ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੌੜੇ ਸਿਆਸੀ ਹਿੱਤਾਂ ਲਈ ਕਿਸਾਨ ਯੂਨੀਅਨ ਨੇ ਦਿੱਤੇ ਧਰਨੇ : ਪੰਜਾਬ ਸਰਕਾਰ

ਸੌੜੇ ਸਿਆਸੀ ਹਿੱਤਾਂ ਲਈ ਕਿਸਾਨ ਯੂਨੀਅਨ ਨੇ ਦਿੱਤੇ ਧਰਨੇ : ਪੰਜਾਬ ਸਰਕਾਰ

ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫੀ ਦੀ ਮੰਗ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ 1 ਜਨਵਰੀ ਤੋਂ ਬੈਂਕਾਂ ਅੱਗੇ ਦਿੱਤੇ ਜਾ ਰਹੇ ਧਰਨਿਆਂ ਨੂੰ ਸਹਿਕਾਰਤਾ ਵਿਭਾਗ ਵੱਲੋਂ ਸੌੜੇ ਸਿਆਸੀ ਹਿੱਤਾਂ ਲਈ ਦਿੱਤੇ ਧਰਨੇ ਅਤੇ ਰੋਸ ਮੁਜਾਹਰੇ ਦੱਸਿਆ ਗਿਆ।

 

ਸਹਿਕਾਰਤਾ ਵਿਭਾਗ ਵੱਲੋਂ ਜਾਰੀ ਬਿਆਨ `ਚ ਬੁਲਾਰੇ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਵੱਲੋਂ ਬੈਂਕਾਂ ਅੱਗੇ ਦਿੱਤੇ ਧਰਨਿਆਂ ਕਾਰਨ ਬੈਂਕਾਂ ਵੱਲੋਂ ਕਿਸਾਨਾਂ ਅਤੇ ਆਮ ਲੋਕਾਂ ਨੂੰ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਸੇਵਾਵਾਂ ਵੱਡੇ ਪੱਧਰ `ਤੇ ਪ੍ਰਭਾਵਿਤ ਹੋ ਰਹੀਆਂ ਹਨ। ਬਿਆਨ `ਚ ਇਹ ਵੀ ਕਿਹਾ ਕਿ ਵਿਰੋਧੀ ਪਾਰਟੀਆਂ ਦੀ ਸ਼ਹਿ ’ਤੇ ਕਿਸਾਨ ਯੂਨੀਅਨ ਵੱਲੋਂ ਧਰਨੇ ਲਗਾਏ ਗਏ ਹਨ। ਬੁਲਾਰੇ ਨੇ ਕਿਹਾ ਕਿ ਇਹ ਧਰਨੇ ਕਿਸਾਨਾਂ ਦਾ ਨੁਕਸਾਨ ਕਰਨ ਦੀ ਸੋਚੀ ਸਮਝੀ ਸਾਜਿਸ਼ ਹੈ ਕਿਉਕਿ ਪੀ ਏ ਡੀ ਬੀ ਵੱਲੋਂ ਭਰੀ ਜਾਣ ਵਾਲੀ ਕਿਸ਼ਤ ਖੁੰਝਣ ਕਾਰਨ ਨਾਬਾਰਡ ਦੀ ਸਹਾਇਤਾ ਬੰਦ ਹੋਣ ਕਾਰਨ ਨੁਕਸਾਨ ਸਿੱਧੇ ਤੌਰ ’ਤੇ ਕਿਸਾਨਾਂ ਦਾ ਹੀ ਹੋਣਾ ਹੈ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ ਫੇਸਬੁੱਕ ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

