ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫ਼ਤਿਹਗੜ੍ਹ ਸਾਹਿਬ ਦੇ ਲੋਕ ਆਪਣੇ MP ਹਰਿੰਦਰ ਸਿੰਘ ਖ਼ਾਲਸਾ ਤੋਂ ਨਾਖ਼ੁਸ਼ ਪਰ ਵਿਧਾਇਕ ਸੰਤੁਸ਼ਟ

ਹਰਿੰਦਰ ਸਿੰਘ ਖ਼ਾਲਸਾ

ਤੁਹਾਡੇ ਐੱਮਪੀ ਦਾ ਰਿਪੋਰਟ ਕਾਰਡ – 9

 

ਫ਼ਤਿਹਗੜ੍ਹ ਸਾਹਿਬ ਲੋਕ ਸਭਾ ਹਲਕਾ ਸਾਲ 2008 ’ਚ ਕਾਇਮ ਹੋਇਆ ਸੀ। ਪੰਜਾਬ ਲਈ ਇਹ ਹਲਕਾ ਬੇਹੱਦ ਅਹਿਮ ਹੈ ਕਿਉਂਕਿ ਇੱਥੇ ਹੀ ਸਰਹਿੰਦ ਦੇ ਨਵਾਬ ਨੇ ਦਸਮ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਨੂੰ ਕੰਧ ਵਿੱਚ ਚਿਣਵਾ ਦਿੱਤਾ ਸੀ। ਉਨ੍ਹਾਂ ਦੀ ਯਾਦ ਵਿੱਚ ਹਰ ਸਾਲ 26 ਤੋਂ 28 ਦਸੰਬਰ ਨੂੰ ਇੱਥੇ ਜੋੜ–ਮੇਲਾ ਲੱਗਦਾ ਹੈ, ਜਿੱਥੇ ਦੇਸ਼–ਵਿਦੇਸ਼ ਦੀ ਲੱਖਾਂ ਦੀ ਗਿਣਤੀ ਵਿੱਚ ਸੰਗਤ ਜੁੜਦੀ ਹੈ। ਇਸੇ ਅਹਿਮ ਹਲਕੇ ਦੇ ਐੱਮਪੀ (MP) ਹਰਿੰਦਰ ਸਿੰਘ ਖ਼ਾਲਸਾ ਦਾ ਰਿਪੋਰਟ ਕਾਰਡ ਤੁਹਾਡੀ ਨਜ਼ਰ ਕੀਤਾ ਜਾ ਰਿਹਾ ਹੈ। ਆਮ ਆਦਮੀ ਪਾਰਟੀ (ਆਪ) ਦੇ ਸ੍ਰੀ ਖ਼ਾਲਸਾ ਨੇ ਕਾਂਗਰਸ ਦੇ ਸ੍ਰੀ ਸਾਧੂ ਸਿੰਘ ਧਰਮਸੋਤ ਨੂੰ 54,144 ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ।

 

 

71 ਸਾਲਾ ਸ੍ਰੀ ਹਰਿੰਦਰ ਸਿੰਘ ਖ਼ਾਲਸਾ ਅੰਗਰੇਜ਼ੀ ਵਿਸ਼ੇ ’ਚ ਪੋਸਟ–ਗ੍ਰੈਜੂਏਟ ਹਨ। ਉਹ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਚੇਅਰਮੈਨ ਤੇ ਅਨੁਸੂਚਿਤ ਜਾਤੀਆਂ ਤੇ ਅਨੁਸੂਚਿਤ ਕਬੀਲਿਆਂ ਬਾਰੇ ਰਾਸ਼ਟਰੀ ਕਮਿਸ਼ਨ ਦੇ ਮੈਂਬਰ ਵੀ ਰਹੇ ਹਨ। ਉਹ 1996 ‘ਚ ਬਠਿੰਡਾ ਲੋਕ ਸਭਾ ਤੋਂ ਸੰਸਦ ਮੈਂਬਰ ਚੁਣੇ ਗਏ ਸਨ।

 

 

