ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਿਸਾਨਾਂ ਦੀ ਪੰਜਾਬ ਸਰਕਾਰ ਨੂੰ ਚੁਣੌਤੀ, ਪਰਾਲ਼ੀ ਸਾੜਾਂਗੇ-ਸਾਨੂੰ ਹੱਥ ਲਾ ਕੇ ਵਿਖਾਓ

ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਕਾਰਕੁੰਨ ਸੋਮਵਾਰ ਨੂੰ ਸੰਗਰੂਰ ਦੇ ਭਵਾਨੀਗੜ੍ਹ ਬਲਾਕ `ਚ ਝੋਨੇ ਦੀ ਪਰਾਲੀ ਸਾੜਨ ਦਾ

ਇੱਕ ਪਾਸੇ ਪੰਜਾਬ ਸਰਕਾਰ ਜਿੱਥੇ ਝੋਨੇ ਦੀ ਪਰਾਲ਼ੀ ਸਾੜਨ ਦੀ ਸਮੱਸਿਆ ਦਾ ਹੱਲ ਲੱਭਣ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ ਅਤੇ ਪਰਾਲ਼ੀ ਨਾ ਸਾੜਨ ਬਾਰੇ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਦੀਆਂ ਧਮਕੀਆਂ ਦਿੱਤੀਆਂ ਜਾ ਰਹੀ ਹਨ, ਉੱਥੇ ਕਿਸਾਨਾਂ ਨੇ ਅੱਜ ਸੂਬਾ ਸਰਕਾਰ ਨੂੰ ਖੁੱਲ੍ਹੀ ਚੁਣੌਤੀ ਦਿੰਦਿਆਂ ਐਲਾਨ ਕੀਤਾ ਹੈ ਕਿ ਉਹ ਸ਼ਰੇਆਮ ਪਰਾਲ਼ੀ ਸਾੜਨਗੇ ਤੇ ‘ਜੇ ਸਰਕਾਰੀ ਅਧਿਕਾਰੀਆਂ ਉਨ੍ਹਾਂ ਦੇ ਖੇਤਾਂ `ਚ ਆਏ, ਤਾਂ ਉਨ੍ਹਾਂ ਨੂੰ ਉਸ ਦੇ ਨਤੀਜੇ ਭੁਗਤਣੇ ਪੈ ਸਕਦੇ ਹਨ।`


ਇੱਥੇ ਵਰਨਣਯੋਗ ਹੈ ਕਿ ਪੰਜਾਬ ਸਰਕਾਰ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਯੂਨੀਵਰਸਿਟੀ ਵੱਲੋਂ ਪਰਾਲ਼ੀ ਨਾ ਸਾੜਨ ਬਾਰੇ ਐਤਕੀਂ ਕਾਫ਼ੀ ਪ੍ਰਚਾਰ ਕੀਤਾ ਜਾ ਰਿਹਾ ਹੈ ਪਰ ਕਿਸਾਨ ਯੂਨੀਅਨਾਂ ਦੇ ਆਗੂਆਂ ਨੇ ਪਿੰਡਾਂ `ਚ ਕਿਸਾਨਾਂ ਲਈ ਐਲਾਨ ਵੀ ਕਰ ਦਿੱਤੇ ਹਨ ਅਤੇ ਇਸ ਸਬੰਧੀ ਇਹ ਜਚਾਉਣ ਦੇ ਜਤਨ ਕੀਤੇ ਜਾ ਰਹੇ ਹਨ ਕਿ - ‘ਸਰਕਾਰ ਪਰਾਲ਼ੀ ਦੇ ਮੁੱਦੇ `ਤੇ ਨਾਕਾਮ ਰਹੀ ਹੈ, ਇਸ ਲਈ ਉਹ ਆਪੋ-ਆਪਣੇ ਖੇਤ `ਚ ਪਰਾਲ਼ੀ ਸਾੜ ਸਕਦੇ ਹਨ।`


