ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਿਸਾਨਾਂ ਵੱਲੋਂ ਪੰਜਾਬ `ਚ ਵਿਆਪਕ ਰੋਸ ਮੁਜ਼ਾਹਰੇ

ਕਿਸਾਨਾਂ ਵੱਲੋਂ ਪੰਜਾਬ `ਚ ਵਿਆਪਕ ਰੋਸ ਮੁਜ਼ਾਹਰੇ

ਝੋਨੇ ਦੀ ਖ਼ਰੀਦ ਵੇਲੇ ਨਮੀ ਦੇ ਨੇਮਾਂ ਵਿੱਚ ਨਰਮੀ ਲਿਆਉਣ ਦੀ ਮੰਗ ਨੂੰ ਲੈ ਕੇ ਅੱਜ ਕਿਸਾਨਾਂ ਨੇ ਵੱਡੇ ਪੱਧਰ `ਤੇ ਪੰਜਾਬ ਦੇ ਕਈ ਹਿੱਸਿਆਂ `ਚ ਸੜਕਾਂ `ਤੇ ਆਵਾਜਾਈ ਠੱਪ ਕੀਤੀ। ਆਵਾਜਾਈ ਕਈ ਘੰਟੇ ਜਾਮ ਰਹੀ। ਭਾਰਤੀ ਕਿਸਾਨ ਯੂਨੀਅਨ (ਏਕਤਾ) ਅਤੇ ਕਿਰਤੀ ਕਿਸਾਨ ਯੂਨੀਅਨ - ਪੰਜਾਬ ਸਮੇਤ ਸੱਤ ਕਿਸਾਨ ਜੱਥੇਬੰਦੀਆਂ ਨੇ ਇੱਕਜੁਟਤਾ ਦਾ ਪ੍ਰਗਟਾਵਾ ਕਰਦਿਆਂ ਰੋਸ ਮੁਜ਼ਾਹਰਿਆਂ `ਚ ਭਾਗ ਲਿਆ।


ਭਾਰਤੀ ਕਿਸਾਨ ਯੂਨੀਅਨ (ਏਕਤਾ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀਕਲਾਂ ਨੇ ਦੱਸਿਆ ਕਿ ਕਿਸਾਨ ਇਸ ਵੇਲੇ ਝੋਨੇ ਦੀ ਖ਼ਰੀਦ ਸਮੇਂ ਨਮੀ ਦੇ ਨੇਮਾਂ ਵਿੱਚ ਨਰਮੀ ਲਿਆਉਣ ਦੀ ਮੰਗ ਕਰ ਰਹੇ ਹਨ। ਇਸ ਵੇਲੇ ਸਿਰਫ਼ 17 ਫ਼ੀ ਸਦੀ ਨਮੀ ਤੱਕ ਦਾ ਝੋਨਾ ਹੀ ਨਿਰਧਾਰਤ ਘੱਟੋ-ਘੱਟ ਸਮਰਥਨ ਮੁੱਲ `ਤੇ ਖ਼ਰੀਦਿਆ ਜਾ ਰਿਹਾ ਹੈ। ਉਸ ਤੋਂ ਵੱਧ ਨਮੀ ਵਾਲੇ ਝੋਨੇ ਦੀ ਕੀਮਤ ਘਟਾ ਦਿੱਤੀ ਜਾਂਦੀ ਹੈ। ਇਸੇ ਲਈ ਕਿਸਾਨ ਹੁਣ ਨਮੀ ਦੀ ਇਹ ਫ਼ੀ ਸਦ ਵਧਾ ਕੇ 24 ਕਰਨ ਦੀ ਮੰਗ ਕਰ ਰਹੇ ਹਨ।

ਕਿਸਾਨਾਂ ਵੱਲੋਂ ਪੰਜਾਬ `ਚ ਵਿਆਪਕ ਰੋਸ ਮੁਜ਼ਾਹਰੇ


ਰੋਸ ਮੁਜ਼ਾਹਰੇ ਅੱਜ ਲੁਧਿਆਣਾ, ਮੋਗਾ, ਸੰਗਰੂਰ, ਬਰਨਾਲਾ, ਮਾਨਸਾ, ਫ਼ਰੀਦਕੋਟ, ਫ਼ਾਜਿ਼ਲਕਾ, ਅੰਮ੍ਰਿਤਸਰ, ਤਰਨ ਤਾਰਨ ਅਤੇ ਗੁਰਦਾਸਪੁਰ `ਚ ਕੀਤੇ ਗਏ। ਰੋਸ ਮੁਜ਼ਾਹਰਾਕਾਰੀ ਕਿਸਾਨਾਂ ਨੇ ਸਰਕਾਰ `ਤੇ ਦੋਸ਼ ਲਾਇਆ ਕਿ ਉਸ ਦੇ ਹੁਕਮਾਂ ਕਾਰਨ ਇਸ ਵਾਰ ਫ਼ਸਲ ਦਾ ਝਾੜ ਤਿੰਨ ਕੁਇੰਟਲ ਪ੍ਰਤੀ ਏਕੜ ਘੱਟ ਆਇਆ ਹੈ; ਕਿਉਂਕਿ ਸਰਕਾਰ ਨੇ ਇਸ ਵਾਰ ਝੋਨੇ ਦੀ ਲਵਾਈ ਪੰਜ ਦਿਨਾਂ ਦੀ ਦੇਰੀ ਨਾਲ 20 ਜੂਨ ਨੂੰ ਸ਼ੁਰੂ ਕਰਵਾਈ ਸੀ। ਅਜਿਹਾ ਕਰੋੜਾਂ ਲਿਟਰ ਪਾਣੀ ਬਚਾਉਣ ਦੇ ਮੰਤਵ ਨਾਲ ਕੀਤਾ ਗਿਆ ਸੀ।


ਕਿਸਾਨਾਂ ਨੇ ਝੋਨੇ ਦੀ ਪਰਾਲ਼ੀ ਸਾੜਨ ਕਾਰਨ ਦਰਜ ਹੋਏ ਕੇਸ ਤੇ ਜੁਰਮਾਨੇ ਵੀ ਵਾਪਸ ਲੈਣ ਦੀ ਮੰਗ ਕੀਤੀ। ਉਨ੍ਹਾਂ ਦਾਅਵਾ ਕੀਤਾ ਕਿ ਛੋਟੇ ਕਿਸਾਨਾਂ ਕੋਲ ਫ਼ਸਲ ਦੀ ਰਹਿੰਦ-ਖੂਹੰਦ ਸਾੜਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਬਚਦਾ।   

ਕਿਸਾਨਾਂ ਵੱਲੋਂ ਪੰਜਾਬ `ਚ ਵਿਆਪਕ ਰੋਸ ਮੁਜ਼ਾਹਰੇ
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Farmers Protest in Punjab