ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਸ਼ੂਕਾ ਨੂੰ ਖ਼ੁਸ਼ ਕਰਨ ਲਈ ਪਾਈ ਸੀ ਫ਼ੌਜੀ ਵਰਦੀ, ਰਾਜਪੁਰਾ `ਚ ਗ੍ਰਿਫ਼ਤਾਰ

ਮਾਸ਼ੂਕਾ ਨੂੰ ਖ਼ੁਸ਼ ਕਰਨ ਲਈ ਪਾਈ ਸੀ ਫ਼ੌਜੀ ਵਰਦੀ, ਰਾਜਪੁਰਾ `ਚ ਗ੍ਰਿਫ਼ਤਾਰ

ਇਸ ਵੇਲੇ ਜਦੋਂ ਪੰਜਾਬ `ਚ ਕੁਝ ਦਹਿਸ਼ਤਗਰਦਾਂ ਦੀ ਕਥਿਤ ਆਮਦ ਦੀਆਂ ਖ਼ਬਰਾਂ ਤੇ ਖ਼ੁਫ਼ੀਆ ਰਿਪੋਰਟਾਂ ਕਾਰਨ ‘ਹਾਈ ਅਲਰਟ` ਜਾਰੀ ਕੀਤਾ ਜਾ ਚੁੱਕਾ ਹੈ; ਅਜਿਹੇ ਵੇਲੇ ਸੁਰਿੰਦਰ ਗੋਦਾਰਾ ਨਾਂਅ ਦੇ ਇੱਕ ਨੌਜਵਾਨ ਨੇ ਆਪਣੀ ਮਾਸ਼ੂਕਾ (ਪ੍ਰੇਮਿਕਾ) ਨੂੰ ਖ਼ੁਸ਼ ਕਰਨ ਲਈ ਫ਼ੌਜੀ ਵਰਦੀ ਪਾ ਲਈ ਤੇ ਇਸ ਗ਼ੈਰ-ਕਾਨੂੰਨੀ ਕਾਰੇ ਲਈ ਫੜਿਆ ਗਿਆ।


ਪ੍ਰਾਪਤ ਜਾਣਕਾਰੀ ਅਨੁਸਾਰ ਰੇਲਵੇ ਪ੍ਰੋਟੈਕਸ਼ਨ ਫ਼ੋਰਸ ਅਤੇ ਜੀਆਰਪੀ ਨੇ ਸਾਂਝੀ ਕਾਰਵਾਈ ਦੌਰਾਨ ਸੁਰਿੰਦਰ ਗੋਦਾਰਾ ਪੁੱਤਰ ਬੋਹਰ ਲਾਲ ਪਿੰਡ ਕਿਲਾਨਿਆ, ਜਿ਼ਲ੍ਹਾ ਹਨੂਮਾਨਗੜ੍ਹ (ਰਾਜਸਥਾਨ) ਨੂੰ ਫ਼ੌਜੀ ਵਰਦੀ `ਚ ਗ੍ਰਿਫ਼ਤਾਰ ਕੀਤਾ।


ਉਹ ਰੇਲ ਗੱਡੀ ਰਾਹੀਂ ਸ਼੍ਰੀਗੰਗਾਨਗਰ (ਰਾਜਸਥਾਨ) ਤੋਂ ਰੁੜਕੀ (ਉੱਤਰ ਪ੍ਰਦੇਸ਼) `ਚ ਆਪਣੀ ਪ੍ਰੇਮਿਕਾ ਨੂੰ ਮਿਲਣ ਲਈ ਜਾ ਰਿਹਾ ਸੀ। ਦਰਅਸਲ, ਉਸ ਨੇ ਲੜਕੀ ਨੂੰ ਇਹ ਦੱਸਿਆ ਹੋਇਆ ਸੀ ਕਿ ਉਹ ਫ਼ੌਜ `ਚ ਨੌਕਰੀ ਕਰਦਾ ਹੈ। ਪਰ ਰੁੜਕੀ ਪੁੱਜਣ ਤੋਂ ਪਹਿਲਾਂ ਹੀ ਉਹ ਰਾਜਪੁਰਾ `ਚ ਸੁਰੱਖਿਆ ਬਲਾਂ ਦੀ ਨਜ਼ਰ `ਚ ਆ ਗਿਆ। ਰੇਲਵੇ ਪੁਲਿਸ ਨੇ ਇਸ ਨਕਲੀ ਫ਼ੌਜੀ ਤੋਂ ਇੱਕ ਹੋਰ ਵਰਦੀ ਵੀ ਬਰਾਮਦ ਕੀਤੀ ਹੈ। ਉਸ ਵਿਰੁੱਧ ਧਾਰਾ 140 ਅਧੀਨ ਕੇਸ ਦਰਜ ਕਰ ਕੇ ਕਾਰਵਾਈ ਅਰੰਭ ਕਰ ਦਿੱਤੀ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Fake Soldier arrested in Rajpura