ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫਰੀਦਕੋਟ : ਪਤੀ–ਪਤਨੀ ਦਾ ਹੋਇਆ ਸੀ ਕਤਲ, ਘਰ ਨੂੰ ਅੱਗ ਨਹੀਂ ਸੀ ਹਾਦਸਾ

ਫਰੀਦਕੋਟ : ਪਤੀ–ਪਤਨੀ ਦਾ ਹੋਇਆ ਸੀ ਕਤਲ, ਘਰ ਨੂੰ ਅੱਗ ਨਹੀਂ ਸੀ ਹਾਦਸਾ

ਬੀਤੇ ਦਿਨੀਂ ਫਰੀਦਕੋਟ ਵਿਚ ਇਕ ਘਰ ਵਿਚੋਂ ਸੜੇ ਮਿਲੇ ਪਤੀ–ਪਤਨੀ ਦੀ ਘਟਨਾ ਨੇ ਨਵਾਂ ਮੋੜ ਲੈ ਲਿਆ ਹੈ। ਇਸ ਸਬੰਧੀ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਦਾ ਪਹਿਲਾਂ ਕਤਲ ਕੀਤਾ ਗਿਆ ਸੀ ਤੇ ਬਾਅਦ ਵਿਚ ਘਰ ਨੂੰ ਅੱਗ ਲਗਾ ਦਿੱਤੀ ਗਈ ਸੀ। ਇਸ ਨੂੰ ਇਕ ਹਾਦਸੇ ਦੀ ਤਰ੍ਹਾਂ ਦਿਖਾਉਣ ਦਾ ਯਤਨ ਕੀਤਾ ਗਿਆ ਸੀ। 

 

ਮਿਲੀ ਜਾਣਕਾਰੀ ਅਨੁਸਾਰ ਪਤੀ–ਪਤਨੀ ਦਾ ਕਤਲ ਲੁੱਟ ਦੀ ਨੀਅਤ ਨਾਲ ਕੀਤਾ ਗਿਆ ਸੀ। ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।

ਫਰੀਦਕੋਟ : ਘਰ ’ਚ ਅੱਗ ਲੱਗਣ ਕਾਰਨ ਦੋ ਦੀ ਮੌਤ

ਜ਼ਿਕਰਯੋਗ ਹੈ ਕਿ ਬੀਤੇ ਦਿਨ ਫਰੀਦਕੋਟ ਦੀ ਟੀਚਰ ਕਾਲੋਨੀ ਵਿਚ ਇਕ ਘਰ ਵਿਚ ਸੇਵਾ ਮੁਕਤ ਅਧਿਆਪਕ ਤੇ ਉਸਦੀ ਪਤਨੀ ਦੀ ਸੜੀ ਹੋਈ ਲਾਸ਼ ਮਿਲੀ ਸੀ।  ਇਸ ਘਰ ਵਿਚ ਅੱਗ ਲਗਾਈ ਗਈ ਸੀ, ਜਿਸ ਨੂੰ ਫਾਇਰ ਬ੍ਰਿਗੇਡ ਨੇ ਪਹੁੰਚਕੇ ਅੱਗ ਉਤੇ ਕਾਬੂ ਪਾਇਆ ਸੀ। ਮ੍ਰਿਤਕਾ ਦੀ ਪਹਿਚਾਣ ਸੁਰਜੀਤ ਸਿੰਘ ਤੇ ਉਸਦੀ ਪਤਨੀ ਬਲਦੇਵ ਕੌਰ ਵਜੋਂ ਹੋਈ ਸੀ।  ਇਸ ਮਾਮਲੇ ਸਬੰਧੀ ਪੁਲਿਸ ਨੇ ਅੱਜ ਨਵਾਂ ਖੁਲਾਸਾ ਕੀਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Faridkot police said that the couple was murdered and their bodies were burnt