ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫ਼ਾਰੇਨ ਮਨੀ–ਐਕਸਚੇਂਜਰ ਹੈ ਫ਼ਰੀਦਕੋਟ ਦਾ ਪਹਿਲਾ ਕੋਰੋਨਾ–ਪਾਜ਼ਿਟਿਵ ਮਰੀਜ਼

ਫ਼ਾਰੇਨ ਮਨੀ–ਐਕਸਚੇਂਜਰ ਹੈ ਫ਼ਰੀਦਕੋਟ ਦਾ ਪਹਿਲਾ ਕੋਰੋਨਾ–ਪਾਜ਼ਿਟਿਵ ਮਰੀਜ਼

ਫ਼ਰੀਦਕੋਟ ਦਾ 35 ਸਾਲਾ ਨੌਜਵਾਨ ਹੁਣ ਕੋਰੋਨਾ–ਪਾਜ਼ਿਟਿਵ ਪਾਇਆ ਗਿਆ ਹੈ। ਇਹ ਦਰਅਸਲ ਇੱਕ ਫ਼ਾਰੇਨ ਮਨੀ ਐਕਸਚੇਂਜਰ ਹੈ, ਜੋ ਲੌਕਡਾਊਨ ਤੋਂ ਇੱਕ ਹਫ਼ਤਾ ਪਹਿਲਾਂ ਨਵੀਂ ਦਿੱਲੀ ਗਿਆ ਸੀ। ਇਹ ਫ਼ਰੀਦਕੋਟ ਜ਼ਿਲ੍ਹੇ ਦਾ ਪਹਿਲਾ ਕੋਰੋਨਾ ਕੇਸ ਹੈ।

 

 

ਇਹ ਮਰੀਜ਼ ਫ਼ਰੀਦਕੋਟ ਦੇ ਹਰਿੰਦਰ ਨਗਰ ਦਾ ਵਸਨੀਕ ਹੈ। ਉਸ ਨੂੰ ਬੀਤੀ 2 ਅਪ੍ਰੈਲ ਨੂੰ ਸ਼ਹਿਰ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਉਸ ਨੂੰ ਜ਼ੁਕਾਮ ਤੇ ਬੁਖਾਰ ਦੀ ਸ਼ਿਕਾਇਤ ਸੀ।

 

 

ਜਿਵੇਂ ਹੀ ਕੋਰੋਨਾ–ਪਾਜ਼ਿਟਿਵ ਮਰੀਜ਼ ਦੀ ਮੌਜੂਦਗੀ ਬਾਰੇ ਪਤਾ ਲੱਗਾ, ਤਿਵੇਂ ਹੀ ਜ਼ਿਲ੍ਹਾ ਪੁਲਿਸ ਨੇ ਹਰਿੰਦਰ ਨਗਰ ਨੂੰ ਘੇਰ ਲਿਆ। ਹੁਦ ਇੱਥੇ ਨਾ ਤਾਂ ਕੋਈ ਬਾਹਰੋਂ ਜਾ ਸਕਦਾ ਹੈ ਤੇ ਨਾ ਹੀ ਕੋਈ ਅੰਦਰੋਂ ਬਾਹਰ ਕਿਤੇ ਜਾ ਸਕਦਾ ਹੈ। ਡਿਪਟੀ ਕਮਿਸ਼ਨਰ ਕੁਮਾਰ ਸੌਰਭ ਰਾਜ ਨੇ ਇਸ ਦੀ ਪੁਸ਼ਟੀ ਕੀਤੀ।

 

 

ਅੱਜ ਸ਼ਾਮ ਤੱਕ ਉਨ੍ਹਾਂ ਸਾਰੇ ਲੋਕਾਂ ਦਾ ਪਤਾ ਲਾ ਲਿਆ ਜਾਵੇਗਾ, ਜਿਹੜੇ ਇਸ ਪਾਜ਼ਿਟਿਵ ਮਰੀਜ਼ ਦੇ ਸੰਪਰਕ ’ਚ ਰਹੇ ਹਨ।

