ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਧਾਰਾ 370 ਖ਼ਤਮ ਕੀਤੇ ਜਾਣ ਵਿਰੁੱਧ ਬਠਿੰਡਾ ਤੋਂ ਮੋਹਾਲੀ ਤੱਕ ਕਿਸਾਨਾਂ ਦੇ ਰੋਸ ਮੁਜ਼ਾਹਰੇ

ਧਾਰਾ 370 ਖ਼ਤਮ ਕੀਤੇ ਜਾਣ ਵਿਰੁੱਧ ਬਠਿੰਡਾ ਤੋਂ ਮੋਹਾਲੀ ਤੱਕ ਕਿਸਾਨਾਂ ਦੇ ਰੋਸ ਮੁਜ਼ਾਹਰੇ

ਜੰਮੂ–ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ–370 ਖ਼ਤਮ ਕੀਤੇ ਜਾਣ ਦਾ ਵਿਰੋਧ ਹੁਣ ਪੰਜਾਬ ਵਿੱਚ ਖੁੱਲ੍ਹ ਕੇ ਹੋਣ ਲੱਗ ਪਿਆ ਹੈ। ਅੱਜ ਬਠਿੰਡਾ, ਮਾਨਸਾ, ਸੰਗਰੂਰ ਤੇ ਮੋਹਾਲੀ ’ਚ ਕਿਸਾਨ ਧਾਰਾ–370 ਖ਼ਤਮ ਕੀਤੇ ਜਾਣ ਦੇ ਵਿਰੋਧ ਵਿੱਚ ਸੜਕਾਂ ’ਤੇ ਨਿੱਤਰ ਆਏ।

ਸਮੁੱਚੇ ਭਾਰਤ ਵਿੱਚ ਪਹਿਲੀ ਵਾਰ ਮੋਦੀ ਸਰਕਾਰ ਦੇ ਇਸ ਵੱਡੇ ਫ਼ੈਸਲੇ ਦਾ ਇੰਨੇ ਵੱਡੇ ਪੱਧਰ ਉੱਤੇ ਵਿਰੋਧ ਹੁੰਦਾ ਦਿਸਿਆ ਹੈ।

ਧਾਰਾ 370 ਖ਼ਤਮ ਕੀਤੇ ਜਾਣ ਵਿਰੁੱਧ ਬਠਿੰਡਾ ਤੋਂ ਮੋਹਾਲੀ ਤੱਕ ਕਿਸਾਨਾਂ ਦੇ ਰੋਸ ਮੁਜ਼ਾਹਰੇ

ਬੀਤੀ 5 ਅਗਸਤ ਨੂੰ ਜਦ ਤੋਂ ਇਹ ਧਾਰਾ ਖ਼ਤਮ ਕੀਤੀ ਗਈ ਹੈ, ਤਦ ਤੋਂ ਹੀ ਜੰਮੂ–ਕਸ਼ਮੀਰ ਦੇ ਵੱਖੋ–ਵੱਖਰੇ ਸ਼ਹਿਰਾਂ ਵਿੱਚ ਤਾਂ ਕਰਫ਼ਿਊ ਲੱਗਾ ਹੋਇਆ ਹੈ ਤੇ ਮੋਬਾਇਲ–ਇੰਟਰਨੈੱਟ ਸੇਵਾਵਾਂ ਠੱਪ ਪਈਆਂ ਹਨ।

ਕਸ਼ਮੀਰੀ ਲੋਕਾਂ ਦਾ ਸਾਥ ਪਹਿਲੇ ਦਿਨ ਤੋਂ ਪੰਜਾਬੀ ਤਹਿ ਦਿਲੋਂ ਦਿੰਦੇ ਆਏ ਹਨ। ਅੱਜ ਵੀ ਕਿਸਾਨ ਸੰਗਰੂਰ ਜ਼ਿਲ੍ਹੇ ’ਚ ਬਡਬਰ ਵਿਖੇ ਚੰਡੀਗੜ੍ਹ–ਬਠਿੰਡਾ ਰਾਸ਼ਟਰੀ ਰਾਜਮਾਰਗ ਉੱਤੇ ਕਿਸਾਨਾਂ ਨੇ ਰੋਸ ਮੁਜ਼ਾਹਰਾ ਕੀਤਾ ਤੇ ਧਾਰਾ–370 ਬਹਾਲ ਕਰਨ ਦੀ ਮੰਗ ਕੀਤੀ। ਉੱਧਰ ਮਹਿਲਾਂ ਚੌਕ ’ਚ ਵੀ ਅਜਿਹਾ ਪ੍ਰਦਰਸ਼ਨ ਵੇਖਣ ਨੂੰ ਮਿਲਿਆ।

ਭੁੱਚੋ ਮੰਡੀ ’ਚ ਬਠਿੰਡਾ–ਚੰਡੀਗੜ੍ਹ ਸੜਕ ਉੱਤੇ ਵੀ ਆਵਾਜਾਈ ਠੱਪ ਕੀਤੀ ਗਈ। ਉੱਧਰ ਮਾਨਸਾ–ਪਟਿਆਲਾ ਸੜਕ ਉੱਤੇ ਮਾਨਸਾ ਕੈਂਚੀਆਂ ਵਿਖੇ ਵੀ ਕਿਸਾਨਾਂ ਨੇ ਆਵਾਜਾਈ ਠੱਪ ਕੀਤੀ।

ਧਾਰਾ 370 ਖ਼ਤਮ ਕੀਤੇ ਜਾਣ ਵਿਰੁੱਧ ਬਠਿੰਡਾ ਤੋਂ ਮੋਹਾਲੀ ਤੱਕ ਕਿਸਾਨਾਂ ਦੇ ਰੋਸ ਮੁਜ਼ਾਹਰੇ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Farmers Protest from Bathinda to Mohali against abrogation of Article 370