ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਵਜੋਤ ਸਿੰਘ ਸਿੱਧੂ ਦੇ ਖਿੜੇ ਹਾਸੇ ਨੂੰ ਤਰਸ ਗਏ ਪ੍ਰਸ਼ੰਸਕ

ਨਵਜੋਤ ਸਿੰਘ ਸਿੱਧੂ ਦੇ ਖਿੜੇ ਹਾਸੇ ਨੂੰ ਤਰਸ ਗਏ ਪ੍ਰਸ਼ੰਸਕ

ਇਸ ਤੱਥ ਤੋਂ ਸਾਰੇ ਭਲੀਭਾਂਤ ਵਾਕਫ਼ ਹਨ ਕਿ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਭਾਸ਼ਾਵਾਂ ’ਚ ਭਾਸ਼ਣ ਦੇਣ ਵਿੱਚ ਨਵਜੋਤ ਸਿੰਘ ਸਿੱਧੂ ਦਾ ਕੋਈ ਸਾਨੀ ਨਹੀਂ ਹੈ। ਪਰ ਬੀਤੇ ਜੁਲਾਈ ਮਹੀਨੇ ਤੋਂ, ਜਦ ਤੋਂ ਉਨ੍ਹਾਂ ਪੰਜਾਬ ਦੀ ਕੈਬਿਨੇਟ ਤੋਂ ਅਸਤੀਫ਼ਾ ਦਿੱਤਾ ਹੈ, ਉਹ ਤਦ ਤੋਂ ਹੀ ਪੂਰੀ ਤਰ੍ਹਾਂ ਚੁੱਪ ਹਨ। ਉਨ੍ਹਾਂ ਦੀ ਥਾਂ ’ਤੇ ਅੱਜ–ਕੱਲ੍ਹ ਡਾ. ਨਵਜੋਤ ਕੌਰ ਸਿੱਧੂ ਹੀ ਮੀਡੀਆ ਨਾਲ ਗੱਲਬਾਤ ਕਰ ਰਹੇ ਹਨ।

 

 

ਦਰਅਸਲ, ਜਦੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਸਿੱਧੂ ਤੋਂ ਸਥਾਨਕ ਸਰਕਾਰਾਂ ਵਾਲਾਂ ਮੰਤਰਾਲਾ ਲੈ ਕੇ ਬਿਜਲੀ ਵਿਭਾਗ ਦੇ ਦਿੱਤਾ ਸੀ; ਸ੍ਰੀ ਸਿੱਧੂ ਨਾਰਾਜ਼ ਹੋ ਗਏ ਸਨ। ਉਨ੍ਹਾਂ ਤੁਰੰਤ ਅਸਤੀਫ਼ਾ ਦੇ ਦਿੱਤਾ ਸੀ। ਹੁਣ ਕਾਫ਼ੀ ਚਿਰ ਪਿੱਛੋਂ ਉਨ੍ਹਾਂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਮੀਡੀਆ ਨੂੰ ਦੱਸਿਆ ਸੀ ਕਿ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਸਰਕਾਰ ਦੇ ਸੱਦੇ ’ਤੇ ਕਰਤਾਰਪੁਰ ਸਾਹਿਬ ਸਮਾਰੋਹ ’ਚ ਭਾਗ ਲੈਣ ਲਈ ਜ਼ਰੂਰ ਜਾਣਗੇ।

 

 

ਇਸ ਵੇਲੇ ਪ੍ਰਸ਼ੰਸਕ ਵੀ ਸ੍ਰੀ ਨਵਜੋਤ ਸਿੰਘ ਸਿੱਧੂ ਦੇ ਖੁੱਲ੍ਹਾ ਤੇ ਖਿੜਿਆ ਹਾਸਾ ਸੁਣਨ ਨੂੰ ਤਰਸ ਗਏ ਹਨ। ਸ੍ਰੀ ਸਿੱਧੂ ਦੇ ਕੁਝ ਨੇੜਲਿਆਂ ਦਾ ਕਹਿਣਾ ਹੈ ਕਿ ਕ੍ਰਿਕੇਟਰ ਤੋਂ ਸਿਆਸੀ ਆਗੂ ਬਣੇ ਸ੍ਰੀ ਸਿੱਧੂ ਜਦੋਂ ਭਾਜਪਾ ਲੀਡਰਸ਼ਿਪ ਨਾਲ ਵਿਵਾਦ ’ਚ ਪਏ ਸਨ, ਤਦ ਵੀ ਉਹ ਕਾਫ਼ੀ ਦੇਰ ਚੁੱਪ ਰਹੇ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Fans are waiting for Navjot Singh Sidhu s open laughter