ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ’ਚ ਖੇਤੀ–ਗਤੀਵਿਧੀਆਂ ਨੇ ਫੜੀ ਰਫ਼ਤਾਰ

ਪੰਜਾਬ ’ਚ ਖੇਤੀ–ਗਤੀਵਿਧੀਆਂ ਨੇ ਫੜੀ ਰਫ਼ਤਾਰ। ਤਸਵੀਰ: ਸੰਜੀਵ ਸ਼ਰਮਾ, ਹਿੰਦੁਸਤਾਨ ਟਾਈਮਜ਼ – ਬਠਿੰਡਾ

ਇਸ ਵੇਲੇ ਫ਼ਸਲਾਂ ਦੀ ਵਾਢੀ ਦਾ ਮੌਸਮ ਚੱਲ ਰਿਹਾ ਹੈ ਤੇ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਜਿਹੇ ਸੂਬਿਆਂ ’ਚ ਖੇਤੀ–ਗਤੀਵਿਧੀਆਂ ਨੇ ਰਫ਼ਤਾਰ ਫੜ ਲਈ ਹੈ। ਲੌਕਡਾਊਨ ਦੇ ਬਾਵਜੂਦ ਖੇਤੀ–ਆਧਾਰਤ ਇਨ੍ਹਾਂ ਰਾਜਾਂ ’ਚ ਖੇਤੀਬਾੜੀ ਨਾਲ ਸਬੰਧਤ ਗਤੀਵਿਧੀਆਂ ਤੇਜ਼ ਹੋ ਗਈਆਂ ਹਨ। ਕਿਸਾਨਾਂ ਨੂੰ ਅਜਿਹੇ ਵੇਲੇ ਕੋਈ ਸਮੱਸਿਆ ਪੇਸ਼ ਨਾ ਆਵੇ, ਇਸ ਲਈ ਭਾਰਤ ਸਰਕਾਰ ਨੇ ਇਨ੍ਹਾਂ ਗਤੀਵਿਧੀਆਂ ’ਚ ਲੱਗੇ ਵਿਅਕਤੀਆਂ ਲਈ ਢਿੱਲ ਦੀ ਇਜਾਜ਼ਤ ਦਿੱਤੀ ਹੈ।

 

 

ਪੰਜਾਬ ਦੀਆਂ ਮੰਡੀਆਂ 'ਚ ਥੋੜ੍ਹੀ ਫ਼ਸਲ ਵੀ ਆਉਣੀ ਸ਼ੁਰੂ ਹੋ ਗਈ ਹੈ। ਅਗਲੇ ਕੁਝ ਦਿਨਾਂ ਵਿੱਚ ਇਹ ਰਫ਼ਤਾਰ ਹੋਰ ਵੀ ਤੇਜ਼ ਹੋ ਜਾਵੇਗੀ।

 

 

ਪੰਜਾਬ ਦੇ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਕਿਸਾਨ ਕਰਮ ਸੰਧੂ ਨੇ ਇਸ ਅਹਿਮ ਸਮੇਂ ਉਨ੍ਹਾਂ ਦੀਆਂ ਫ਼ਸਲਾਂ ਦੀ ਵਾਢੀ ਲਈ ਇਜਾਜ਼ਤ ਦੇਣ ਵਾਸਤੇ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਉਹ ਹਰ ਜ਼ਰੂਰੀ ਕਦਮ ਚੁੱਕ ਰਹੇ ਹਨ ਕਿ ਉਹ ਦੂਜੇ ਵਿਅਕਤੀਆਂ ਦੇ ਨੇੜੇ ਜਾਣ ਅਤੇ ਕੋਵਿਡ–19 ਕਾਰਨ ਲਗਾਤਾਰ ਸਮਾਜਕ–ਦੂਰੀ ਬਣਾ ਕੇ ਰੱਖਣ। ਸੰਗਰੂਰ ਦੇ ਇੱਕ ਕਿਸਾਨ ਨੇ ਵੀ ਅਜਿਹੀ ਭਾਵਨਾ ਸਾਂਝੀ ਕੀਤੀ।

 

 

ਪੈਕੇਜ ਅਧੀਨ ਮਿਲੀ ਮਦਦ ਤੋਂ ਪਹਾੜੀ ਰਾਜ ਹਿਮਾਚਲ ਪ੍ਰਦੇਸ਼ ਦੇ ਕਿਸਾਨ ਸੰਤੁਸ਼ਟ ਹਨ। ਮੰਡੀ ਜ਼ਿਲ੍ਹੇ ਦੀ ਸੁੰਦਰਨਗਰ ਤਹਿਸੀਲ ਦੇ ਕਿਸਾਨ ਰੂਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਦੇ ਬੈਂਕ ਖਾਤੇ ਵਿੱਚ ਪ੍ਰਧਾਨ ਮੰਤਰੀ ਕਿਸਾਨ ਸੰਮਾਨ ਨਿਧੀ (ਪੀਐੱਮ–ਕਿਸਾਨ) ਅਧੀਨ 2,000 ਰੁਪਏ ਪੇਸ਼ਗੀ ਜਮ੍ਹਾ ਹੋ ਗਏ ਹਨ। ਇਸੇ ਜ਼ਿਲ੍ਹੇ ਦੀ ਬਾਸਾ ਪਿੰਡ ਦੀ ਪੰਚਾਇਤ ਦੇ ਕਿਸਾਨ ਪੰਕਜ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੇ ਪੀਐੱਮ–ਕਿਸਾਨ ਅਧੀਨ ਮਿਲੀ ਰਕਮ ਬੀਜ ਤੇ ਖਾਦਾਂ ਖ਼ਰੀਦਣ ਉੱਤੇ ਖ਼ਰਚ ਕੀਤੀ ਹੈ। ਉਨ੍ਹਾਂ ਤਸੱਲੀ ਪ੍ਰਗਟਾਉਂਦਿਆਂ ਕਿਹਾ ਕਿ ਸਰਕਾਰ ਦਾ ਇਹ ਕਦਮ ਕੋਵਿਡ–19 ਕਾਰਨ ਪੈਦਾ ਹੋਏ ਮੌਜੂਦਾ ਹਾਲਾਤ ਵਿੱਚ ਗ਼ਰੀਬਾਂ ਤੇ ਕਿਸਾਨਾਂ ਦੀ ਬਹੁਤ ਮਦਦ ਕਰੇਗਾ। ਬਿਲਾਸਪੁਰ ਦੇ ਇੱਕ ਹੋਰ ਕਿਸਾਨ ਜੀਤਰਾਮ ਨੇ ਵੀ ਭਰੋਸਾ ਪ੍ਰਗਟਾਇਆ ਅਤੇ ਅਪ੍ਰੈਲ ਮਹੀਨੇ ’ਚ ਪੇਸ਼ਗੀ ਰਕਮ ਹਾਸਲ ਹੋਣ ਦੀ ਪੁਸ਼ਟੀ ਕੀਤੀ।

