ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਿਸਾਨਾਂ ਵੱਲੋਂ ਬਰਨਾਲਾ `ਚ ਰੋਸ ਮੁਜ਼ਾਹਰਾ, ਕਿਹਾ ਪਰਾਲ਼ੀ ਸਾੜੇ ਬਿਨਾ ਗੁਜ਼ਾਰਾ ਨਹੀਂ

ਕਿਸਾਨਾਂ ਵੱਲੋਂ ਬਰਨਾਲਾ `ਚ ਰੋਸ ਮੁਜ਼ਾਹਰਾ, ਕਿਹਾ ਪਰਾਲ਼ੀ ਸਾੜੇ ਬਿਨਾ ਗੁਜ਼ਾਰਾ ਨਹੀਂ

ਕਿਸਾਨਾਂ ਨੇ ਸਨਿੱਚਰਵਾਰ ਨੂੰ ਪੰਜਾਬ ਦੇ ਬਰਨਾਲਾ ਜਿ਼ਲ੍ਹੇ `ਚ ਰੋਸ ਮੁਜ਼ਾਹਰਾ ਕੀਤਾ। ਇਸ ਦੌਰਾਨ ਉਨ੍ਹਾਂ ਮੰਗ ਕੀਤੀ ਕਿ ਝੋਨੇ ਦੀ ਪਰਾਲੀ ਸਾੜਨ ਦਾ ਕੋਈ ਵਿਵਹਾਰਕ ਹੱਲ ਲੱਭਿਆ ਜਾਵੇ। ਕਿਸਾਨ ਅੱਜ ਭਾਰਤੀ ਕਿਸਾਨ ਯੂਨੀਅਨ ਦੇ ਬੈਨਰ ਹੇਠ ਬਰਨਾਲਾ ਦੀ ਅਨਾਜ ਮੰਡੀ `ਚ ਇਕੱਠੇ ਹੋਏ ਤੇ ਇਸ ਰੋਸ ਮੁਜ਼ਾਹਰੇ `ਚ ਅੋਰਤਾਂ ਨੇ ਵੀ ਭਾਗ ਲਿਆ। ਰੋਸ ਮੁਜ਼ਾਹਰਾ ਕਰਦਿਆਂ ਕਿਸਾਨਾਂ ਨੇ ਸੜਕਾਂ `ਤੇ ਖੇਤਾਂ ਵਿੱਚ ਪਰਾਲ਼ੀ ਨੂੰ ਅੱਗਾਂ ਲਾਈਆਂ।


ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਪਰਾਲੀ ਸਾੜਨ ਦੇ ਮੁੱਦੇ ਦਾ ਕੋਈ ਵਿਵਹਾਰਕ ਹੱਲ ਲੱਭਣ ਤੋਂ ਨਾਕਾਮ ਰਹੀ ਹੈ, ਇਸ ਲਈ ਪਰਾਲੀ ਤੇ ਫ਼ਸਲਾਂ ਦੀ ਹੋਰ ਰਹਿੰਦ-ਖੂਹੰਦ ਦਾ ਨਿਬੇੜਾ ਕਰਨ ਲਈ ਕਿਸਾਨਾਂ ਨੂੰ 200 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਬੋਨਸ ਦਿੱਤਾ ਜਾਣਾ ਚਾਹੀਦਾ ਹੈ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਖੋਕਰੀਕਲਾਂ ਨੇ ਦੱਸਿਆ ਕਿ ਖੇਤਾਂ `ਚ ਮਸ਼ੀਨਰੀ ਦੀ ਵਰਤੋਂ ਕਰ ਕੇ ਸੂਬੇ ਦੀ ਕੁੱਲ 220 ਲੱਖ ਪਰਾਲ਼ੀ ਵਿੱਚੋਂ ਸਿਰਫ਼ 20 ਲੱਖ ਟਨ ਦਾ ਹੀ ਨਿਬੇੜਾ ਕੀਤਾ ਜਾ ਸਕਦਾ ਹੈ।


ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਪਰਾਲ਼ੀ ਸਾੜਨ ਦੇ ਮੁੱਦੇ `ਤੇ ਬਿਨਾ ਮਤਲਬ ਹੀ ਬਦਨਾਮ ਕੀਤਾ ਜਾ ਰਿਹਾ ਹੈ। ਪਰਾਲੀ ਦੇ ਧੂੰਏਂ ਨਾਲ ਹਵਾ ਵਿੱਚ ਪ੍ਰਦੂਸ਼ਣ ਸਿਰਫ਼ 8 ਫ਼ੀ ਸਦੀ ਵਧਦਾ ਹੈ ਪਰ ਹੁਣ ਸਿਰਫ਼ ਝੋਨਾ ਉਤਪਾਦਕਾਂ ਨੂੰ ਹੀ ਵਾਤਾਵਰਣ ਦੇ ਸਾਰੇ ਪ੍ਰਦੂਸ਼ਣ ਲਈ ਜਿ਼ੰਮੇਵਾਰ ਕਰਾਰ ਦਿੱਤਾ ਜਾਣ ਲੱਗਾ ਹੈ। ਪਰ ਉਨ੍ਹਾਂ ਲੋਕਾਂ ਬਾਰੇ ਕੋਈ ਨਹੀਂ ਬੋਲਦਾ, ਜਿਹੜੇ 92 ਫ਼ੀ ਸਦੀ ਪ੍ਰਦੂਸ਼ਣ ਫੈਲਾਉਂਦੇ ਹਨ।


ਕਿਸਾਨਾਂ ਨੇ ਇਹ ਦੋਸ਼ ਵੀ ਲਾਇਆ ਕਿ ਖੇਤੀਬਾੜੀ ਨਾਲ ਸਬੰਧਤ ਸੰਦ ਤੇ ਹੋਰ ਉਪਕਰਨ ਬਣਾਉਣ ਵਾਲੀਆਂ ਕੰਪਨੀਆਂ ਮਸ਼ੀਨਰੀ ਹੋਰ ਮਹਿੰਗੀ ਕਰ ਕੇ ਚੋਖਾ ਮੁਨਾਫ਼ਾ ਕਮਾ ਰਹੀਆਂ ਹਨ। ‘ਕਿਸਾਨ ਕਦੇ ਵੀ ਪਰਾਲ਼ੀ ਨੂੰ ਸਾੜਨਾ ਨਹੀਂ ਚਾਹੁੰਦੇ ਕਿਉ਼ਕਿ ਇਸ ਨਾਲ ਵਾਤਾਵਰਣ ਦੂਸਿ਼ਤ ਹੁੰਦਾ ਹੈ। ਪਰ ਜਦੋਂ ਇਸ ਸਮੱਸਿਆ ਦਾ ਕੋਈ ਵਾਜਬ ਤੇ ਵਿਵਹਾਰਕ ਹੱਲ ਹੀ ਮੌਜੂਦ ਨਹੀਂ, ਤਦ ਫਿਰ ਉਹ ਕੀ ਕਰਨ।`   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Farmers Protest demonstration in Barnala