ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫ਼ਤਿਹਗੜ੍ਹ ਸਾਹਿਬ ਨਹਿਰ ’ਚ ਪਾੜ, ਸਰਕਾਰੀ ਮਦਦ ਨਾ ਪੁੱਜੀ, ਲੋਕਾਂ ਆਪੇ ਪੂਰਿਆ

ਫ਼ਤਿਹਗੜ੍ਹ ਸਾਹਿਬ ਨਹਿਰ ’ਚ ਪਾੜ, ਸਰਕਾਰੀ ਮਦਦ ਨਾ ਪੁੱਜੀ, ਲੋਕਾਂ ਆਪੇ ਪੂਰਿਆ

ਤਸਵੀਰਾਂ: ਭਾਰਤ ਭੂਸ਼ਨ, ਹਿੰਦੁਸਤਾਨ ਟਾਈਮਜ਼ – ਪਟਿਆਲਾ

ਜਿਲਾ ਫਤਿਹਗੜ੍ਹ ਸਾਹਿਬ ਦੇ ਪਿੰਡ ਸ਼ਹਿਜ਼ਾਦਪੁਰ ਵਿਖੇ ਨਹਿਰ ’ਚ ਪਾੜ ਪੈ ਗਿਆ। ਪ੍ਰਸ਼ਾਸਨਿਕ ਅਧਿਕਾਰੀ ਜਦੋਂ ਮੌਕੇ ’ਤੇ ਨਾ ਪੁੱਜੇ, ਤਾਂ ਸਥਾਨਕ ਨਿਵਾਸੀਆਂ ਵਿੱਚ ਡਾਢਾ ਰੋਸ ਪਾਇਆ ਗਿਅ। ਤਦ ਪਿੰਡ ਦੇ ਲੋਕਾਂ ਨੇ ਆਪੇ ਹੀ ਮਿਲ ਕੇ ਅਤੇ ਜੇਸੀਬੀ ਦੀ ਮਦਦ ਨਾਲ ਹਾਲਾਤ ਉੱਤੇ ਕਾਬੂ ਪਾਇਆ।

ਦੱਸਿਆ ਜਾਂਦਾ ਹੈ ਕਿ ਇਹ ਮਾਮਲਾ ਪਹਿਲਾਂ ਵੀ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਧਿਆਨ ਗੋਚਰੇ ਸੀ ਪਰ ਉਨ੍ਹਾਂ ਕਥਿਤ ਤੌਰ ’ਤੇ ਉਸ ਨੂੰ ਅਣਗੌਲ਼ਿਆ ਕੀਤਾ।

ਫ਼ਤਿਹਗੜ੍ਹ ਸਾਹਿਬ ਨਹਿਰ ’ਚ ਪਾੜ, ਸਰਕਾਰੀ ਮਦਦ ਨਾ ਪੁੱਜੀ, ਲੋਕਾਂ ਆਪੇ ਪੂਰਿਆ

ਇਸ ਮੋਕੇ ਲੋਕਾਂ ਦਾ ਕਹਿਣਾ ਸੀ ਕਿ ਇਸ ਪਿੰਡ ਵਿੱਚ ਪਿਛਲੇ 80 ਸਾਲ ਤੋਂ ਨਹਿਰ ਦੀ ਮੁਰੰਮਤ ਨਹੀਂ ਹੋਈ। ਉਹਨਾਂ ਕਿਹਾ ਕਿ ਇਹ ਤਾਂ ਰੱਬ ਦਾ ਸ਼ੁਕਰ ਹੈ ਕਿ ਨਹਿਰ ਵਿਚ ਪਾੜ ਦਿਨ ਵਿੱਚ ਪਿਆ ਹੈ ਜੇਕਰ ਇਹ ਰਾਤ ਵੇਲੇ ਹੁੰਦਾ ਤਾਂ ਸਾਰਾ ਪਿੰਡ ਹੀ ਇਸ ਵਿੱਚ ਰੁੜ੍ਹ ਜਾਣਾ ਸੀਲੋਕਾਂ ਵਿੱਚ ਰੋਸ ਹੈ ਕਿ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਾ ਆਉਣ ਕਾਰਨ ਪਿੰਡ ਦੇ ਲੋਕਾਂ ਨੇਆਪੇ ਹੀ ਜੇ ਸੀ ਬੀ ਅਤੇ ਲੋਕਾਂ ਦੀ ਸਹਾਇਤਾ ਨਾਲ ਸਥਿਤੀਤੇ ਕਾਬੂ ਪਾਇਆ।

ਫ਼ਤਿਹਗੜ੍ਹ ਸਾਹਿਬ ਨਹਿਰ ’ਚ ਪਾੜ, ਸਰਕਾਰੀ ਮਦਦ ਨਾ ਪੁੱਜੀ, ਲੋਕਾਂ ਆਪੇ ਪੂਰਿਆ

ਇਸ ਸੰਬੰਧੀ ਜਦੋਂ ਮੌਕਾ ਦੇਖਣ ਲਈ ਪਹੁੰਚੇ ਫਤਿਹਗੜ੍ਹ ਸਾਹਿਬ ਦੇ ਤਹਿਸੀਲਦਾਰ ਹਰਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹਨਾ ਵਲੋਂ ਨਹਿਰੀ ਵਿਭਾਗ ਦੇ ਨਾਲ ਗੱਲਬਾਤ ਕੀਤੀ ਗਈ ਹੈ ਉਹ ਜਲਦ ਹੀ ਨਹਿਰ ਵਿੱਚ ਪਏ ਹੋਏ ਪਾੜ ਦੀ ਮੁਰੰਮਤ ਕਰਨਗੇ।

ਫ਼ਤਿਹਗੜ੍ਹ ਸਾਹਿਬ ਨਹਿਰ ’ਚ ਪਾੜ, ਸਰਕਾਰੀ ਮਦਦ ਨਾ ਪੁੱਜੀ, ਲੋਕਾਂ ਆਪੇ ਪੂਰਿਆ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Fatehgarh Sahib canal breached no govt assistance arrived people filled up themselves