ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਉੱਘੇ ਨਾਵਲਕਾਰ ਡਾ. ਜਸਵੰਤ ਸਿੰਘ ਕੰਵਲ ਦਾ ਨਮ ਅੱਖਾਂ ਨਾਲ ਹੋਇਆ ਸਸਕਾਰ

ਦੁਨੀਆਂ ਚੋ ਸਭ ਤੋ ਵੱਧ ਦੋਨਾਂ ਪੰਜਾਬਾਂ ਵਿੱਚ ਪੜ੍ਹੇ ਜਾਣ ਵਾਲੇ ਉੱਘੇ ਨਾਵਲਕਾਰ ਡਾ. ਜਸਵੰਤ ਸਿੰਘ ਕੰਵਲ ਸਾਡੇ ਵਿਚਕਾਰ ਨਹੀ ਰਹੇ। ਉਨ੍ਹਾਂ ਅੱਜ 1 ਫਰਵਰੀ 2020 ਨੂੰ ਸਵੇਰੇ 8 ਵਜੇ ਦੇ ਕਰੀਬ ਆਪਣਾ ਆਖਰੀ ਸਾਹ ਲਿਆ। ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਤਿੰਨ ਵਜੇ ਮੋਗਾ ਦੇ ਪਿੰਡ ਢੁੱਡੀਕੇ ਵਿਖੇ ਕੀਤਾ ਗਿਆ। ਉਨ੍ਹਾਂ ਦਾ ਜਨਮ 27 ਜੂਨ 1919 ਨੂੰ ਹੋਇਆ। ਉਨ੍ਹਾਂ ਦੇ ਪਰਿਵਾਰ ਚ ਪੁੱਤਰ ਸਰਬਜੀਤ ਸਿੰਘ, ਪੁੱਤਰੀ ਰੁਪਇੰਦਰਜੀਤ ਕੌਰ ਤੋ ਇਲਾਵਾ ਦੋਹਤਾ ਸੁਮੇਲ ਸਿੱਧੂ ਅਤੇ ਭਤੀਜਾ ਰਣਜੀਤ ਸਿੰਘ ਧੰਨਾ ਸ਼ਾਮਿਲ ਹਨ।

 

 

 

ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਉਨ੍ਹਾਂ ਦੇ ਪੁੱਤਰ ਸਰਬਜੀਤ ਸਿੰਘ ਨੇ ਉਨ੍ਹਾਂ ਦੇ ਪਿਤਾ ਜੀ ਨੇ 100 ਸਾਲ ਸੱਤ ਮਹੀਨੇ ਦੀ ਜਿੰਦਗੀ ਦਾ ਸਫਰ ਤਹਿ ਕੀਤਾ। ਉਨ੍ਹਾਂ ਨੇ 102 ਦੇ ਕਰੀਬ ਕਿਤਾਬਾਂ ਅਤੇ ਨਾਵਲ ਲੇਖਕ ਵਜੋ ਲਿਖੇ। ਉਨ੍ਹਾਂ ਨੇ ਸਾਂਝੇ ਪੰਜਾਬ ਮੌਕੇ 1940 ਤੋ ਹੁਣ ਤੱਕ ਚਰਚਿਤ ਨਾਵਲ ਸੱਚ ਨੁੰ ਫਾਂਸੀ, ਪੂਰਨਮਾਸ਼ੀ, ਪਾਲੀ, ਰਾਤ ਬਾਕੀ ਹੈ, ਮਿੱਤਰ ਪਿਆਰੇ ਨੂੰ, ਹਾਣੀ, ਬਰਫ਼ ਦੀ ਅੱਗ, ਲਹੂ ਦੀ ਲੋਹ, ਜਿੰਦਗੀ ਦੂਰ ਨਹੀ, ਸਮੇਤ ਹੋਰ ਵੀ ਚਰਚਿਤ ਰਚਨਾਵਾਂ ਕੀਤੀਆਂ।

 

 

 

ਜਸਵੰਤ ਸਿੰਘ ਨੇ ਆਪਣੀ ਜਿੰਦਗੀ ਦੇ 80 ਸਾਲ ਸਾਹਿਤ ਦੇ ਲੇਖੇ ਲਗਾ ਕੇ ਵਧੀਆ ਰਚਨਾਵਾਂ ਨੂੰ ਜਨਮ ਦਿੱਤਾ। ਇਹ ਵੀ ਖਾਸ ਗੱਲ ਹੈ ਕਿ ਸ. ਕੰਵਲ ਨੇ ਆਪਣਾ 100ਵਾਂ ਜਨਮ ਦਿਨ ਹਾਲ ਹੀ ਵਿੱਚ ਮਨਾਇਆ। ਇਹ ਵੀ ਸਾਡੇ ਲਈ ਵੱਡੀ ਮਾਣ ਵਾਲੀ ਗੱਲ ਹੈ ਕਿ ਜਸਵੰਤ ਸਿੰਘ ਦੁਨੀਆਂ ਦੇ ਅਜਿਹੇ ਲੇਖਕਾਂ ਵਿੱਚੋ ਹਨ ਜਿੰਨ੍ਹਾਂ ਨੇ ਆਪਣੀ ਜਿੰਦਗੀ ਦੇ 100 ਸਾਲ ਪੂਰੇ ਕਰਕੇ ਇਹ ਪੰਧ ਪੂਰਾ ਕੀਤਾ।