ਬੁਲਾਰੇ ਨੇ ਕਿਹਾ ਕਿ ਪੀ ਏ ਡੀ ਬੀਜ਼ ਸੂਬੇ `ਚ ਕਿਸਾਨਾਂ ਨੂੰ ਲੰਬੇ ਅਰਸੇ ਦੇ ਕਰਜ਼ੇ ਮੁਹੱਈਆ ਕਰਵਾਉਂਦਾ ਹੈ ਤੇ ਇਹ ਕਰਜ਼ੇ ਨਾਬਾਰਡ ਵੱਲੋਂ ਰੀਫਾਇਨਾਂਸ ਕੀਤੇ ਜਾਂਦੇ ਹਨ। ਇਸ ਤਰ੍ਹਾਂ ਕਿਸਾਨਾਂ ਵੱਲੋਂ ਪੀ ਏ ਡੀ ਬੀਜ਼ ਦਾ ਕਰਜ਼ਾ ਕਿਸ਼ਤਾਂ `ਚ ਮੋੜਿਆ ਜਾਂਦਾ ਹੈ ਠੀਕ ਉਸੇ ਤਰ੍ਹਾਂ ਪੀ ਏ ਡੀ ਬੀਜ਼ ਵੱਲੋਂ ਵੀ ਨਾਬਾਰਡ ਨੂੰ ਕਰਜ਼ਾ ਸਮੇਂ ਸਿਰ ਕਿਸ਼ਤਾਂ ਵਿਚ ਮੋੜਨਾ ਹੁੰਦਾ ਹੈ। ਪੀ ਏ ਡੀ ਬੀਜ਼ ਅੱਜ ਤੱਕ ਕਦੇ ਵੀ ਨਾਬਾਰਡ ਦੀ ਕਰਜ਼ਾ ਕਿਸ਼ਤ ਸਮੇਂ ਸਿਰ ਮੋੜਨ `ਚ ਨਹੀਂ ਖੁੰਝੇ ਅਤੇ ਜੇਕਰ ਪੀ ਏ ਡੀ ਬੀਜ਼ ਭਵਿੱਖ `ਚ ਅਜਿਹਾ ਕਰਨ ਵਿਚ ਖੁੰਝ ਜਾਂਦੇ ਹਨ ਤਾਂ ਨਾਬਾਰਡ ਵੱਲੋਂ ਰੀਫਾਇਨਾਂਸ ਦੇਣਾ ਬੰਦ ਕਰ ਦਿੱਤਾ ਜਾਵੇਗਾ ਅਤੇ ਪੀ ਏ ਡੀ ਬੀਜ਼ ਕਿਸਾਨਾਂ ਨੂੰ ਭਵਿੱਖ `ਚ ਕਰਜ਼ਾ ਦੇਣ ਵਿਚ ਅਸਮਰੱਥ ਹੋ ਜਾਣਗੇ ਜਿਸ ਨਾਲ ਲੋੜਵੰਦ ਕਿਸਾਨਾਂ ਨੂੰ ਔਕੜ ਦਾ ਸਾਹਮਣਾ ਕਰਨਾ ਪਵੇਗਾ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

 

ਉਨ੍ਹਾਂ ਕਿਹਾ ਕਿ ਪੀ ਏ ਡੀ ਬੀਜ਼ ਵੱਲੋਂ ਨਾਬਾਰਡ ਅਤੇ ਹੋਰ ਅਦਾਰਿਆਂ ਵੱਲ 31 ਜਨਵਰੀ 2019 ਤੱਕ ਦੇਣਯੋਗ ਕਿਸ਼ਤ ਲਗਭਗ 450 ਕਰੋੜ ਰੁਪਏ ਦੀ ਹੈ ਜਦੋਂ ਕਿ ਪੀ ਏ ਡੀ ਬੀਜ਼ ਦੀ ਤਾਂ ਤਰੀਕ ਵਸੂਲੀ ਸਿਰਫ 295 ਕਰੋੜ ਰੁਪਏ ਹੋਈ ਹੈ, ਜੋ ਕਿ ਕੁਲ ਮੰਗ 1886.71 ਕਰੋੜ ਰੁਪਏ ਦਾ ਸਿਰਫ 15.64 ਫੀਸਦੀ ਹੈ।


ਉਨ੍ਹਾਂ ਕਿਹਾ ਕਿ ਕਰਜ਼ੇ ਦੀ ਵਸੂਲੀ ਕਿਸਾਨਾਂ ਨੂੰ ਪ੍ਰੇਰਿਤ ਕਰਕੇ ਹੀ ਕੀਤੀ ਜਾਂਦੀ ਹੈ ਅਤੇ ਕਦੇ ਵੀ ਕਿਸੇ ਆਮ ਕਿਸਾਨ ਨੂੰ ਕਰਜ਼ੇ ਦੀ ਵਾਪਸੀ ਲਈ ਪ੍ਰੇਸ਼ਾਨ ਨਹੀਂ ਕੀਤਾ ਜਾਂਦਾ।
ਸਹਿਕਾਰਤਾ ਵਿਭਾਗ ਵੱਲੋਂ ਸਾਰੇ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਪੀ ਏ ਡੀ ਬੀਜ਼ ਤੋਂ ਲਿਆ ਗਿਆ ਕਰਜ਼ਾ ਤੁਰੰਤ ਵਾਪਸ ਕੀਤਾ ਜਾਵੇ ਤਾਂ ਕਿ ਇਹਨਾਂ ਬੈਂਕਾਂ ਦਾ ਲੈਣ ਦੇਣ ਨਿਰਵਿਘਨਤਾ ਸਹਿਤ ਚਲਦਾ ਰਹੇ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Farmers Union held doles for political interests: Punjab government