ਕਿਸਾਨ ਹੁਣ ਵੱਖੋ-ਵੱਖਰੇ ਸਮੂਹਾਂ ਦੀ ਸ਼ਕਲ ਵਿੱਚ ਆਪਣੇ ਵਾਹਨਾਂ `ਤੇ ਸਪੀਕਰ ਤੇ ਮਾਈਕ ਲੈ ਕੇ ਪਿੰਡਾਂ `ਚ ਜਾ ਰਹੇ ਹਨ ਤੇ ਉੱਥੇ ਆਮ ਨਿਵਾਸੀਆਂ ਨੂੰ ਸੰਬੋਧਨ ਕਰਦਿਆਂ ਇਹ ਆਖ ਰਹੇ ਹਨ ਕਿ ਉਹ ਸੂਬਾ ਸਰਕਾਰ ਨਾਲ ਜੰਗ ਲਈ ਤਿਆਰ ਰਹਿਣ ਕਿਉਂਕਿ ਇੱਕ ਤਾਂ ਪੰਜਾਬ ਦਾ ਕਿਸਾਨ ਪਹਿਲਾਂ ਹੀ ਖੇਤੀਬਾੜੀ ਸੰਕਟ ਤੇ ਕਰਜਿ਼ਆਂ ਦਾ ਝੰਬਿਆ ਹੋਇਆ ਹੈ ਤੇ ਉੱਪਰੋਂ ਸੂਬਾ ਸਰਕਾਰ ਹੁਣ ਕਿਸਾਨ ਵਿਰੋਧੀ ਹੁਕਮ ਦੇ ਰਹੀ ਹੈ।


ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਨੇ ਦੱਸਿਆ,‘ਅਸੀਂ ਅੱਜ ਭਵਾਨੀਗੜ੍ਹ ਬਲਾਕ ਦੇ ਸੱਤ ਪਿੰਡਾਂ `ਚ ਜਾ ਚੁੱਕੇ ਹਾਂ ਤੇ ਕਿਸਾਨਾਂ ਨਾਲ ਮੀਟਿੰਗਾਂ ਕਰ ਰਹੇ ਹਾਂ। ਕਿਸਾਨ ਤਾਂ ਪਹਿਲਾਂ ਔਖੇ ਵੇਲਿਆਂ ਦਾ ਸਾਹਮਣਾ ਕਰ ਰਹੇ ਹਨ ਤੇ ਪੰਜਾਬ ਸਰਕਾਰ ਪਰਾਲ਼ੀ ਸਾੜਨ ਵਾਲੇ ਕਿਸਾਨਾਂ ਖਿ਼ਲਾਫ਼ ਕਾਨੂੰਨੀ ਕਾਰਵਾਈ ਦੀਆਂ ਧਮਕੀਆਂ ਦੇ ਰਹੀ ਹੈ। ਜਦੋਂ ਸਾਡੇ ਕੋਲ ਹੋਰ ਕੋਈ ਰਾਹ ਹੀ ਨਹੀਂ, ਤਦ ਅਸੀਂ ਬਾਕੀ ਬਚੀ ਪਰਾਲ਼ੀ ਤਾਂ ਸਾੜਨੀ ਹੀ ਹੈ। ਉਂਝ ਅਸੀਂ ਕਿਸਾਨਾਂ ਨੂੰ ਆਖ ਰਹੇ ਹਾਂ ਕਿ ਉਹ ਅਜਿਹੀਆਂ ਧਮਕੀਆਂ ਤੋਂ ਬਿਲਕੁਲ ਵੀ ਨਾ ਡਰਨ।`


ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੀ ਪੰਜਾਬ ਇਕਾਈ ਦੇ ਪ੍ਰਧਾਨ ਸ੍ਰੀ ਜੋਗਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਜੇ ਪਰਾਲ਼ੀ ਸਾੜਨ ਦੀ ਸਮੱਸਿਆ ਦਾ ਕੋਈ ਹੱਲ ਕਰ ਰਹੀ ਹੈ, ਤਾਂ ਉਹ ਕਿਤੇ ਵਿਖਾਈ ਕਿਉਂ ਨਹੀਂ ਦੇ ਰਿਹਾ। ਕਿਸਾਨ ਆਪਣੀ ਪਰਾਲ਼ੀ ਖੇਤਾਂ `ਚ ਸਾੜਨ ਲਈ ਮਜਬੂਰ ਹਨ।


