ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫ਼ਰੀਦਕੋਟ ਜੇਲ੍ਹ ’ਚ ਕਿਸਾਨ ਆਗੂ ’ਤੇ ਹਮਲਾ, ਨਿਸ਼ਾਨ ਸਿੰਘ ਸਣੇ 18 ਵਿਰੁੱਧ ਕੇਸ

ਨਿਸ਼ਾਨ ਸਿੰਘ

ਪੁਲਿਸ ਨੇ ਨਿਸ਼ਾਨ ਸਿੰਘ ਸਮੇਤ 18 ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ, ਜਿਨ੍ਹਾਂ ਉੱਤੇ ਫ਼ਰੀਦਕੋਟ ਦੀ ਕੇਂਦਰੀ ਜੇਲ੍ਹ ਅੰਦਰ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਰਾਜਿੰਦਰ ਸਿੰਘ ਉੱਤੇ ਹਮਲਾ ਕਰਨ ਦੇ ਦੋਸ਼ ਹਨ। ਇਹ ਨਿਸ਼ਾਨ ਸਿੰਘ ਉਹੀ ਹੈ, ਜਿਹੜਾ ਇਸ ਵੇਲੇ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਹੈ। ਉਸ ਨੂੰ ਇਹ ਸਜ਼ਾ ਇੱਕ ਨਾਬਾਲਗ਼ ਕੁੜੀ ਨੂੰ ਅਗ਼ਵਾ ਕਰ ਕੇ ਉਸ ਨਾਲ ਬਲਾਤਕਾਰ ਕਰਨ ਦੇ ਦੋਸ਼ ਲਈ ਮਿਲੀ ਹੋਈ ਹੈ।

 

 

ਪੁਲਿਸ ਨੇ ਆਪਣੀ ਐੱਫ਼ਆਈਆਰ ਵਿੱਚ ਸਿਰਫ਼ ਨਿਸ਼ਾਨ ਸਿੰਘ ਦਾ ਹੀ ਨਾਂ ਲਿਖਿਆ ਹੈ ਤੇ ਬਾਕੀਆਂ ਨੂੰ ’17 ਹੋਰ’ ਵਜੋਂ ਲਿਖਿਆ ਹੈ।

 

 

ਸੋਮਵਾਰ ਸ਼ਾਮੀਂ ਰਾਜਿੰਦਰ ਸਿੰਘ ਹੁਰਾਂ ਉੱਤੇ ਜੇਲ੍ਹ ਅੰਦਰ ਵਹਿਸ਼ੀਆਨਾ ਢੰਗ ਨਾਲ ਹਮਲਾ ਕੀਤਾ ਗਿਆ ਸੀ। ਉਸ ਤੋਂ ਉਨ੍ਹਾਂ ਨੂੰ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ’ਚ ਦਾਖ਼ਲ ਕਰਵਾਉਣਾ ਪਿਆ ਸੀ; ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾਂਦੀ ਹੈ।

 

 

ਇੱਥੇ ਵਰਨਣਯੋਗ ਹੈ ਕਿ ਸਾਲ 2017 ਦੌਰਾਨ ਫ਼ਰੀਦਕੋਟ ਦੀ ਨਾਬਾਲਗ਼ ਕੁੜੀ ਨੂੰ ਅਗ਼ਵਾ ਕਰਨ ਤੇ ਉਸ ਨਾਲ ਬਲਾਤਕਾਰ ਕਰਨ ਦੇ ਮਾਮਲੇ ਵਿੱਚ ਨਿਸ਼ਾਨ ਸਿੰਘ ਵਿਰੁੱਧ ਜ਼ੋਰਦਾਰ ਰੋਸ ਮੁਜ਼ਾਹਰੇ ਕਰਨ ਵਾਲਿਆਂ ਵਿੱਚ ਸ੍ਰੀ ਰਾਜਿੰਦਰ ਸਿੰਘ ਮੋਹਰੀਆਂ ਵਿੱਚ ਸ਼ਾਮਲ ਰਹੇ ਸਨ।

 

 

ਪਿੱਛੇ ਜਿਹੇ ਸਰਕਾਰੀ ਹਸਪਤਾਲ ਦੇ ਇੱਕ ਵਿਭਾਗ ਮੁਖੀ ਵਿਰੁੱਧ ਜਿਨਸੀ ਸ਼ੋਸ਼ਣ ਦੇ ਦੋਸ਼ ਅਧੀਨ ਇੱਕ ਮੁਜ਼ਾਹਰੇ ਮੌਕੇ ਪੁਲਿਸ ਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਹੋਏ ਝਗੜੇ ਦੇ ਮਾਮਲੇ ਵਿੱਚ ਸ੍ਰੀ ਰਾਜਿੰਦਰ ਸਿੰਘ ਨੁੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਨੂੰ 2 ਅਗਸਤ, 2018 ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ, ਜਦੋਂ ਉਨ੍ਹਾਂ ਸਰਕਾਰੀ ਕਾਲਜਾਂ ਵਿੱਚ ਫੀਸ ਵਾਧੇ ਵਿਰੁੱਧ ਰੋਸ ਪ੍ਰਦਰਸ਼ਨ ਕੀਤੇ ਸਨ।

 

 

ਇਸ ਦੌਰਾਨ ਕਿਰਤੀ ਕਿਸਾਨ ਯੂਨੀਅਨ ਆਗੂ ਉੱਤੇ ਜੇਲ੍ਹ ਅੰਦਰ ਹੋਏ ਹਮਲੇ ਵਿਰੁੱਧ ‘ਐਂਟੀ–ਸੈਕਸੁਅਲ ਹੈਰਸਮੈਂਟ ਐਕਸ਼ਨ ਕਮੇਟੀ’ ਅਤੇ ਕੁਝ ਹੋਰ ਸਮਾਜਕ ਸੰਗਠਨਾਂ ਨੇ ਰੋਸ ਮੁਜ਼ਾਹਰਾ ਵੀ ਕੀਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Farmer Leader attacked in Faridkot Prison 18 booked including Nishan Singh