ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਰਾਲੀ ਨੂੰ ਅੱਗ ਨਾ ਲਗਾ ਕੇ ਮਿਸਾਲ ਬਣਿਆ ਅਗਾਹਵਧੂ ਕਿਸਾਨ ਬਰਿੰਦਰ ਮੋਹਨ

ਕਿਹਾ, ਝੋਨੇ ਦੀ ਪਰਾਲੀ ਅਤੇ ਕਣਕ ਦੇ ਨਾੜ ਦੀ ਸੰਭਾਲ ਕਰਕੇ ਫ਼ਸਲਾਂ ਦੇ ਝਾੜ ’ਚ ਹੋਇਆ ਵਾਧਾ

 

ਝੋਨੇ ਦੀ ਪਰਾਲੀ ਤੇ ਕਣਕ ਦੀ ਰਹਿੰਦ-ਖੂਹੰਦ ਨੂੰ ਅੱਗ ਨਾ ਲਗਾ ਕੇ ਜਿਥੇ ਵਾਤਾਵਰਣ ਨੂੰ ਗੰਧਲਾ ਹੋਣ ਤੋਂ ਬਚਾਇਆ ਜਾ ਸਕਦਾ ਹੈ, ਉਥੇ ਫ਼ਸਲਾਂ ਦਾ ਝਾੜ ਵੀ ਵੱਧ ਪ੍ਰਾਪਤ ਕੀਤਾ ਜਾ ਸਕਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਿੰਡ ਬੈਲਰ ਦੇ ਅਗਾਂਹਵਧੂ ਕਿਸਾਨ ਬਰਿੰਦਰ ਮੋਹਨ ਨਾਗਪਾਲ ਨੇ ਕੀਤਾ। 

 

ਬਰਿੰਦਰ ਸਿੰਘ ਦਾ ਕਹਿਣਾ ਹੈ ਕਿ ਉਸ ਦੇ ਵੱਲੋਂ ਪਿਛਲੇ 3 ਸਾਲ ਤੋਂ ਆਪਣੇ ਖੇਤ ਵਿੱਚ ਝੋਨੇ ਦੀ ਪਰਾਲੀ ਅਤੇ ਕਣਕ ਦੇ ਨਾੜ ਨੂੰ ਅੱਗ ਨਹੀਂ ਲਗਾਈ ਗਈ, ਜਿਸ ਤੋਂ ਉਹ ਬੇਹੱਦ ਸੰਤੁਸ਼ਟ ਹੈ ਅਤੇ ਆਪਣੀਆਂ ਫ਼ਸਲਾਂ ਤੋਂ ਚੌਖਾ ਮੁਨਾਫ਼ਾ ਲੈ ਰਿਹੈ ਹੈ।

ਅਗਾਂਹਵਧੂ ਕਿਸਾਨ ਬਰਿੰਦਰ ਸਿੰਘ ਨੇ ਦੱਸਿਆ ਕਿ ਉਸ ਕੋਲ 38 ਕਿੱਲੇ ਆਪਣੀ ਜ਼ਮੀਨ ਹੈ ਅਤੇ 7 ਏਕੜ ਜ਼ਮੀਨ ਠੇਕੇ ’ਤੇ ਲੈ ਕੇ ਖੇਤੀ ਕਰਦਾ ਹੈ। ਉਸ ਨੇ ਦੱਸਿਆ ਕਿ ਪਿਛਲੇ 3 ਸਾਲ ਤੋਂ ਪਰਾਲੀ ਤੇ ਨਾੜ ਨੂੰ ਅੱਗ ਨਾ ਲਗਾਉਣ ਨਾਲ ਜਿਥੇ ਫ਼ਸਲ ਦਾ ਝਾੜ ਵੱਧ ਪ੍ਰਾਪਤ ਹੋਇਆ ਹੈ ਉਥੇ ਬੇਲੋੜੇ ਖ਼ਰਚੇ ਵੀ ਘੱਟੇ ਹਨ। 

 

