ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਫ਼ਰੀਦਕੋਟ ਪੁਲਿਸ ਨੇ ਫੜੇ ਚੀਨੀ ਡੋਰ ਦੇ 2,000 ਰੋਲ

ਫ਼ਰੀਦਕੋਟ ਪੁਲਿਸ ਨੇ ਫੜੇ ਚੀਨੀ ਡੋਰ ਦੇ 2,000 ਰੋਲ

ਫ਼ਰੀਦਕੋਟ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਕੇ ਉਸ ਕੋਲੋਂ ਚੀਨੀ ਡੋਰ ਦੇ 2,000 ਰੋਲ ਬਰਾਮਦ ਕੀਤੇ ਹਨ। ਮੁਲਜ਼ਮ ਦੀ ਸ਼ਨਾਖ਼ਤ ਪ੍ਰਿੰਸ ਬਜਾਜ ਵਜੋਂ ਹੋਈ ਹੈ ਤੇ ਉਹ ਫ਼ਰੀਦਕੋਟ ਸ਼ਹਿਰ ਦਾ ਹੀ ਵਸਨੀਕ ਹੈ।

 

 

ਫ਼ਰੀਦਕੋਟ ਡਿਪਟੀ ਕਮਿਸ਼ਨਰ ਦੀ ਹਦਾਇਤ ’ਤੇ ਜ਼ਿਲ੍ਹੇ ਵਿੱਚ ਪਤੰਗਾਂ ਉਡਾਉਣ ਲਈ ਚੀਨੀ ਡੋਰ ਦੀ ਵਰਤੋਂ ਤੇ ਉਸ ਦੀ ਖ਼ਰੀਦੋ–ਫ਼ਰੋਖ਼ਤ ਉੱਤੇ ਮੁਕੰਮਲ ਪਾਬੰਦੀ ਹੈ।

 

 

ਐੱਸਐੱਚਓ ਇਕਬਾਲ ਸਿੰਘ ਸੰਧੂ ਨੇ ਦੱਸਿਆ ਕਿ ਉਨ੍ਹਾਂ ਨੂੰ ਭਾਰੀ ਮਾਤਰਾ ਵਿੱਚ ਚੀਨੀ ਡੋਰ ਮੌਜੂਦ ਹੋਣ ਬਾਰੇ ਸੂਹ ਮਿਲੀ ਸੀ। ਇਹ ਮੁਲਜ਼ਮ ਨੇ ਚੋਰੀ–ਛਿਪੇ ਰੱਖੀ ਹੋਈ ਸੀ ਤੇ ਉਸ ਦੀ ਵਿਕਰੀ ਗ਼ੈਰ–ਕਾਨੂੰਨੀ ਢੰਗ ਨਾਲ ਕਰ ਰਿਹਾ ਸੀ। ਛਾਪਾ ਮਾਰ ਕੇ ਮੁਲਜ਼ਮ ਕੋਲੋਂ ਚੀਨੀ ਡੋਰ ਦੇ 2,000 ਰੋਲ ਬਰਾਮਦ ਕੀਤੇ ਗਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Faridkot Police seized 2000 rolls of Chinese Kite String