ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫਤਹਿਗੜ੍ਹ ਸਾਹਿਬ: ਟਮਾਟਰਾਂ ਨਾਲ ਭਰੇ ਟਰੱਕ ’ਚ ਭੁੱਕੀ ਦੀ ਤਸਕਰੀ ਕਰਦੇ ਦੋ ਗ੍ਰਿਫਤਾਰ

ਕੋਵਿਡ 19 ਦੇ ਫੈਲਾਅ ਬਾਅਦ ਹਾਈ ਅਲਰਟ 'ਤੇ, ਫਤਹਿਗੜ੍ਹ ਸਾਹਿਬ ਪੁਲਿਸ ਨੇ ਵੀਰਵਾਰ ਨੂੰ 14 ਕਿਲੋਗ੍ਰਾਮ ਭੁੱਕੀ ਦੀ ਤਸਕਰੀ ਕਰਨ ਦੀ ਕੋਸਸਿ ਕਰ ਰਹੇ ਦੋ ਵਿਅਕਤੀਆਂ ਨੂੰ ਟਮਾਟਰਾਂ ਨਾਲ ਭਰੇ ਇੱਕ ਟਰੱਕ ਵਿੱਚੋਂ ਗ੍ਰਿਫਤਾਰ ਕੀਤਾ ਹੈ ਜਿਸ ਵਿੱਚਜਰੂਰੀ ਸੇਵਾਵਾਂਜਾਅਲੀ ਸਰਟੀਫਿਕੇਟ ਜ਼ਰੀਏ ਉਦਯੋਗਿਕ ਉਤਪਾਦਨ ਲਈ ਕੱਚੇ ਖਾਧ ਪਦਾਰਥਾਂ ਨੂੰ ਲਿਜਾਇਆ ਜਾ ਰਿਹਾ ਸੀ


ਪੁਲਿਸ ਨੇ ਦੋਵਾਂ ਦੀ ਪਛਾਣ ਅਨਿਲ ਕੁਮਾਰ ਪੁੱਤਰ ਚਰਨਜੀਤ ਰਤਨ ਅਤੇ ਹਰਵਿੰਦਰ ਸਿੰਘ ਪੁੱਤਰ ਰਾਮ ਸਿੰਘ ਵਜੋਂ ਕੀਤੀ ਹੈ, ਜਿਨ੍ਹਾਂ ਨੇ ਮੁੱਢਲੀ ਜਾਂਚ ਦੌਰਾਨ ਮੰਨ ਲਿਆ ਹੈ ਕਿ ਇਹ ਪਾਬੰਦੀਸ਼ੁੱਦਾ ਮਾਲ ਰਾਜਸਥਾਨ ਤੋਂ ਆਇਆ ਹੈ


ਜਾਣਕਾਰੀ ਮੁਤਾਬਕ ਪੁਲਿਸ ਨੂੰ ਇੱਕ ਸੂਚਨਾ ਮਿਲੀ ਸੀ ਜਿਸ ਦੇ ਆਧਾਰ 'ਤੇ ਟਰੱਕ ਬੇਰਿੰਗ ਨੰਬਰ ਪੀ ਬੀ 23 ਐਫ/4141 ਨੂੰ ਖਮਾਣੋ ਸਬ ਡਵੀਜਨ ਦੇ ਥਾਣਾ ਖੇੜੀ ਨੌਧ ਸਿੰਘ ਦੀ ਟੀਮ ਨੇ ਰੋਕ ਲਿਆ ਦੋਸ਼ੀਆਂ ਨੇ ਪੁਲਿਸ ਜਾਂਚ ਤੋਂ ਬਚਣ ਲਈ ਜੀ.ਐਮ. ਜ਼ਿਲ੍ਹਾ ਉਦਯੋਗਿਕ ਕੇਂਦਰ ਜਲੰਧਰ ਦੁਆਰਾ ਜਾਰੀ ਜਰੂਰੀ ਸੇਵਾਵਾਂ ਦਾਜਾਅਲੀਸਰਟੀਫਿਕੇਟ ਲਗਾਇਆ ਹੋਇਆ ਸੀ


ਭੁੱਕੀ ਟਮਾਟਰਾਂ ਦੇ ਕਾਰਟੂਨਾਂ ਹੇਠ ਮਿਲੀ ਮੁਲਜ਼ਮਾਂ ਖਿਲਾਫ ਐਨ.ਡੀ.ਪੀ.ਐਸ. ਐਕਟ ਤਹਿਤ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਇਹ ਸਰਟੀਫਿਕੇਟ ਪਿੰਡ ਬਚੋਵਾ, ਤਹਿਸੀਲ ਫਿਲੌਰ, ਜਲੰਧਰ ਦੇ ਮੈਸਰਜ ਸ੍ਰੀ ਸਵਿਸਕਤੀ ਬੇਕਰਜ ਪ੍ਰਾਈਵੇਟ ਲਿਮਟਿਡ ਨੂੰ ਜਾਰੀ ਕੀਤਾ ਗਿਆ ਹੈ ਇਸ ਸਾਰੀ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਲਈ ਅਗਲੇਰੀ ਜਾਂਚ ਕੀਤੀ ਪ੍ਰਕਿਰਿਆ ਅਧੀਨ ਹੈ
 

ਜ਼ਿਕਰਯੋਗ ਹੈ ਕਿ ਦੋਸੀ ਅਨਿਲ ਕੁਮਾਰ ਗੁਰੂ ਤੇਗ ਬਹਾਦਰ ਨਗਰ, ਖਰੜ ਦਾ ਵਸਨੀਕ ਹੈ, ਜਦਕਿ ਹਰਵਿੰਦਰ ਸਿੰਘ ਖਮਾਣੋਂ ਦੇ ਬਦੇਸਾ ਦਾ ਰਹਿਣ ਵਾਲਾ ਹੈ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:fatehgarh sahib police arrest 2 persons trying to smuggle 14 kg poppy husk hidden under tomatoes in truck with forged essential services permission