ਕਿਸਾਨ ਹੁਣ ਇੱਕ ਵਾਰ ਫਿਰ ਸੜਕਾਂ `ਤੇ ਉੱਤਰ ਆਏ ਹਨ। ਭਾਰਤੀ ਕਿਸਾਨ ਯੂਨੀਅਨ ਦੇ ਸੱਦੇ `ਤੇ ਕਿਸਾਨਾਂ ਨੇ ਅੱਜ ਸਨਿੱਚਰਵਾਰ ਨੂੰ ਹੁਸਿ਼ਆਰਪੁਰ ਤੇ ਦਸੂਹਾ `ਚ ਰਾਸ਼ਟਰੀ ਰਾਜਮਾਰਗ ਜਾਮ ਕਰ ਦਿੱਤਾ।
ਹਾਈਵੇਅ ਜਾਮ ਹੋਣ ਕਾਰਨ ਦੋਵੇਂ ਪਾਸੇ ਆਵਾਜਾਈ ਠੱਪ ਹੋ ਕੇ ਰਹਿ ਗਈ। ਕਿਸਾਨਾਂ ਨੇ ਵੱਡੇ ਪੱਧਰ `ਤੇ ਨਾਅਰੇਬਾਜ਼ੀ ਕੀਤੀ।
ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਦੀਆਂ ਮੰਗਾਂ ਮੰਨੀਆਂ ਨਾ ਗਈਆਂ, ਤਾਂ ਉਹ ਸੰਘਰਸ਼ ਹੋਰ ਵੀ ਤੇਜ਼ ਕਰ ਦੇਣਗੇ। ਕਿਸਾਨ ਆਗੂਆਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਉਹ ਰੇਲ ਪਟੜੀਆਂ ਵੀ ਰੋਕਣਗੇ।