ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

'ਕਿਸਾਨ ਝੋਨੇ ਦੀ ਨਾੜ ਸਾੜਨ ਤੋਂ ਗੁਰੇਜ਼ ਕਰਨ' 

ਪਿੰਡ ਓਡੀਆਂ ਵਿਖੇ ਪੈਡੀ ਸਟਰਾਅ ਚੋੋਪਰ ਦੀ ਪ੍ਰਦਰਸ਼ਨੀ ਲਗਾਈ


ਬਲਾਕ ਫਾਜ਼ਿਲਕਾ ਖੇਤੀਬਾੜੀ ਅਫ਼ਸਰ ਡਾ. ਗੁਰਮੀਤ ਸਿੰਘ ਚੀਮਾ ਦੇ ਸਹਿਯੋਗ ਨਾਲ ਪਿੰਡ ਓਡੀਆਂ ਬਲਾਕ ਫਾਜ਼ਿਲਕਾ ਦੇ ਕਿਸਾਨ ਬਖਤੋੋਰ ਸਿੰਘ ਦੇ ਖੇਤ ਵਿੱਚ ਪੈਡੀ ਸਟਰਾਅ ਚੋੋਪਰ ਦੀ ਪ੍ਰਦਸ਼ਨੀ ਲਗਾਈ ਗਈ।

 

ਪ੍ਰਦਸ਼ਨੀ ਮੌਕੇ ਵਿਸ਼ੇਸ ਤੌਰ ਤੇ ਪਹੁੰਚੇ ਮੁੱਖ ਖੇਤੀਬਾੜੀ ਅਫ਼ਸਰ ਡਾ. ਮਨਜੀਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਝੋਨੇ ਦੀ ਕਟਾਈ ਕਰਨ ਵੇਲੇ ਕਿਸਾਨ ਵੀਰਾਂ ਨੂੰ ਝੋਨੇ ਦੇ ਨਾੜ ਨੂੰ ਅੱਗ ਲਗਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। 

 

ਉਨ੍ਹਾਂ ਕਿਹਾ ਕਿ ਝੋਨੇ ਦੀ ਨਾੜ ਸਾੜਨ ਨਾਲ ਜਿੱਥੇ ਹਾਨੀਕਾਰਕ ਗੈਸਾਂ ਪੈਦਾ ਹੁੰਦੀਆ ਹਨ, ਉਥੇ ਇਸਦਾਮਨੁੱਖੀ ਸਿਹਤ ਤੇ ਮਾੜਾ ਅਸਰ ਵੀ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਇੱਕ ਟਨ ਝੋੋਨੇ ਦੀ ਪਰਾਲੀ ਜਲਾਉਣ ਨਾਲ 5.5 ਕਿਲੋੋਗ੍ਰਾਮ ਨਾਈਟਰੋੋਜਨ, 2.3 ਕਿਲੋੋਗ੍ਰਾਮ ਫਾਸਫੋੋਰਸ, 1.2 ਕਿਲੋੋਗ੍ਰਾਮ ਸਲਫਰ ਅਤੇ 400 ਕਿਲੋੋਗ੍ਰਾਮ ਜੈਵਿਕ ਕਾਰਬਨ ਨਸ਼ਟ ਹੋੋ ਜਾਂਦੇ ਹਨ। 

 

ਉਨ੍ਹਾਂ ਕਿਹਾ ਕਿ ਝੋੋਨੇ ਦੀ ਪਰਾਲੀ ਨਾ ਜਲਾਉਣ ਨਾਲ ਜ਼ਮੀਨ ਦੇ ਲਘੂ ਤੱਤ ਬਰਕਰਾਰ ਰਹਿੰਦੇ ਹਨ ਅਤੇ ਉਪਜਾਊ ਸ਼ਕਤੀ ਵੱਧਦੀ ਹੈ। 

 

ਉਨ੍ਹਾਂ ਕਿਹਾ ਕਿ ਝੋੋਨੇ ਦੀ ਪਰਾਲੀ ਖੇਤ ਵਿੱਚ ਵਾਹੁਣ ਨਾਲ ਜ਼ਮੀਨ ਵਿੱਚ ਆਰਗੈਨਿਕ ਮਾਦੇ ਦੀ ਮਾਤਰਾ ਅਤੇ ਪਾਣੀ ਨੂੰ ਜਜ਼ਬ ਕਰਨ ਦੀ ਸ਼ਕਤੀ ਵਧਦੀ ਹੈ ਅਤੇ ਵਾਤਾਵਰਣ ਸੁੱਧ ਰਹਿੰਦਾ ਹੈ।


   
...

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Farmers refrain from paddy production