਲਿਸ ਵਿਭਾਗ ਦੇ ਖ਼ੁਫ਼ੀਆ ਵਿੰਗ ਵਿੱਚ ਸਪੈਸ਼ਲ ਆਪਰੇਸ਼ਨਾਂ ਦੀ ਟੀਮ ਦਾ ਮੈਂਬਰ ਹੈ।

 

 

ਉਸ ਨੇ ਆਪਣਾ ਸ਼ਨਾਖ਼ਤੀ ਕਾਰਡ ਤੱਕ ਵਿਖਾਇਆ। ਉਸ ਨੇ ਦਾਅਵਾ ਕੀਤਾ ਕਿ ਉਹ ਪੜ੍ਹੇ–ਲਿਖੇ ਨੌਜਵਾਨਾਂ ਨੂੰ ਸਿੱਧਾ ਸਬ–ਇੰਸਪੈਕਟਰ ਤੇ ਸਿਪਾਹੀ ਭਰਤੀ ਕਰਵਾ ਦਿੰਦਾ ਹੈ ਪਰ ਇਸ ਲਈ ਪੈਸੇ ਲੱਗਦੇ ਹਨ। ਤਦ ਸ੍ਰੀ ਪਰਮਿੰਦਰ ਸਿੰਘ ਨੇ ਆਪਣੇ ਪੁੱਤਰ ਜਤਿੰਦਰਪਾਲ ਸਿੰਘ ਨੂੰ ਸਬ–ਇੰਸਪੈਕਟਰ ਭਰਤੀ ਕਰਵਾਉਣ ਲਈ ਆਖਿਆ।

 

 

ਦੋਵਾਂ ਦਾ ਸੌਦਾ 40 ਲੱਖ ਰੁਪਏ ’ਚ ਤੈਅ ਹੋ ਗਿਆ। ਪਹਿਲੀ ਵਾਰ ’ਚ ਹੀ ਨਕਲੀ ASI ਉਨ੍ਹਾਂ ਤੋਂ 20 ਲੱਖ ਰੁਪਏ ਲੈ ਗਿਆ। ਤਦ ਉਸ ਦੀ ਪਤਨੀ ਵੀ ਨਾਲ ਸੀ। ਮੁਲਜ਼ਮ ਨੇ ਦਾਅਵਾ ਕੀਤਾ ਸੀ ਕਿ ਉਸ ਦੀ ਪਤਨੀ ਡੀਜੀਪੀ ਦਫ਼ਤਰ ’ਚ ਕੰਮ ਕਰਦੀ ਹੈ।

 

 

ਕੁਝ ਦਿਨਾਂ ਬਾਅਦ ਉਹ ਫਿਰ 18 ਲੱਖ ਰੁਪਏ ਲੈ ਗਿਆ। ਉਹ ਉਨ੍ਹਾਂ ਨੂੰ ਕੁਝ ਮੰਤਰੀਆਂ ਤੇ ਅਧਿਕਾਰੀਆਂ ਖਿੱਚੀਆਂ ਤਸਵੀਰਾਂ ਵਿਖਾ ਕੇ ਪ੍ਰਭਾਵਿਤ ਕਰਦਾ ਰਿਹਾ।

 

 

ਪੈਸੇ ਲੈਣ ਦੇ ਬਾਵਜੂਦ ਉਸ ਨੇ ਅਸਲੀ ASI ਦੇ ਪੁੱਤਰ ਲਈ ਕੁਝ ਨਹੀਂ ਕੀਤਾ। ਬਾਅਦ ’ਚ ਪਤਾ ਲੱਗਾ ਕਿ ਉਹ ਨਾ ਤਾਂ ਆਪ ਪੁਲਿਸ ਵਿੱਚ ਹੈ ਤੇ ਨਾ ਹੀ ਉਸ ਦੀ ਪਤਨੀ।

 

 

ਹੁਣ ਪੁਲਿਸ ਇਸ ਮਾਮਲੇ ਦੀ ਤਹਿਕੀਕਾਤ ਕਰ ਰਹੀ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Fake ASI cheated real one of Rs 38 Lakhs