 

 

ਫ਼ਰੀਦਕੋਟ ਦਾ ਕੋਰੋਨਾ–ਪਾਜ਼ਿਟਿਵ ਮਰੀਜ਼ ਫ਼ਰੀਦਕੋਟ ਹਸਪਤਾਲ ’ਚ ਦਾਖ਼ਲ ਹੋਣ ਤੋਂ ਪਹਿਲਾਂ ਲੁਧਿਆਣਾ ਦੇ ਡੀਐੱਮਸੀ ਤੇ ਦੋ ਪ੍ਰਾਈਵੇਟ ਹਸਪਤਾਲਾਂ ’ਚ ਵੀ ਜਾ ਕੇ ਆਇਆ ਹੈ। ਪਰ ਤਿੰਨੇ ਹਸਪਤਾਲਾਂ ਨੇ ਉਸ ਨੂੰ ਦਾਖ਼ਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਤੇ ਉਸ ਨੂੰ ਇਹੋ ਸਲਾਹ ਦਿੱਤੀ ਸੀ ਕਿ ਉਹ ਸਿਵਲ ਹਸਪਤਾਲ ’ਚ ਜਾ ਕੇ ਦਾਖ਼ਲ ਹੋਵੇ।

 

 

ਇਹ ਪਾਜ਼ਿਟਿਵ ਮਰੀਜ਼ ਬੀਤੀ 12 ਮਾਰਚ ਨੂੰ ਦਿੱਲੀ ਗਿਆ ਸੀ। ਉਂਝ ਉਹ ਬਹੁਤਾ ਕਿਤੇ ਬਾਹਰ ਆਉਂਦਾ–ਜਾਂਦਾ ਨਹੀਂ ਹੈ। ਉਸ ਦੇ ਚਾਚੇ ਨੇ ਦੱਸਿਆ ਕਿ ਉਸ ਦੇ ਭਤੀਜੇ ਨੂੰ ਬੀਤੀ 21 ਮਾਰਚ ਨੂੰ ਜ਼ੁਕਾਮ ਤੇ ਬੁਖਾਰ ਹੋਇਆ ਸੀ। ਤਦ ਉਸ ਨੇ ਇੱਕ ਸਥਾਨਕ ਡਾਕਟਰ ਤੋਂ ਇਲਾਜ ਕਰਵਾਇਆ ਸੀ। ਪਰ ਜਦੋਂ ਇੱਕ ਹਫ਼ਤੇ ਤੋਂ ਵੀ ਵੱਧ ਸਮਾਂ ਬੁਖਾਰ ਨਾ ਉੱਤਰਿਆ, ਤਦ ਉਹ ਬੀਤੀ 31 ਮਾਰਚ ਨੂੰ DMC ਲੁਧਿਆਣਾ ਗਿਆ ਸੀ। ਉਸੇ ਦਿਨ ਉਹ ਲੁਧਿਆਣਾ ਦੇ ਦੋ ਹੋਰ ਪ੍ਰਾਈਵੇਟ ਹਸਪਤਾਲਾਂ ’ਚ ਵੀ ਗਿਆ ਸੀ ਪਰ ਕਿਸੇ ਨੇ ਵੀ ਉਸ ਨੂੰ ਦਾਖ਼ਲ ਨਹੀਂ ਕੀਤਾ ਸੀ।

 

 

ਇਸ ਵਿਅਕਤੀ ਦੀ ਮਾਂ, ਪਤਨੀ ਤੇ ਸੱਤ–ਸਾਲਾ ਧੀ ਨੂੰ ਮੈਡੀਕਲ ਨਿਗਰਾਨੀ ਅਧੀਨ ਰੱਖਿਆ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Faridkot s first Corona Positive Patient is Foreign Money Exchanger