 

 

ਲੌਕਡਾਊਨ ਕਾਰਨ ਆਮ ਲੋਕਾਂ ਨੂੰ ਆਰਥਿਕ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ਹਾਲਾਤ ਦਾ ਸਾਹਮਣਾ ਕਰਨ ਲਈ ਕੇਂਦਰ ਸਰਕਾਰ ਵੱਲੋਂ ‘ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ’ ਅਧੀਨ 1.70 ਲੱਖ ਕਰੋੜ ਦਾ ਪੈਕੇਜ ਐਲਾਨਿਆ ਗਿਆ ਸੀ। ਗੱਲਬਾਤ ਦੀ ਇੱਕ ਲੜੀ ਦੌਰਾਨ ਲਾਭਪਾਤਰੀਆਂ ਨੇ ਕੋਰੋਨਾ–ਵਾਇਰਸ ਨੂੰ ਰੋਕਣ ਲਈ ਚੁੱਕੇ ਕਦਮਾਂ ਉੱਤੇ ਤਸੱਲੀ ਵੀ ਪ੍ਰਗਟਾਈ ਤੇ ਉਨ੍ਹਾਂ ਦਾ ਸਮਰਥਨ ਕੀਤਾ।

 

 

ਹਰਿਆਣਾ ਦੇ ਨਿਸ਼ਾ ਨੇ ਕਿਹਾ ਕਿ ਉਨ੍ਹਾਂ ਦੀ ਆਮਦਨ ਦਾ ਹੋਰ ਕੋਈ ਵਸੀਲਾ ਨਹੀਂ ਹੈ ਤੇ ਅਜਿਹੇ ਵੇਲੇ ਉਨ੍ਹਾਂ ਦੇ ਜਨ–ਧਨ ਖਾਤੇ ਵਿੱਚ ਆਈ ਰਕਮ ਬੇਹੱਦ ਸਹਾਇਕ ਸਿੱਧ ਹੋਈ ਹੈ ਅਤੇ ਇੱਕ ਹੋਰ ਜਨ–ਧਨ ਖਾਤਾ ਲਾਭਪਾਤਰੀ ਲਕਸ਼ਮੀ ਦੇਵੀ ਨੇ ਕਿਹਾ ਕਿ ਉਨ੍ਹਾਂ ਨੇ ਇਸ ਰਕਮ ਨਾਲ ਰਾਸ਼ਨ ਖ਼ਰੀਦਿਆ। ਕੁਰੂਕਸ਼ੇਤਰ ਦੇ ਨੀਰਜ ਦੇਵੀ ਨੇ ਲੌਕਡਾਊਨ ਦੌਰਾਨ ਸਰਕਾਰ ਦੇ ਜਤਨਾਂ ਦੀ ਸ਼ਲਾਘਾ ਕੀਤੀ ਅਤੇ ਕੋਰੋਨਾ–ਵਾਇਰਸ ਤੋਂ ਬਚਾਅ ਲਈ ਜ਼ਰੂਰੀ ਸਾਵਧਾਨੀਆਂ ਬਾਰੇ ਜਾਗਰੂਕਤਾ ਦਰਸਾਈ।

 

 

32 ਕਰੋੜ ਤੋਂ ਵੱਧ ਗ਼ਰੀਬ ਲੋਕਾਂ ਨੇ ‘ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ’ ਅਧੀਨ 29,352 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਪ੍ਰਾਪਤ ਕੀਤੀ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਇਸ ਰਾਹਤ ਪੈਕੇਜ ਨੇ ਅਜਿਹੇ ਔਖੇ ਵੇਲੇ ਉਨ੍ਹਾਂ ਦੀ ਬਹੁਤ ਮਦਦ ਕੀਤੀ ਹੈ ਅਤੇ ਕੋਵਿਡ–19 ਦਾ ਫੈਲਣਾ ਰੋਕਣ ਲਈ ਭਾਰਤ ਸਰਕਾਰ ਵੱਲੋਂ ਕੀਤੇ ਗਏ ਉਪਾਵਾਂ ਨੂੰ ਕਿਸਾਨਾਂ ਦਾ ਸਹਿਯੋਗ ਮਿਲ ਰਿਹਾ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Farming activities getting pace in Punjab