ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੰਨੇ ਦੀ ਬਕਾਇਆ ਰਕਮ ਦੀ ਅਦਾਇਗੀ ਲਈ ਕਿਸਾਨਾਂ ਨੇ ਜਾਮ ਕੀਤਾ ਰੇਲਵੇ ਟਰੈਕ

ਫੋਟੋ : ਸਮੀਰ ਸਹਿਗਲ, ਹਿੰਦੁਸਤਾਨ ਟਾਈਮਜ਼

 

ਅੰਮ੍ਰਿਤਸਰ ਤੋਂ 40 ਕਿਲੋਮੀਟਰ ਦੂਰ ਰੱਈਆ ਸ਼ਹਿਰ ਦੇ ਨਜ਼ਦੀਕ ਪਿੰਡ ਨਾਰੰਜਨਪੁਰ ਵਿਖੇ ਗੰਨਾ ਮਿੱਲ ਤੋਂ ਆਪਣੇ ਗੰਨੇ ਦੇ ਬਕਾਏ ਦੀ ਮੰਗ ਨੂੰ ਲੈ ਕੇ ਸੈਂਕੜੇ ਕਿਸਾਨਾਂ ਨੇ ਮੰਗਲਵਾਰ ਨੂੰ ਅੰਮ੍ਰਿਤਸਰ-ਦਿੱਲੀ ਰੇਲਵੇ ਟਰੈਕ 'ਤੇ ਰੋਸ ਪ੍ਰਦਰਸ਼ਨ ਕੀਤਾ। ਕਿਸਾਨਾਂ ਨੇ ਦੁਪਹਿਰ 2 ਵਜੇ ਦੇ ਕਰੀਬ ਟਰੈਕ ਜਾਮ ਕਰ ਦਿੱਤਾ। ਜਾਮ ਲੱਗਣ ਕਾਰਨ ਦੋ ਰੇਲ ਗੱਡੀਆਂ ਫਲਾਇੰਗ ਮੇਲ (ਦਿੱਲੀ ਤੋਂ ਅੰਮ੍ਰਿਤਸਰ) ਅਤੇ ਨੰਗਲ ਡੈਮ ਐੱਕਸਪ੍ਰੈਸ (ਅੰਮ੍ਰਿਤਸਰ ਤੋਂ ਨੰਗਲ ਡੈਮ) ਰੁੱਕ ਗਈਆਂ, ਜਿਸ ਕਾਰਨ ਸੈਂਕੜੇ ਯਾਤਰੀਆਂ ਨੂੰ ਪ੍ਰੇਸ਼ਾਨੀ ਝੱਲਣੀ ਪਈ।


 

ਜਾਣਕਾਰੀ ਮੁਤਾਬਕ ਕਿਸਾਨ ਸੰਘਰਸ਼ ਕਮੇਟੀ (ਕੇ.ਐਸ.ਸੀ.) ਦੇ ਬੈਨਰ ਹੇਠ ਕਿਸਾਨ ਐਤਵਾਰ ਤੋਂ ਰਾਣਾ ਸ਼ੂਗਰ ਮਿੱਲ ਦੇ ਬਾਹਰ ਅੰਮ੍ਰਿਤਸਰ ਦੇ ਬੁੱਟਰ ਸੇਵੀਆਂ ਪਿੰਡ' ਚ ਰੋਸ ਪ੍ਰਦਰਸ਼ਨ ਕਰ ਰਹੇ ਸਨ। ਉਹ ਮਿੱਲ ਤੋਂ ਗੰਨੇ ਦੇ ਬਕਾਏ ਦੀ ਮੰਗ ਕਰ ਰਹੇ ਸਨ। ਕਿਸਾਨਾਂ ਨੇ ਅਲਟੀਮੇਟਮ ਵੀ ਦਿੱਤਾ ਸੀ ਕਿ ਜੇਕਰ ਮਿੱਲ ਮਾਲਿਕਾਂ ਵੱਲੋਂ 3 ਦਸੰਬਰ ਤੱਕ ਬਕਾਇਆ ਰਕਮ ਦੀ ਅਦਾਇਗੀ ਨਾ ਕੀਤੀ ਗਈ ਤਾਂ ਉਹ ਰੇਲਵੇ ਟਰੈਕ 'ਤੇ ਧਰਨਾ ਦੇਣਗੇ।
 

ਪੁਲਿਸ ਨੇ ਕਾਰਵਾਈ ਕਰਦਿਆਂ ਕੇ.ਐਸ.ਸੀ. ਨਾਲ ਸਬੰਧਤ ਸੈਂਕੜੇ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਸੀ, ਪਰ ਇਸ ਦੇ ਬਾਵਜੂਦ ਬਹੁਤ ਸਾਰੇ ਕਿਸਾਨ ਰੇਲਵੇ ਟਰੈਕ ਤੱਕ ਪਹੁੰਚਣ ਵਿੱਚ ਕਾਮਯਾਬ ਰਹੇ।


 