‘ਹਿੰਦੁਸਤਾਨ ਟਾਈਮਜ਼` ਨਾਲ ਗੱਲਬਾਤ ਦੌਰਾਨ ਸ੍ਰੀ ਜੋਗਿੰਦਰ ਸਿੰਘ ਨੇ ਅੱਗੇ ਕਿਹਾ,‘ਹੈਪੀ ਸੀਡਰ, ਬਾਇਓਗੈਸ ਪਲਾਂਟ ਤੇ ਹੋਰ ਸਰਕਾਰੀ ਪ੍ਰਾਜੈਕਟਾਂ ਦੇ ਸਾਰੇ ਦਾਅਵੇ ਸਿਰਫ਼ ਕਾਗਜ਼ਾਂ `ਚ ਹੀ ਹਨ। ਅਸੀਂ ਤਾਂ ਖ਼ੁਦ ਵੀ ਆਪਣੇ ਪੌਣ-ਪਾਣੀ ਨੂੰ ਦੂਸਿ਼ਤ ਨਹੀਂ ਕਰਨਾ ਚਾਹੁੰਦੇ। ਪਰ ਕਿਸਾਨ ਮਜਬੂਰ ਹਨ ਤੇ ਉਨ੍ਹਾਂ ਨੂੰ ਝੋਨੇ ਦੀ ਪਰਾਲ਼ੀ ਸਾੜਨੀ ਹੀ ਪੈਂਦੀ ਹੈ। ਅਸੀਂ ਆਉਂਦੀ 13 ਅਕਤੂਬਰ ਨੂੰ ਬਰਨਾਲਾ `ਚ ਇੱਕ ਵੱਡੀ ਰੈਲੀ ਕਰਨ ਜਾ ਰਹੇ ਹਾਂ, ਜਿੱਥੇ ਅਗਲੀ ਰਣਨੀਤੀ ਐਲਾਨੀ ਜਾਵੇਗੀ।`


ਇਸ ਦੌਰਾਨ ਵਧੀਕ ਮੁੱਖ ਸਕੱਤਰ (ਵਿਕਾਸ) ਵਿਸ਼ਵਜੀਤ ਖੰਨਾ ਨੇ ਸੋਮਵਾਰ ਨੂੰ ਇੱਥੇ ਸਬੰਧਤ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਇੱਕ ਮੀਟਿੰਗ ਕੀਤੀ। ਸ੍ਰੀ ਖੰਨਾ ਨੇ ਚੇਤਾਵਨੀ ਦਿੱਤੀ ਕਿ ਜੇ ਕੋਈ ਕਿਸਾਨ ਪਰਾਲ਼ੀ ਨੂੰ ਅੱਗ ਲਾਉਂਦਾ ਪਾਇਆ ਗਿਆ, ਤਾਂ ਉਸ ਦੀ ਜ਼ਮੀਨ ਦੇ ਖ਼ਸਰਾ ਨੰਬਰਾਂ ਨਾਲ ਸਬੰਧਤ ਇੰਦਰਾਜ਼ਾਂ ਅੱਗੇ ਲਾਲ ਨਿਸ਼ਾਨ ਲਾ ਦਿੱਤਾ ਜਾਵੇਗਾ। ਜੇ ਕੋਈ ਨੰਬਰਦਾਰ ਅਜਿਹੀ ਉਲੰਘਣਾ ਕਰੇਗਾ, ਤਾਂ ਉਸ ਨੂੰ ਨੋਟਿਸ ਜਾਰੀ ਕੀਤਾ ਜਾਵੇਗਾ।


ਡਿਪਟੀ ਕਮਿਸ਼ਨਰ ਘਨਸਿ਼ਆਮ ਥੋਰੀ ਨੇ ਦੱਸਿਆ ਕਿ ਜਿ਼ਲ੍ਹੇ ਵਿੱਚ ਪਰਾਲ਼ੀ ਨੂੰ ਅੱਗ ਲਾਉਣ ਦੀ ਸਮੱਸਿਆ ਨਾਲ ਨਿਪਟਣ ਲਈ 44 ਕਲੱਸਟਰ ਅਫ਼ਸਰਾਂ ਸਮੇਤ 597 ਨੋਡਲ ਅਧਿਕਾਰੀ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਸੰਗਰੂਰ ਦੇ ਡੀਡੀਪੀਓ ਨੂੰ ਇਹ ਹਦਾਇਤ ਵੀ ਦਿੱਤੀ ਕਿ ਉਹ ਕਿਸਾਨਾਂ ਨੂੰ ਜਾਗਰੂਕ ਕਰ ਕੇ ਸਾਰੀ ਪਰਾਲ਼ੀ ਝਨੇੜੀ ਦੀ ਗਊਸ਼ਾਲਾ `ਚ ਭੇਜਣ ਲਈ ਆਖਣ।   

ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਕਾਰਕੁੰਨ ਸੋਮਵਾਰ ਨੂੰ ਸੰਗਰੂਰ ਦੇ ਭਵਾਨੀਗੜ੍ਹ ਬਲਾਕ `ਚ ਝੋਨੇ ਦੀ ਪਰਾਲੀ ਸਾੜਨ ਦਾ
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Farmer activists openly challenge state government