ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਡੇਰਾ ਪ੍ਰੇਮੀ ਮਹਿੰਦਪਾਲ ਬਿੱਟੂ ਦਾ ਅੰਤਿਮ ਸਸਕਾਰ ਨਾ ਕਰਨ ‘ਤੇ ਅੜੇ, ਕੋਟਕਪੂਰਾ ‘ਚ ਭਾਰੀ ਫੋਰਸ ਬਲ ਤੈਨਾਤ 

1 / 4​​​​​​​ਡੇਰਾ ਪ੍ਰੇਮੀ ਮਹਿੰਦਪਾਲ ਬਿੱਟੂ ਦਾ ਅੰਤਿਮ ਸਸਕਾਰ ਨਾ ਕਰਨ ‘ਤੇ ਅੜੇ, ਕੋਟਕਪੂਰਾ ‘ਚ ਭਾਰੀ ਫੋਰਸ ਬਲ ਤੈਨਾਤ 

2 / 4ਫਲੈਗ ਮਾਰਚ ਕੱਢਦੇ ਹੋਏ ਪੈਰਾ ਮਿਲਟਰੀ ਫੋਰਸ ਦੇ ਜਵਾਨ। ਸੰਜੀਵ ਕੁਮਾਰ, ਹਿੰਦੁਸਤਾਨ ਟਾਈਮਜ਼, ਬਠਿੰਡਾ

3 / 4ਕੋਟਕਪੂਰਾ ਦੀ ਨਾਮ ਚਰਚਾ ਘਰ ਨੇੜੇ ਤੈਨਾਤ ਪੈਰਾ ਮਿਲਟਰੀ ਫੋਰਸ ਦੇ ਜਵਾਨ। ਸੰਜੀਵ ਕੁਮਾਰ, ਹਿੰਦੁਸਤਾਨ ਟਾਈਮਜ਼, ਬਠਿੰਡਾ

4 / 4ਕੋਟਕਪੂਰਾ ਦੀ ਨਾਮ ਚਰਚਾ ਘਰ ‘ਚ ਬਾਹਰ ਤੈਨਾਤ ਪੈਰਾ ਮਿਲਟਰੀ ਫੋਰਸ ਦੇ ਜਵਾਨ।

PreviousNext

ਨਾਭਾ ਜੇਲ੍ਹ ਵਿੱਚ ਕਤਲ ਕੀਤੇ ਡੇਰਾ ਪ੍ਰੇਮੀ ਮਹਿੰਦਪਾਲ ਬਿੱਟੂ ਦਾ ਅੰਤਿਮ ਸਸਕਾਰ ਨਾ ਕਰਨ ਲਏ ਫੈਸਲੇ ਤੋਂ ਬਾਅਦ ਜਿਲ੍ਹਾ ਪ੍ਰਸ਼ਾਸਨ ਵੱਲੋਂ ਡੇਰਾ ਪ੍ਰੇਮੀਆਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ।

 

ਅੱਜ ਫ਼ਰੀਦਕੋਟ ਦੇ ਡਿਪਟੀ ਕਮਿਸ਼ਨਰ ਕੁਮਾਰ ਸੌਰਵ ਰਾਜ ਅਤੇ ਐਸ ਐਸ ਪੀ ਰਾਜ ਬੱਚਨ ਸਿੰਘ ਸੰਧੂ ਮੁੜ ਸੋਮਵਾਰ ਸਵੇਰੇ ਕੋਟਕਪੂਰਾ ਦੀ ਨਾਮ ਚਰਚਾ ਘਰ ਪੁੱਜੇ ਤਾਂ ਕਿ ਡੇਰਾ ਪ੍ਰੇਮੀਆਂ ਨਾਲ ਗੱਲਬਾਤ ਰਾਹੀਂ ਕੋਈ ਹੱਲ ਕੱਢਿਆ ਜਾ ਸਕੇ। 