ਉਸ ਨੇ ਦੱਸਿਆ ਕਿ ਉਹ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨਾਲ ਨਿਰੰਤਰ ਤਾਲਮੇਲ ਬਣਾ ਕੇ ਰੱਖਦਾ ਹੈ। 

 

ਕਿਸਾਨ ਨੇ ਕਿਹਾ ਕਿ ਝੋਨੇ ਦੀ ਪਰਾਲੀ ਦੀ ਸਾਂਭ-ਸੰਭਾਲ ਅਤੇ ਕਣਕ ਦੀ ਬਿਜਾਈ ਲਈ ਉਸ ਵੱਲੋਂ ਰੋਟਰੀ ਸਲੈਸ਼ਰ ਅਤੇ ਹੈਪੀ ਸੀਡਰ ਦੀ ਵਰਤੋਂ ਕੀਤੀ ਹੈ।

 

ਪਰਾਲੀ ਨੂੰ ਅੱਗ ਨਾ ਲਾਉਣ ਦੇ ਲਾਭ ਬਾਰੇ ਦੱਸਦਿਆਂ ਕਿਸਾਨ ਨੇ ਕਿਹਾ ਕਿ ਝੋਨੇ ਦਾ ਝਾੜ ਵੱਧ ਕੇ 45 ਮਣ ਤੋਂ 52 ਤੋਂ 53 ਮਣ ਅਤੇ ਕਣਕ ਦਾ ਝਾੜ 50 ਮਣ ਤੋਂ ਵੱਧ ਕੇ 60 ਮਣ ਹੋ ਗਿਆ। ਉਸ ਨੇ ਦੱਸਿਆ ਕਿ ਝਾੜ ਦੇ ਨਾਲ-ਨਾਲ ਖੇਤਾਂ ਵਿੱਚ ਖਾਦਾਂ ਦੀ ਵਰਤੋਂ ਵੀ ਬਹੁਤ ਘੱਟ ਲੋੜ ਪੈਂਦੀ ਹੈ ਅਤੇ ਖੇਤੀ ਖ਼ਰਚਿਆਂ ਅੰਦਰ ਕਾਫ਼ੀ ਲਾਭ ਮਿਲਦਾ ਹੈ।

 

ਅਗਾਂਹਵਧੂ ਸੋਚ ਦੇ ਮਾਲਕ ਬਰਿੰਦਰ ਦਾ ਕਹਿਣਾ ਹੈ ਕਿ ਪਹਿਲਾਂ ਉਹ ਆਪਣੇ ਖੇਤ ਵਿੱਚ ਝੋਨੇ ਨੂੰ 2 ਤੋਂ ਢਾਈ ਥੈਲੇ ਯੁਰੀਆ ਤੇ 10 ਕਿਲੋ ਜਿੰਕ ਪ੍ਰਤੀ ਏਕੜ ਪਾਉਂਦਾ ਜਿਸ ਨਾਲ ਡੇਢ ਥੈਲਾ ਯੂਰੀਆ ਦੀ ਲੋੜ ਪੈਂਦੀ ਹੈ ਅਤੇ ਜਿੰਕ ਦੀ ਵਰਤੋਂ ਬਿਲਕੁਲ ਬੰਦ ਹੋ ਗਈ ਹੈ।

 

ਇਸੇ ਤਰ੍ਹਾਂ ਕਣਕ ਨੁੰ ਪਹਿਲਾਂ ਢਾਈ ਥੈਲੇ ਯੁਰੀਆ ਅਤੇ 1 ਥੈਲਾ ਡੀ.ਏ.ਪੀ. ਪਰ ਹੁਣ 1 ਥੈਲਾ ਯੂਰੀਆ ਪਾਉਂਦਾ ਹੈ। ਉਨ੍ਹਾਂ ਦੱਸਿਆ ਕਿ ਇੰਜ ਕਰਨ ਨਾਲ ਫ਼ਸਲਾਂ ਬਹੁਤ ਵਧੀਆ ਹੁੰਦੀਆਂ ਹਨ।

 


 
   

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Farmer Barinder Mohan sets an example by not setting fire to crop residue