ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਫ਼ਰੀਦਕੋਟ ਦੇ ਨੌਜਵਾਨ ਵੱਲੋਂ ਅਮਰੀਕਾ ’ਚ ਖ਼ੁਦਕੁਸ਼ੀ

​​​​​​​ਫ਼ਰੀਦਕੋਟ ਦੇ ਨੌਜਵਾਨ ਵੱਲੋਂ ਅਮਰੀਕਾ ’ਚ ਖ਼ੁਦਕੁਸ਼ੀ

ਪਿੰਡ ਟਹਿਣਾ ਦੇ ਇੱਕ ਨੌਜਵਾਨ ਜਤਿੰਦਰ ਪਾਲ ਸਿੰਘ ਨੇ ਬੇਰੁਜ਼ਗਾਰੀ ਤੋਂ ਤੰਗ ਆ ਕੇ ਅਮਰੀਕਾ ‘ਚ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ 27 ਸਾਲਾ ਜਤਿੰਦਰ ਪਾਲ ਸਿੰਘ ਸਾਲ 2017 ਦੌਰਾਨ ਉਚੇਰੀ ਸਿੱਖਿਆ ਹਾਸਲ ਕਰਨ ਲਈ ਅਮਰੀਕਾ ਗਿਆ ਸੀ।

 

 

ਇਸੇ ਵਰ੍ਹੇ ਉਸ ਦੀ ਪੜ੍ਹਾਈ ਸ਼ਿਕਾਗੋ ਸਥਿਤ ਯੂਨੀਵਰਸਿਟੀ ਆੱਫ਼ ਇਲੀਨੋਇ ’ਚ ਮੁਕੰਮਲ ਹੋ ਗਈ ਸੀ ਪਰ ਉਸ ਨੂੰ ਕੰਮ ਨਹੀਂ ਮਿਲ ਰਿਹਾ ਸੀ। ਇਸ ਤੋਂ ਪਰੇਸ਼ਾਨ ਹੋ ਕੇ ਉਸ ਨੇ ਬੀਤੇ ਮੰਗਲਵਾਰ ਨੂੰ ਖ਼ਦੁਕੁਸ਼ੀ ਕਰ ਲਈ।

 

 

ਉਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਤਿੰਦਰਪਾਲ ਸਿੰਘ ਨੇ ਕਈ ਥਾਵਾਂ ’ਤੇ ਨੌਕਰੀ ਲਈ ਅਰਜ਼ੀ ਦਿੱਤੀ ਸੀ ਪਰ ਉਸ ਨੂੰ ਕਿਤੇ ਵੀ ਸਫ਼ਲਤਾ ਨਹੀਂ ਸੀ ਮਿਲ ਸਕੀ।

 

 

ਉਨ੍ਹਾਂ ਦੱਸਿਆ ਕਿ ਉਹ ਸਦਾ ਜਤਿੰਦਰ ਪਾਲ ਸਿੰਘ ਨੂੰ ਵਤਨ ਪਰਤ ਆਉਣ ਦੀ ਸਲਾਹ ਦਿੰਦੇ ਸਨ ਪਰ ਉਹ ਕੁਝ ਸਮਾਂ ਹੋਰ ਉਡੀਕਣ ਦੀ ਗੱਲ ਆਖਦਾ ਰਿਹਾ। ਪਰ ਅਖ਼ੀਰ ਉਸ ਦੇ ਸਬਰ ਦਾ ਪਿਆਲਾ ਭਰ ਗਿਆ ਤੇ ਉਸ ਨੇ ਦੁਖੀ ਹੋ ਕੇ ਆਤਮਹੱਤਿਆ ਜਿਹਾ ਕਦਮ ਚੁੱਕ ਲਿਆ।

 

 

ਜਤਿੰਦਰ ਪਾਲ ਸਿੰਘ ਦੇ ਪਿਤਾ ਕੇਵਲ ਸਿੰਘ ਸਕੂਲ ਸਿੱਖਿਆ ਵਿਭਾਗ ਵਿੱਚ ਮੁਲਾਜ਼ਮ ਸਨ; ਉਨ੍ਹਾਂ ਦਾ ਦੇਹਾਂਤ ਅਪ੍ਰੈਲ 2011 ’ਚ ਹੋ ਗਿਆ ਸੀ। ਉਨ੍ਹਾਂ ਦੇ ਦੇਹਾਂਤ ਪਿੱਛੋਂ ਜਤਿੰਦਰ ਪਾਲ ਸਿੰਘ ਦੇ ਵੱਡੇ ਭਰਾ ਨੂੰ ਤਰਸ ਦੇ ਆਧਾਰ ਉੱਤੇ ਨੌਕਰੀ ਮਿਲ ਗਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Faridkot youth commits suicide in USA