ਐੱਮਪੀ ਸ੍ਰੀ ਖ਼ਾਲਸਾ ਨੂੰ ਲੋਕ ਸਭਾ ਵਿੱਚ ਕੋਈ ਪ੍ਰਸ਼ਨ ਪੁੱਛਦਿਆਂ ਤੇ ਬਹਿਸਾਂ ਵਿੱਚ ਭਾਗ ਲੈਂਦਿਆਂ ਬਹੁਤਾ ਨਹੀਂ ਵੇਖਿਆ ਗਿਆ। ਫਿਰ ਵੀ ਉਨ੍ਹਾਂ ਨੇ ਸੰਸਦ ਵਿੱਚ ਹੁਣ ਤੱਕ ਜੀਐੱਸਟੀ ਅਧੀਨ ਸੈਲਿੰਗ ਪੁਆਇੰਟਸ ਨੂੰ ਦਰੁਸਤ ਕਰਨ, ਯਮੁਨਾ ਦਰਿਆ ਦੀ ਸਫ਼ਾਈ, ਜਿਓਸਪੇਸ਼ੀਅਲ ਸਿੱਖਿਆ ਲਈ ਟਾਸਕ ਫ਼ੋਰਸ ਕਾਇਮ ਕਰਨ, ਔਰਤਾਂ ਉੱਤੇ ਤੇਜ਼ਾਬ–ਹਮਲਿਆਂ, ਡ੍ਰੀਮਲਾਈਨਰ ਹਵਾਈ ਜਹਾਜ਼ਾਂ ਦੀ ਖ਼ਰੀਦ, ਵਧੇਰੇ ਝਾੜ ਵਾਲੇ ਬੀਜਾਂ ਦੀ ਕਿਸਾਨਾਂ ਲਈ ਉਪਲਬਧਤਾ, ਕਬਾਇਲੀਆਂ ਦੀ ਭਲਾਈ ਲਈ ਫ਼ੰਡ ਜਾਰੀ ਕੀਤੇ ਜਾਣ, ਮਾਲ ਲਾਂਘਾ ਪ੍ਰੋਜੈਕਟ, ਬੁਲੇਟ ਰੇਲ–ਗੱਡੀ ਤੇ ਸਤਲੁਜ ਦਰਿਆ ਦੇ ਪਾਣੀ ਦੇ ਦੂਸ਼ਿਤ ਹੋਣ ਜਿਹੇ ਮੁੱਦੇ ਉਠਾਏ ਹਨ।

 

 

ਲੋਕ ਸਭਾ ਵਿੱਚ ਇੰਨੇ ਮੁੱਦੇ ਉਠਾਉਣ ਵਾਲੇ ਸ੍ਰੀ ਹਰਿੰਦਰ ਸਿੰਘ ਖ਼ਾਲਸਾ ਤੋਂ ਫ਼ਤਿਹਗੜ੍ਹ ਸਾਹਿਬ ਸੰਸਦੀ ਹਲਕੇ ਦੇ ਲੋਕ ਕੋਈ ਬਹੁਤੇ ਖ਼ੁਸ਼ ਨਹੀਂ ਹਨ। ਉਨ੍ਹਾਂ ਦੀ ਸ਼ਿਕਾਇਤ ਹੈ ਕਿ ਉਨ੍ਹਾਂ ਦਾ ਐੱਮਪੀ ਤਾਂ ਕਦੇ ਉਨ੍ਹਾਂ ਨੂੰ ਦਿਸਿਆ ਹੀ ਨਹੀਂ। ਸ੍ਰੀ ਖ਼ਾਲਸਾ ਸਾਲ 2014 ਦੌਰਾਨ ਆਮ ਆਦਮੀ ਪਾਰਟੀ ਦੀ ਹਵਾ ਕਾਰਨ ਜਿੱਤ ਤਾਂ ਗਏ ਸਨ ਪਰ ਉਸ ਤੋਂ ਬਾਅਦ ਉਨ੍ਹਾਂ ਨੂੰ ਜ਼ਿਆਦਾਤਰ ਕਦੇ ਆਪਣੇ ਹਲਕੇ ਵਿੱਚ ਵੇਖਿਆ ਨਹੀਂ ਗਿਆ। ਲੋਕ ਸਭਾ ਦੇ ਸਦਨ ਵਿੱਚ ਵੀ ਉਨ੍ਹਾਂ ਦੀ ਹਾਜ਼ਰੀ ਕੋਈ ਬਹੁਤੀ ਨਹੀਂ ਰਹੀ।

 

 

