ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਵਿਰੁਧ ਜੰਗ 'ਚ ਰੋਪੜ ਪੁਲਿਸ ਮੁਲਾਜ਼ਮਾਂ ਦੇ ਪਰਿਵਾਰ ਵੀ ਨਿੱਤਰੇ, ਮਾਸਕ ਅਤੇ ਰਾਸ਼ਨ ਦੇ ਪੈਕਟ ਵੰਡੇ

ਕੋਵਿਡ 19 ਦੇ ਭਾਰੀ ਸੰਕਟ ਨਾਲ ਨਜਿੱਠਣ ਲਈ ਰੋਪੜ ਪੁਲਿਸ ਕਰਮਚਾਰੀਆਂ ਦੇ ਮੋਢੇ ਨਾਲ ਮੋਢਾ ਲਾਉਣ ਲਈ ਉਨ੍ਹਾਂ ਦੇ ਪਰਿਵਾਰ ਵੀ ਮੈਦਾਨ ਵਿੱਚ ਨਿੱਤਰ ਪਏ ਹਨ। ਇਨ੍ਹਾਂ ਪਰਿਵਾਰ ਨਾ ਕੇਵਲ ਵਿੱਤੀ ਇਮਦਾਦ ਦੇ ਰਹੇ ਹਨ ਸਗੋਂ ਘਰ ਵਿੱਚ ਤਿਆਰ ਕੀਤੇ ਮਾਸਕ ਅਤੇ ਰਾਸ਼ਨ ਦੇ ਪੈਕਟ ਵੀ ਲੋੜਵੰਦਾਂ ਤੱਕ ਪਹੁੰਚਾ ਰਹੇ ਹਨ।

 

ਰੋਪੜ ਦੇ ਐਸ.ਐਸ.ਪੀ. ਸਵਪਨ ਸ਼ਰਮਾ ਨੇ ਅੱਜ ਇਥੇ ਦੱਸਿਆ ਕਿ ਪਿਛਲੇ 7 ਦਿਨਾਂ ਵਿੱਚ 33,000 ਭੋਜਨ ਸੁੱਕੇ ਰਾਸ਼ਨ ਦੇ ਪੈਕਟਾਂ ਤੋਂ ਇਲਾਵਾ ਪੁਲਿਸ ਕਰਮੀਆਂ ਦੇ ਪਰਿਵਾਰਾਂ ਵਲੋਂ ਆਪਣੇ ਘਰਾਂ ਅਤੇ ਕਮਿਊਨਿਟੀ ਸੈਂਟਰ ਵਿਚ 800 ਮਾਸਕ ਤਿਆਰ ਕੀਤੇ ਗਏ।

 

ਐਸਐਸਪੀ ਨੇ ਲੋਕਾਂ ਲਈ ਉਦਾਹਰਣ ਬਣ ਕੇ ਉੱਭਰੇ ਇਨ੍ਹਾਂ ਪੁਲਿਸ ਪਰਿਵਾਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਨਾਂ ਨੇ ਨਾ ਕੇਵਲ ਝੁੱਗੀਆਂ ਵਾਲੇ ਗ਼ਰੀਬ ਤੇ ਪ੍ਰਵਾਸੀ ਮਜ਼ਦੂਰਾਂ ਦੇ ਪਰਿਵਾਰਾਂ ਤੱਕ ਰਾਸ਼ਨ ਪਹੁੰਚਾਇਆ ਸਗੋਂ ਮੋਬਾਈਲ ਪੈਟਰੋਲਿੰਗ ਰਾਹੀਂ  ਹਰੇਕ ਨਾਕਾ ਪੁਆਇੰਟ ਘਰ ਵਿਚ ਬਣਾਏ  ਮਾਸਕ ਵੀ ਵੰਡੇ ।

 

ਉਨ੍ਹਾਂ ਅੱਗੇ ਦੱਸਿਆ ਨਾ ਸਿਰਫ ਹਰੇਕ ਪਰਿਵਾਰ ਨੇ  ਮਦਦ ਲਈ 500 ਰੁਪਏ ਦਾ ਯੋਗਦਾਨ ਪਾਇਆ ਹੈ ਅਤੇ ਇਹ ਆਪਣੇ ਲੋਕਾਂ ਦੀ ਮਦਦ ਲਈ ਡੱਟੇ ਹੋਏ ਹਨ। ਤਾਲਾਬੰਦੀ ਤੋਂ ਬਾਅਦ ਦਿਨ ਵਿਚ 14-16 ਦਿਨ ਡਿਊਟੀ `ਤੇ ਲੱਗੇ ਪੁਲਿਸ ਕਰਮਚਾਰੀਆਂ ਦੇ ਨਾਲ, ਉਨ੍ਹਾਂ ਦੇ ਪਰਿਵਾਰ ਪੂਰਨ ਸਮਰਥਨ ਦਿਖਾ ਰਹੇ ਹਨ। ਪੁਲਿਸ ਕੁਆਰਟਰਾਂ ਵਿੱਚ ਰਹਿੰਦੇ 100 ਪਰਿਵਾਰਾਂ ਵਿਚੋਂ, ਤਕਰੀਬਨ 30 ਪਰਿਵਾਰ ਸਹਾਇਤਾ ਲਈ ਅੱਗੇ ਆਏ ਹਨ। ਘਰਾਂ ਵਿੱਚ ਉਨ੍ਹਾਂ ਦੀਆਂ ਸਿਲਾਈ ਮਸ਼ੀਨਾਂ `ਤੇ ਮਾਸਕ ਬਣਾਉਣਾ ਸੁਰੱਖਿਆ ਅਤੇ ਸਿਹਤ ਨੂੰ ਯਕੀਨੀ ਬਣਾਉਣ ਲਈ ਆਪਣਾ ਕੰਮ ਕਰ ਰਹੇ ਹਨ।