ਕੇ.ਐਸ.ਸੀ. ਦੇ ਉਪ ਪ੍ਰਧਾਨ ਜਸਬੀਰ ਸਿੰਘ ਪਿੱਦੀ ਨੇ ਕਿਹਾ, "“ਕੁ੍ੱਝ ਕਿਸਾਨ ਗੰਨੇ ਦੀ ਬਕਾਇਆ ਰਕਮ ਜਾਰੀ ਕਰਨ ਦੀ ਮੰਗ ਕਰਦਿਆਂ ਰਾਣਾ ਸ਼ੂਗਰ ਮਿੱਲ ਵਿਰੁੱਧ ਰੋਸ ਪ੍ਰਦਰਸ਼ਨ ਕਰ ਰਹੇ ਸਨ। ਮਿੱਲ ਨੇ ਕਿਸਾਨਾਂ ਦੀ ਮੰਗ ਨੂੰ ਪੂਰਾ ਕਰਨ ਦੀ ਬਜਾਏ ਉਨ੍ਹਾਂ ਤੋਂ ਗੰਨਾ ਲੈਣਾ ਬੰਦ ਕਰ ਦਿੱਤਾ। ਇਨ੍ਹਾਂ ਕਿਸਾਨਾਂ ਦੀ ਹਮਾਇਤ ਕਰਦਿਆਂ ਐਤਵਾਰ ਨੂੰ ਮਿੱਲ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ। ਅਸੀਂ ਪ੍ਰਸ਼ਾਸਨ ਨੂੰ ਸੂਚਿਤ ਕਰ ਦਿੱਤਾ ਸੀ ਕਿ ਜੇ ਮਿੱਲ ਪ੍ਰਸ਼ਾਸਨ ਵੱਲੋਂ 3 ਦਸੰਬਰ ਤੱਕ ਬਕਾਏ ਦਾ ਭੁਗਤਾਨ ਨਹੀਂ ਕੀਤਾ ਗਿਆ ਤਾਂ ਉਹ ਰੇਲਵੇ ਟਰੈਕਾਂ ਦੀ ਘੇਰਾਬੰਦੀ ਕਰਨਗੇ।"
 

ਉਨ੍ਹਾਂ ਕਿਹਾ, “ਸਾਡੇ ਸੈਂਕੜੇ ਕਿਸਾਨ ਨੇਤਾਵਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਅਸੀਂ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਸਾਡੇ ਨੇਤਾਵਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਜਦੋਂ ਤੱਕ ਰਾਣਾ ਸ਼ੂਗਰ ਮਿੱਲ ਵੱਲੋਂ ਗੰਨੇ ਦੇ ਬਕਾਏ ਜਾਰੀ ਕਰਨ ਅਤੇ ਕਿਸਾਨਾਂ ਦੇ ਗੰਨੇ ਨੂੰ ਸਵੀਕਾਰ ਨਹੀਂ ਕੀਤਾ ਜਾਂਦਾ, ਉਦੋਂ ਤੱਕ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ।” ਕਿਸਾਨਾਂ ਨੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਗੋਹਲਵਰ ਨੇੜੇ ਅੰਮ੍ਰਿਤਸਰ-ਖੇਮਕਰਨ ਰੇਲ ਲਾਈਨਾਂ ਦਾ ਵੀ ਘੇਰਾਓ ਕੀਤਾ।


 

ਰਾਣਾ ਸ਼ੂਗਰ ਮਿੱਲ ਦੇ ਸਹਿ-ਸੰਸਥਾਪਕ ਅਤੇ ਕਪੂਰਥਲਾ ਤੋਂ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਿਹਾ, "ਕਿਸਾਨਾਂ ਦੀ ਕੋਈ ਬਕਾਇਆ ਰਕਮ ਬਾਕੀ ਨਹੀਂ ਹੈ। ਧਰਨੇ 'ਤੇ ਸਿਰਫ 7 ਕਿਸਾਨ ਬੈਠੇ ਹਨ। ਇਨ੍ਹਾਂ ਨੇ ਮਿੱਲ ਸਟਾਫ਼ ਨਾਲ ਦੁਰਵਿਵਹਾਰ ਕੀਤਾ ਸੀ, ਜਿਸ ਕਰਕੇ ਇਨ੍ਹਾਂ ਦਾ ਗੰਨਾ ਸਾਡੇ ਵੱਲੋਂ ਨਹੀਂ ਲਿਆ ਜਾ ਰਿਹਾ ਹੈ। ਅਸੀਂ ਪਿਛਲੇ ਦੋ-ਤਿੰਨ ਸਾਲਾਂ ਤੋਂ ਉਨ੍ਹਾਂ ਦਾ ਗੰਨਾ ਨਹੀਂ ਲੈ ਰਹੇ। ਮਿੱਲ ਦੇ ਕੰਮ ਤੋਂ ਬਾਕੀ 5000 ਕਿਸਾਨ ਖੁਸ਼ ਹਨ।”

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:farmers protesting by laying siege to Amritsar-Delhi railway tracks near Rayya