ਡਿਪਲੋਮੈਟ ਤੋਂ ਸਿਆਸਤ ਵਿੱਚ ਆਏ ਸ੍ਰੀ ਹਰਿੰਦਰ ਸਿੰਘ ਖ਼ਾਲਸਾ ਲੁਧਿਆਣਾ ’ਚ ਰਹਿੰਦੇ ਹਨ ਤੇ ਆਪਣੇ ਹਲਕੇ ’ਚ ਬਣੇ ਦਫ਼ਤਰ ਵਿੱਚ ਵੀ ਉਨ੍ਹਾਂ ਨੂੰ ਬਹੁਤ ਘੱਟ ਵੇਖਿਆ ਗਿਆ ਹੈ। ਫ਼ਤਿਹਗੜ੍ਹ ਸਾਹਿਬ ਤੋਂ ਕਾਂਗਰਸੀ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਦੱਸਿਆ ਕਿ – ‘ਸ੍ਰੀ ਹਰਿੰਦਰ ਸਿੰਘ ਖ਼ਾਲਸਾ ਜ਼ਿਲ੍ਹਾ ਵਿਜੀਲੈਂਸ ਮੋਨੀਟਰਿੰਗ ਕਮੇਟੀ ਦੇ ਮੁਖੀ ਵੀ ਹਨ ਪਰ ਉਨ੍ਹਾਂ ਇਸ ਕਮੇਟੀ ਦੀਆਂ ਨਾਮਾਤਰ ਮੀਟਿੰਗ ਕੀਤੀਆਂ ਹਨ। ਇਹ ਕਮੇਟੀ ਸਰਕਾਰੀ ਯੋਜਨਾਵਾਂ ਤੇ ਪ੍ਰੋਗਰਾਮਾਂ ਨੂੰ ਲਾਗੂ ਕੀਤੇ ਜਾਣ ਉੱਤੇ ਨਿਗਰਾਨੀ ਰੱਖਦੀ ਹੈ।’

 

 

ਸ੍ਰੀ ਹਰਿੰਦਰ ਸਿੰਘ ਖ਼ਾਲਸਾ ਦੀ ਲੰਮੇ ਸਮੇਂ ਤੋਂ ਗ਼ੈਰ–ਹਾਜ਼ਰੀ ਤੋਂ ਬੱਸੀ ਪਠਾਨਾਂ ਦੇ ਨਿਵਾਸੀ ਤਾਂ ਇੰਨੇ ਜ਼ਿਆਦਾ ਪਰੇਸ਼ਾਨ ਹਨ ਕਿ ਪਿਛਲੇ ਮਹੀਨੇ ਉਨ੍ਹਾਂ ਨੇ ਇੱਕ ਮੁਹਿੰਮ ਚਲਾਈ ਸੀ ਕਿ ਜਿਹੜਾ ਵੀ ਵਿਅਕਤੀ ਸ੍ਰੀ ਖ਼ਾਲਸਾ ਨੂੰ ਲੱਭ ਕੇ ਲਿਆਵੇਗਾ, ਉਸ ਨੂੰ ਇਨਾਮ ਦਿੱਤਾ ਜਾਵੇਗਾ। ਪਰ ਇਸ ਸਭ ਦੇ ਬਾਵਜੂਦ ਉਨ੍ਹਾਂ ਦੇ ਸਹਿਯੋਗੀ ਅਜਿਹੇ ਇਲਜ਼ਾਮਾਂ ਤੋਂ ਇਨਕਾਰ ਕਰਦੇ ਹਨ।

 

 

ਸ੍ਰੀ ਖ਼ਾਲਸਾ ਦੇ ਸਹਿਯੋਗੀ ਸ੍ਰੀ ਰਿਕੀ ਵਾਲੀਆ ਨੇ ਕਿਹਾ ਕਿ – ‘ਇਹ ਸੱਚ ਨਹੀਂ ਹੈ। ਫ਼ਤਿਹਗੜ੍ਹ ਸਾਹਿਬ ਸੰਸਦੀ ਹਲਕੇ ਵਿੱਚ 1,208 ਪਿੰਡ ਹਨ ਤੇ ਐੱਮਪੀ ਸ੍ਰੀ ਹਰਿੰਦਰ ਸਿੰਘ ਖ਼ਾਲਸਾ ਸਾਰੇ ਪਿੰਡਾਂ ਤੇ ਸਭਨਾਂ ਦੇ ਘਰਾਂ ਵਿੱਚ ਤਾਂ ਜਾ ਨਹੀਂ ਸਕਦੇ। ਹੋਰਨਾਂ ਸਿਆਸੀ ਆਗੂਆਂ ਵਾਂਗ ਉਹ ਲੋਕਾਂ ਦੇ ਭੋਗਾਂ ਤੇ ਵਿਆਹਾਂ ਮੌਕੇ ਜਾਣ ਦੇ ਸ਼ੌਕੀਨ ਨਹੀਂ ਹਨ। ਐੱਮਪੀ ਸਾਹਿਬ ਤਾਂ ਲਗਾਤਾਰ ਆਪਣੇ ਹਲਕੇ ਦੇ ਲੋਕਾਂ ਨੂੰ ਮਿਲਦੇ ਰਹਿੰਦੇ ਹਨ।’

 

 