 

ਉਨ੍ਹਾਂ ਹੋਰ ਦੱਸਿਆ ਕਿ ਪਤਨੀ, ਬੱਚੇ ਅਤੇ ਇੱਥੋਂ ਤਕ ਕਿ ਮਾਪੇ ਉਤਸ਼ਾਹ ਨਾਲ ਗੈਰ ਸਰਕਾਰੀ ਸੰਗਠਨਾਂ ਅਤੇ ਆਮ ਲੋਕਾਂ ਦੁਆਰਾ ਦਾਨ ਕੀਤੇ ਰਾਸ਼ਨ ਵਿਚੋਂ ਪੈਕਟ ਬਣਾ ਕੇ ਪੁਲਿਸ ਵਾਲਿਆਂ `ਤੇ ਭਾਰ ਘੱਟ ਕਰਨ ਲਈ ਉਤਸ਼ਾਹ ਨਾਲ ਸਰਗਰਮ ਹਨ। ਇਹ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਮੁਸ਼ਕਲ ਸਮੇਂ ਵਿੱਚ ਸਹਾਇਤਾ ਕਰੀਏ , ਇਹ ਕਹਿਣਾ ਹੈ ਏ.ਐਸ.ਆਈ. ਜਗਤਾਰ ਸਿੰਘ ਦੀ ਪਤਨੀ 48 ਸਾਲਾ ਸੁਖਵਿੰਦਰ ਕੌਰ ਦਾ। ਉਹ ਕਹਿੰਦੀ ਹੈ ਕਿ ਅਸੀਂ ਇਸ ਔਖੇ ਸਮੇਂ ਵਿੱਚ ਆਪਣੇ ਬੰਦਿਆਂ ਨੂੰ ਸੁਰੱਖਿਅਤ ਰੱਖਣ ਲਈ ਮਾਸਕ ਬਣਾਉਣ ਤੋਂ ਬਿਹਤਰ ਕੁਝ ਵੀ ਨਹੀਂ ਸੋਚ ਸਕਦੇ। ਏ.ਐਸ.ਆਈ ਚੰਦਰਮੋਹਨ ਦੀ 16 ਸਾਲਾ ਬੇਟੀ ਸ਼ਰੂਤੀ ਆਪਣੀ ਵੱਡੇ (21) ਅਤੇ ਛੋਟੀ (9) ਸਾਲ ਦੀਆਂ ਭੈਣਾਂ ਦੀ ਮਦਦ ਨਾਲ ਆਪਣੇ ਜਿਆਦਾਤਰ ਸਮਾਂ ਮਾਸਕ ਬਣਾਉਣ ਵਿਚ ਲਗਾ ਰਹੀ ਹੈ।

ਏ.ਐਸ.ਆਈ. ਵਿਨੋਦ ਕੁਮਾਰ ਦੀ ਪਤਨੀ ਪ੍ਰਵੀਨ ਕੌਰ ਨੇ ਵੀ ਆਪਣੇ ਤਿੰਨ ਬੱਚੇ ਘੱਟ ਨਾਲ ਰਾਸ਼ਨ ਪੈਕਟ ਬਣਾਉਣ ਵਿੱਚ ਮਦਦ ਕੀਤੀ।  ਇਸ ਔਖੇ ਸਮੇਂ ਵਿਚ ਥੋੜੀ ਮਦਦ ਵੀ ਦਾ ਵੀ ਬਹੁਤ ਵੱਡਾ ਅਰਥ ਹੈ। ਇਸ ਦੇ ਨਾਲ ਹੀ ਸਾਡੇ ਬੱਚੇ ਮੁਸ਼ਕਲ ਸਮੇਂ ਵਿਚ ਹਰ ਇਕ ਦੇ ਨਾਲ ਖੜ੍ਹਨ ਦਾ ਵੱਲ੍ਹ ਸਿਖਦੇ ਹਨ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:FAMILIES OF ROPAR POLICEMEN LEAD FROM FRONT IN WAR AGAINST CORONA SUPPLY HOMEMADE MASKS AND DRY RATION FOR POOR