ਡੇਰਾ ਸਿਰਸਾ ਦੀ 45 ਕਮੇਟੀ ਦਾ ਕਹਿਣਾ ਹੈ ਕਿ ਮਾਮਲੇ ਦੀ ਜੁਡੀਸ਼ੀਅਲ ਜਾਂਚ ਨਹੀਂ ਹੁੰਦੀ ਤੇ ਡੇਰਾ ਪ੍ਰੇਮੀਆਂ ਵਿਰੁਧ ਦਰਜ ਕੀਤੇ ਬੇਅਦਬੀ ਦੇ ਝੂਠੇ ਮਾਮਲੇ ਰੱਦ ਨਹੀਂ ਹੁੰਦੇ ਉਹ ਅੰਤਿਮ ਸਸਕਾਰ ਨਹੀਂ ਕਰਨਗੇ। 


ਕੋਟਕਪੂਰਾ ‘ਚ ਕਢਿਆ ਫਲੈਗ ਮਾਰਚ


 ਇਸ ਤੋਂ ਪਹਿਲਾਂ ਪ੍ਰਸ਼ਾਸਨ ਨੇ ਮਹਿੰਦਪਾਲ ਬਿੱਟੂ ਦਾ ਅੰਤਿਮ ਸਸਕਾਰ ਕਰਨ ਲਈ ਡੇਰਾ ਪ੍ਰੇਮੀਆਂ ਨੂੰ ਮਨਾਉਣ ਲਈ ਮੁੜ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਸੋਮਵਾਰ ਸਵੇਰੇ ਕੋਟਕਪੂਰਾ ਸ਼ਹਿਰ ਵਿੱਚ ਫਲੈਗ ਮਾਰਚ ਕੱਢਿਆ। 

 


ਕੋਟਕਪੂਰਾ ਦੀ ਨਾਮ ਚਰਚਾ ਘਰ ‘ਚ ਡੇਰਾ ਪ੍ਰੇਮੀਆਂ ਦਾ ਇਕੱਠ 

ਕੋਟਕਪੂਰਾ ਦੀ ਨਾਮ ਚਰਚਾ ਘਰ ਦੇ ਅੰਦਰ ਦੀ ਤਸਵੀਰ।

 

 


ਦੱਸਣਯੋਗ ਹੈ ਕਿ ਕੋਟਕਪੂਰਾ ਦੀ ਨਾਮ ਚਰਚਾ ਘਰ ਵਿੱਚ ਕੱਲ੍ਹ ਦੇ ਮੁਕਾਬਲੇ ਅੱਜ ਜ਼ਿਆਦਾ ਡੇਰਾ ਪ੍ਰੇਮੀ ਪਹੁੰਚੇ ਹੋਏ ਸਨ। ਡੇਰਾ ਪ੍ਰੇਮੀਆਂ ਦੇ ਵਧਦੇ ਹੋਏ ਇੱਕਠ ਦੇ ਮੱਦੇਨਜ਼ਰ ਕੋਟਕਪੂਰਾ ਨਾਮ ਚਰਚਾ ਘਰ ਦੇ ਬਾਹਰ ਪੈਰਾ ਮਿਲਟਰੀ ਫੋਰਸ ਤੈਨਾਤ ਕਰ ਦਿੱਤੀ ਗਈ ਹੈ। 


ਪ੍ਰਸ਼ਾਸਨ ਨੇ ਕਾਨੂੰਨ ਤੇ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸ਼ਹਿਰ ਵਿੱਚ ਚਾਰ ਬੀਐਸਐਫ, ਦੋ ਰੈਪਿਡ ਐਕਸ਼ਨ ਫੋਰਸ ਯੂਨਿਟ, 10 ਸੀਆਰਪੀਐਫ ਯੂਨਿਟ ਅਤੇ ਪੰਜ ਪੰਜਾਬ ਪੁਲਿਸ ਦੀਆਂ ਟੁਕੜੀਆਂ ਨੂੰ ਤੈਨਾਤ ਕੀਤਾ ਗਿਆ ਹੈ। 

 

 

ਸੰਜੀਵ ਕੁਮਾਰ, ਹਿੰਦੁਸਤਾਨ ਟਾਈਮਜ਼, ਬਠਿੰਡਾ

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Faridkot Administration reaches Kotkapura s Dera Naam Charcha Ghar high alert