ਸਰਹਿੰਦ ਨਗਰ ਕੌਂਸਲ ਦੇ ਮੈਂਬਰ ਸ੍ਰੀ ਅਮਰਦੀਪ ਸਿੰਘ ਦਾ ਕਹਿਣਾ ਹੈ ਕਿ ਸ੍ਰੀ ਖ਼ਾਲਸਾ ਆਮ ਲੋਕਾਂ ਨੂੰ ਤਾਂ ਮਿਲਦੇ ਹੀ ਨਹੀਂ ਤੇ ਨਾ ਹੀ ਉਨ੍ਹਾਂ ਦੇ ਕੋਈ ਮਸਲੇ ਹੀ ਉਠਾਉਂਦੇ ਹਨ ਅਤੇ ਨਾ ਹੀ ਉਨ੍ਹਾਂ ਦੀਆਂ ਕਾਲਾਂ ਹੀ ਚੁੱਕਦੇ ਹਨ। ‘ਮੈਨੂੰ ਸਮਝ ਨਹੀਂ ਆਉਂਦੀ ਕਿ ਉਹ ਐੱਮਪੀ ਕਿਉਂ ਬਣੇ ਸਨ। ਜੇ ਕੋਈ ਲੁਧਿਆਣਾ ’ਚ ਉਨ੍ਹਾਂ ਦੇ ਘਰ ਜਾਂਦਾ ਹੈ, ਤਦ ਵੀ ਉਹ ਉਸ ਨੂੰ ਨਹੀਂ ਮਿਲਦੇ। ਉਨ੍ਹਾਂ ਨੇ ਵਿਕਾਸ ਦੇ ਵਾਅਦੇ ਤਾਂ ਕੀਤੇ ਸਨ ਪਰ ਉਨ੍ਹਾਂ ਨੇ ਉਹ ਵਾਅਦੇ ਪੂਰੇ ਕਰਨ ਲਈ ਕੀਤਾ ਕੁਝ ਨਹੀਂ ਹੈ।’

 

 

ਸ੍ਰੀ ਖ਼ਾਲਸਾ 1996 ਤੋਂ 1999 ਤੱਕ ਬਠਿੰਡਾ ਤੋਂ ਅਕਾਲੀ ਐੱਮਪੀ ਸਨ। ਫਿਰ 2014 ਦੀਆਂ ਲੋਕ ਸਭਾ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ। ਪਰ ਹੁਣ ਉਨ੍ਹਾਂ ਪਿਛਲੇ ਲੰਮੇ ਸਮੇਂ ਤੋਂ ਪਾਰਟੀ ਲੀਡਰਸ਼ਿਪ ਨਾਲ ਵੀ ਕੋਈ ਗੱਲਬਾਤ ਨਹੀਂ ਕੀਤੀ।

 

 

ਪਟਿਆਲਾ ਦੇ ਐੱਮਪੀ ਡਾ. ਧਰਮਵੀਰ ਗਾਂਧੀ ਤੇ ਸ੍ਰੀ ਹਰਿੰਦਰ ਸਿੰਘ ਖ਼ਾਲਸਾ ਦੋਵਾਂ ਇਕੱਠਿਆਂ ਨੂੰ ਪਾਰਟੀ–ਵਿਰੋਧੀ ਗਤੀਵਿਧੀਆਂ ਕਾਰਨ ਅਗਸਤ 2015 ਦੌਰਾਨ ਆਮ ਆਦਮੀ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਮੁਅੱਤਲ ਕੀਤਾ ਗਿਆ ਸੀ। ਦਰਅਸਲ, ਉਨ੍ਹਾਂ ਨੇ ਬਾਬਾ ਬਕਾਲਾ ਵਿਖੇ ਇੱਕ ਜਨਤਕ ਰੈਲੀ ਦੌਰਾਨ ਆਮ ਆਦਮੀ ਪਾਰਟੀ ਦੀ ਸੂਬਾ ਇਕਾਈ ਲਈ ਖ਼ੁਦਮੁਖ਼ਤਿਆਰੀ ਮੰਗੀ ਸੀ। ਮੁਅੱਤਲੀ ਤੋਂ ਬਾਅਦ ਜਿਵੇਂ ਸ੍ਰੀ ਖ਼ਾਲਸਾ ਦਾ ਸਿਆਸਤ ਤੋਂ ਹੀ ਮੋਹ–ਭੰਗ ਹੋ ਗਿਆ ਹੈ।

 

 