 

 

 

ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਕਿਹਾ ਕਿ ਉਨ੍ਹਾਂ ਦੇ ਚਲੇ ਜਾਣ ਨਾਲ ਸਾਰੇ ਪੰਜਾਬੀਆਂ ਅਤੇ ਸਾਹਿਤ ਦੇ ਖੇਤਰ ਨੂੰ ਵੱਡਾ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪੰਜਾਬੀ ਮਾਂ ਬੋਲੀ, ਪੰਜਾਬ, ਪੰਜਾਬੀ, ਪੰਜਾਬੀਅਤ, ਪਿੰਡਾਂ ਅਤੇ ਕਿਸਾਨਾਂ ਬਾਰੇ ਆਪਣੀਆਂ ਰਚਨਾਵਾਂ ਲਿਖੀਆਂ। ਉਨ੍ਹਾਂ ਕਿਹਾ ਕਿ ਜਸਵੰਤ ਸਿੰਘ ਨੂੰ ਸਰਵਸ੍ਰੇਸ਼ਟ ਸਾਹਿਤਕਾਰ, ਸਾਹਿਤ ਅਕਾਦਮੀ, ਪੰਜਾਬੀ ਸਾਹਿਤ ਰਤਨ, ਸ੍ਰੋਮਣੀ ਪੰਜਾਬੀ ਲੇਖਕ ਆਦਿ ਇਨਾਮਾਂ ਨਾਲ ਨਿਵਾਜਿਆ ਗਿਆ ਅਤੇ ਜਸਵੰਤ ਸਿੰਘ ਕੰਵਲ ਢੁੱਡੀਕੇ ਪਿੰਡ ਦੇ ਸਰਪੰਚ ਵੀ ਰਹੇ।

 

ਅੱਜ ਉਨ੍ਹਾਂ ਦੀ ਦੇਹ ਦੇ ਅੰਤਿਮ ਸਸਕਾਰ ਸਮੇ ਉਨ੍ਹਾਂ ਦੇ ਪਰਿਵਾਰਕ ਮੈਬਰਾਂ ਅਤੇ ਰਿਸ਼ਤੇਦਾਰਾਂ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਪੰਜਾਬ ਦੇ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸੂ, ਵਿਧਾਇਕ ਮੋਗਾ ਡਾ. ਹਰਜੋਤ ਕਮਲ, ਵਿਧਾਇਕ ਬਾਘਾਪੁਰਾਣਾ ਦਰਸ਼ਨ ਸਿੰਘ ਬਰਾੜ, ਵਿਧਾਇਕ ਧਰਮਕੋਟ ਸੁਖਜੀਤ ਸਿੰਘ ਲੋਹਗੜ, ਵਿਧਾਇਕ ਸੰਜੀਵ ਤਲਵਾੜ, ਫਿਲਮ ਨਿਰਦੇਸ਼ਕ ਮਨਮੋਹਨ ਸਿੰਘ, ਪੰਜਾਬੀ ਸਹਿਤ ਅਕਾਡਮੀ ਦੇ ਪ੍ਰਧਾਨ ਪ੍ਰੋ ਰਵਿੰਦਰ ਭੱਠਲ, ਡੀ.ਆਈਜੀ. ਗੁਰਪ੍ਰੀਤ ਸਿੰਘ ਤੂਰ, ਸਾਬਕਾ ਕਾਂਗਰਸ ਮੰਤਰੀ ਮਾਲਤੀ ਥਾਪਰ, ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ, ਸੀਨੀਅਰ ਕਪਤਾਨ ਪੁਲਿਸ ਅਮਰਜੀਤ ਸਿੰਘ ਬਾਜਵਾ, ਉਪ ਮੰਡਲ ਮੈਜਿਸਟ੍ਰੇਟ ਮੋਗਾ ਸਤਵੰਤ ਸਿੰਘ, ਸਾਬਕਾ ਮੰਤਰੀ ਤੋਤਾ ਸਿੰਘ ਤੋ ਇਲਾਵਾ ਹੋਰ ਵੀ ਉੱਘੀਆਂ ਸ਼ਖਸੀਅਤਾਂ ਸਾਮਿਲ ਹੋਈਆਂ।

 

ਜਸਵੰਤ ਸਿੰਘ ਕੰਵਲ ਨਹੀਂ ਰਹੇ, ਜੱਦੀ ਪਿੰਡ ਢੁੱਡੀਕੇ ’ਚ ਲਿਆ ਆਖ਼ਰੀ ਸਾਹ

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:famous Punjabi Novelist Jaswant Singh Kanwal cremated in moga