ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫ਼ਰੀਦਕੋਟ ਦੇ ਕਾਂਗਰਸੀ ਵਿਧਾਇਕ ਦੇ ਸਾਥੀ ਤੇ 3 ਹੋਰਨਾਂ ਵਿਰੁੱਧ ਕੇਸ ਦਰਜ

ਫ਼ਰੀਦਕੋਟ ਦੇ ਵਿਧਾਇਕ ਦਾ ਨੇੜਲਾ ਸਾਥੀ ਗੁਰਸ਼ਵਿੰਦਰ ਸਿੰਘ

ਪੁਲਿਸ ਨੇ ਐਤਵਾਰ ਨੂੰ ਕਾਂਗਰਸੀ ਵਿਧਾਇਕ ਦੇ ਇੱਕ ਨੇੜਲੇ ਸਾਥੀ ਸਮੇਤ ਚਾਰ ਜਣਿਆਂ ਵਿਰੁੱਧ ਕੇਸ ਦਰਜ ਕਰ ਲਿਆ ਹੈ। ਇਨ੍ਹਾਂ `ਤੇ ਚੋਣਾਂ ਦੌਰਾਨ ਹਿੰਸਾ ਫੈਲਾਉਣ ਤੇ ਜਾਤੀਗਤ ਟਿੱਪਣੀਆਂ ਕਰਨ ਦੇ ਦੋਸ਼ ਹਨ।


ਮੁਲਜ਼ਮਾਂ ਦੀ ਸ਼ਨਾਖ਼ਤ ਗੁਰਸ਼ਵਿੰਦਰ ਸਿੰਘ (ਜੋ ਫ਼ਰੀਦਕੋਟ ਦੇ ਵਿਧਾਇਕ ਕੁਸ਼ਲਦੀਪ ਸਿੰਘ ਢਿਲੋਂ ਦਾ ਨੇੜਲਾ ਸਾਥੀ ਦੱਸਿਆ ਜਾਂਦਾ ਹੈ), ਬੁੱਕਨ ਸਿੰਘ, ਹਰਪਾਲ ਸਿੰਘ ਤੇ ਜਸਪਾਲ ਸਿੰਘ ਵਜੋਂ ਹੋਈ ਹੈ। ਇਹ ਸਾਰੇ ਫ਼ਰੀਦਕੋਟ ਜਿ਼ਲ੍ਹੇ ਦੇ ਪਿੰਡ ਮਚਾਕੀ ਕਲਾਂ ਦੇ ਨਿਵਾਸੀ ਹਨ। ਗੁਰਸ਼ਵਿੰਦਰ ਸਿੰਘ ਦੀ ਪਤਨੀ ਸਿਮਰਜੀਤ ਕੌਰ ਨੇ ਕਾਂਗਰਸ ਦੀ ਟਿਕਟ `ਤੇ ਚੋਣ ਲੜਦਿਆਂ ਮਚਾਕੀ ਮੱਲ ਸਿੰਘ ਤੋਂ ਜਿ਼ਲ੍ਹਾ ਪ੍ਰੀਸ਼ਦ ਸੀਟ ਜਿੱਤੀ ਹੈ।


ਐੱਫ਼ਆਈਆਰ ਅਨੁਸਾਰ ਪੀੜਤ ਨੇ ਆਪਣੀ ਸਿ਼ਕਾਇਤ ਵਿੱਚ ਕਿਹਾ ਹੈ ਕਿ ਮੁਲਜ਼ਮ ਗੁਰਸ਼ਵਿੰਦਰ ਸਿੰਘ ਨੇ ਜਿ਼ਲ੍ਹਾ ਪ੍ਰੀਸ਼ਦ ਚੋਣਾਂ ਦੌਰਾਨ ਆਪਣੀ ਪਤਨੀ ਨੂੰ ਵੋਟਾਂ ਪਾਉਣ ਲਈ ਦਬਾਅ ਪਾਇਆ ਤੇ ਜਦੋਂ ਉਨ੍ਹਾਂ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ, ਤਾਂ ਉਨ੍ਹਾਂ ਨਤੀਜੇ ਭੁਗਤਣ ਲਈ ਤਿਆਰ ਰਹਿਣ ਦੀ ਧਮਕੀ ਦਿੱਤੀ।


ਬੀਤੀ 19 ਸਤੰਬਰ ਨੂੰ, ਜਦੋਂ ਪੀੜਤ ਆਪਣੇ ਭਰਾ ਸੁਖਪਾਲ ਤੇ ਚਾਚੇ ਮਲਕੀਤ ਸਿੰਘ ਨਾਲ ਵੋਟ ਪਾਉਣ ਲਈ ਪੋਲਿੰਗ ਸਟੇਸ਼ਨ `ਤੇ ਖੜ੍ਹਾ ਸੀ, ਤਦ ਗੁਰਸ਼ਵਿੰਦਰ ਸਿੰਘ ਆਪਣੇ ਸਮਰਥਕਾਂ ਨਾਲ ਪੋਲਿੰਗ ਸਟੇਸ਼ਨ `ਤੇ ਆਇਆ ਤੇ ਉਨ੍ਹਾਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।


ਐੱਫ਼ਆਈਆਰ ਅਨੁਸਾਰ,‘ਗੁਰਸ਼ਵਿੰਦਰ ਸਿੰਘ ਨੇ ਉਨ੍ਹਾਂ ਨਾਲ ਨਾ ਸਿਰਫ਼ ਕੁੱਟਮਾਰ ਕੀਤੀ, ਸਗੋਂ ਉਨ੍ਹਾਂ `ਤੇ ਜਾਤੀਗਤ ਟਿੱਪਣੀਆਂ ਵੀ ਕੀਤੀਆਂ। ਬਾਅਦ `ਚ ਪੀੜਤ ਸਿ਼ਕਾਇਤਕਰਤਾ ਨੂੰ ਆਪਣੇ ਭਰਾ ਤੇ ਚਾਚੇ ਨਾਲ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿੱਚ ਦਖ਼ਲ ਹੋਣਾ ਪਿਆ ਕਿਉਂਕਿ ਉਸ ਹਮਲੇ `ਚ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਸਨ।`


ਜਾਂਚ ਅਧਿਕਾਰੀ ਵਕੀਲ ਸਿੰਘ ਨੇ ਦੱਸਿਆ ਕਿ ਹਾਲੇ ਇਸ ਮਾਮਲੇ `ਚ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ ਹੈ ਕਿਉਂਕਿ ਉਹ ਬਾਬਾ ਫ਼ਰੀਦ ਸਾਲਾਨਾ ਮੇਲੇ `ਚ ਰੁੱਝੇ ਹੋਏ ਸਨ; ਜਿਸ ਕਾਰਨ ਮੁਲਜ਼ਮਾਂ ਵਿਰੁੱਧ ਕੋਈ ਕਾਰਵਾਈ ਨਹੀਂ ਹੋ ਸਕੀ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Faridkot Congress MLA aide and 3 more arrested