ਸ੍ਰੀ ਹਰਿੰਦਰ ਸਿੰਘ ਖ਼ਾਲਸਾ ਦਾ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਪ੍ਰਤੀ ਹਾਲੇ ਵੀ ਬੇਹੱਦ ਨਰਮ ਰਵੱਈਆ ਹੈ। ਦਰਅਸਲ, ਉਹ ਕੇਂਦਰੀ ਵਿੱਤ ਮੰਤਰੀ ਸ੍ਰੀ ਅਰੁਣ ਜੇਟਲੀ ਤੇ ਕੇਂਦਰੀ ਮਕਾਨ–ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਪੁਰੀ ਦੇ ਕਾਫ਼ੀ ਨੇੜੇ ਹਨ। ਸ੍ਰੀ ਖ਼ਾਲਸਾ ਜਦੋਂ ‘ਇੰਡੀਅਨ ਫ਼ਾਰੇਨ ਸਰਵਿਸ’ ਵਿੱਚ ਹੁੰਦੇ ਸਨ, ਤਦ ਉਹ ਸ੍ਰੀ ਪੁਰੀ ਦੇ ਦੋਸਤ ਸਨ ਕਿਉਂਕਿ ਇਹ ਦੋਵੇਂ ਇੱਕੋ ਬੈਚ ਵਿੱਚ ਸਨ।

 

 

ਸਾਹਨੇਵਾਲ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਸ਼ਰਨਜੀਤ ਸਿੰਘ ਢਿਲੋਂ ਨੇ ਦੱਸਿਆ ਕਿ ਸ੍ਰੀ ਖ਼ਾਲਸਾ ਨੇ ਆਪਣੇ ਹਲਕੇ ਦੇ ਸਾਰੇ ਵਿਧਾਇਕਾਂ ਨੂੰ ਆਪਣੇ ਐੱਮਪੀ ਕੋਟੇ ਦੇ ਫ਼ੰਡ ਦਿੱਤੇ ਹਨ ਤੇ ਇੰਝ ਕਰਦਿਆਂ ਉਨ੍ਹਾਂ ਕਦੇ ਵੀ ਇਹ ਨਹੀਂ ਵੇਖਿਆ ਕਿ ਸਾਹਮਣੇ ਕਿਹੜੀ ਪਾਰਟੀ ਦਾ ਵਿਧਾਇਕ ਹੈ।

 

 

ਇੰਝ ਹੀ ਅਮਲੋਹ ਕਾਂਗਰਸ ਦੇ ਵਿਧਾਇਕ ਕਾਕਾ ਰਣਦੀਪ ਸਿੰਘ ਦਾ ਕਹਿਣਾ ਹੈ ਕਿ ਸ੍ਰੀ ਹਰਿੰਦਰ ਸਿੰਘ ਖ਼ਾਲਸਾ ਆਮ ਲੋਕਾਂ ਨੂੰ ਮਿਲਣ ਭਾਵੇਂ ਨਾ ਪਰ ਜਦੋਂ ਵੀ ਕਦੇ ਉਨ੍ਹਾਂ ਆਪਣੇ ਹਲਕੇ ਦੇ ਐੱਮਪੀ ਤੋਂ ਫ਼ੰਡ ਮੰਗੇ, ਉਨ੍ਹਾਂ ਤੁਰੰਤ ਜਾਰੀ ਕੀਤੇ ਹਨ।

 

 

ਫ਼ਤਿਹਗੜ੍ਹ ਸਾਹਿਬ ਸੰਸਦੀ ਹਲਕੇ ਵਿੱਚ 9 ਵਿਧਾਨ ਸਭਾ ਹਲਕੇ ਆਉਂਦੇ ਹਨ; ਜਿਨ੍ਹਾਂ ਵਿੱਚੋਂ ਛੇ – ਬਸੀ ਪਠਾਨਾਂ, ਫ਼ਤਿਹਗੜ੍ਹ ਸਾਹਿਬ, ਅਮਲੋਹ, ਖੰਨਾ, ਸਮਰਾਲਾ ਤੇ ਪਾਇਲ ਵਿੱਚ ਕਾਂਗਰਸੀ ਵਿਧਾਇਕ ਹਨ। ਇੰਝ ਹੀ ਅਮਰਗੜ੍ਹ ਤੇ ਸਾਹਨੇਵਾਲ ਹਲਕਿਆਂ ਦੀ ਨੁਮਾਇੰਦਗੀ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਕਰ ਰਹੇ ਹਨ। ਸਿਰਫ਼ ਰਾਏਕੋਟ ਹਲਕੇ ਤੋਂ ਹੀ ਆਮ ਆਦਮੀ ਪਾਰਟੀ ਦਾ ਵਿਧਾਇਕ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Fatehgarh Sahib people are not happy from MP Harinder Singh Khalsa