ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​5ਵੇਂ ਦਿਨ ਵੀ ਪ੍ਰਸ਼ਾਸਨ ਨਹੀਂ ਕੱਢ ਸਕਿਆ ਫ਼ਤਿਹਵੀਰ ਨੂੰ, ਲੋਕਾਂ ਕੀਤੀ ਪਟਿਆਲਾ–ਮਾਨਸਾ ਸੜਕ ਜਾਮ

​​​​​​​5ਵੇਂ ਦਿਨ ਵੀ ਨਹੀਂ ਨਿੱਕਲ ਸਕਿਆ ਫ਼ਤਿਹਵੀਰ, ਰੋਹ–ਭਰਪੂਰ ਲੋਕਾਂ ਕੀਤੀ ਪਟਿਆਲਾ–ਮਾਨਸਾ ਸੜਕ ਜਾਮ

ਤਸਵੀਰਾਂ: ਭਾਰਤ ਭੂਸ਼ਨ, ਹਿੰਦੁਸਤਾਨ ਟਾਈਮਜ਼

 

ਅੱਜ ਵੀਰਵਾਰ 5ਵੇਂ ਦਿਨ ਵੀ ਬਾਅਦ ਦੁਪਹਿਰ ਤੱਕ ਸੰਗਰੂਰ ਜ਼ਿਲ੍ਹੇ ਦੇ ਪਿੰਡ ਭਗਵਾਨਪੁਰਾ ਦੇ ਇੱਕ ਬੋਰਵੈੱਲ ’ਚ ਡਿੱਗੇ ਦੋ ਸਾਲਾਂ ਦੇ ਬੱਚੇ ਫ਼ਤਿਹਵੀਰ ਸਿੰਘ ਨੂੰ ਬਾਹਰ ਨਹੀਂ ਕੱਢਿਆ ਜਾ ਸਕਿਆ। ਬੱਚੇ ਦੇ ਸਹੀ–ਸਲਾਮਤ ਬਾਹਰ ਕੱਢ ਲਏ ਜਾਣ ਦੀਆਂ ਪੱਕੀਆਂ ਆਸਾਂ ਹੁਣ ਤਿੜਕਣ ਲੱਗ ਪਈਆਂ ਹਨ। ਇਸੇ ਲਈ ਅੱਜ ਰੋਹ ਵਿੱਚ ਆ ਕੇ ਸਥਾਨਕ ਨਿਵਾਸੀਅਆਂ ਨੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਕੇ ਸੁਨਾਮ ’ਚ ਪਟਿਆਲਾ–ਮਾਨਸਾ ਸੜਕ ਜਾਮ ਕਰ ਦਿੱਤੀ।

 

 

ਜਿਸ ਬੋਰ ਵਿੱਚ ਬੱਚਾ ਡਿੱਗਿਆ ਸੀ, ਉਸ ਦੇ ਸਮਾਨਾਂਤਰ 32 ਇੰਚ ਵਿਆਸ ਦਾ 120 ਫ਼ੁੱਟ ਡੂੰਘਾ ਇੱਕ ਹੋਰ ਬੋਰ ਕੀਤਾ ਗਿਆ ਪਰ ਫਿਰ ਵੀ ਬੱਚੇ ਤੱਕ ਪੁੱਜਿਆ ਨਹੀਂ ਜਾ ਸਕਿਆ। ਪ੍ਰਸ਼ਾਸਨ ਤੇ ‘ਨੈਸ਼ਨਲ ਡਿਜ਼ਾਸਟਰ ਰੈਸਪਾਂਸ ਫ਼ੋਰਸ’ (NDRF) ਦੀਆਂ ਟੀਮਾਂ ਬੱਚੇ ਤੱਕ ਪੁੱਜਣ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀਆਂ।

 

 

ਸੁਨਾਮ ਦੇ ਬਲਵੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਬੱਚੇ ਨੂੰ ਬਚਾਉਣ ਵਿੱਚ ਨਾਕਾਮ ਰਹੀ ਹੈ। ਸਿਆਸੀ ਆਗੂ ਸਿਰਫ਼ ਆਪਣੀਆਂ ਵੋਟਾਂ ਯਕੀਨੀ ਬਣਾਉਣ ਲਈ ਆ ਰਹੇ ਹਨ ਤੇ ਉਨ੍ਹਾਂ ਦਾ ਬੱਚੇ ਨੂੰ ਬਚਾਉਣ ਨਾਲ ਕੋਈ ਲੈਣਾ–ਦੇਣਾ ਨਹੀਂ ਹੈ। ਐੱਨਡੀਆਰਐੱਫ਼ ਦੀਆਂ ਟੀਮਾਂ ਨੇ ਜੱਗਾ ਸਿੰਘ ਤੇ ਜਸਪਾਲ ਸਿੰਘ ਜਿਹੇ ਸਥਾਨਕ ਲੋਕਾਂ ਨੂੰ ਆਪਣੀ ਮਰਜ਼ੀ ਨਾਲ ਸਮਾਨਾਂਤਰ ਬੋਰ ਪੁੱਟਣ ਤੋਂ ਸਾਫ਼ ਮਨ੍ਹਾ ਕਰ ਦਿੱਤਾ, ਜਦ ਕਿ ਉਨ੍ਹਾਂ ਨੇ ਬੱਚੇ ਨੂੰ ਬਚਾ ਵੀ ਲੈਣਾ ਸੀ।

 

 

ਇਸ ਦੌਰਾਨ ਸੁਨਾਮ ਦੇ ਐੱਸਡੀਐੱਮ ਮਨਜੀਤ ਕੌਰ ਨੇ ਕਿਹਾ ਕਿ ਲੋਕਾਂ ਨੂੰ ਪ੍ਰਸ਼ਾਸਨ ਵਿੱਚ ਭਰੋਸਾ ਰੱਖਣਾ ਚਾਹੀਦਾ ਹੈ ਤੇ ਬੱਚੇ ਨੂੰ ਬਾਹਰ ਕੱਢਣ ਲਈ ਹਰ ਸੰਭਵ ਹੱਦ ਤੱਕ ਜਤਨ ਕੀਤੇ ਜਾ ਰਹੇ ਹਨ।

 

 

ਫ਼ਤਿਹਵੀਰ ਸਿੰਘ ਦੇ ਪਰਿਵਾਰ ਨੂੰ ਵੀ ਆਸ ਹੈ ਕਿ ਕੋਈ ਚਮਤਕਾਰ ਵਾਪਰੇਗਾ ਤੇ ਬੱਚਾ ਸਹੀ–ਸਲਾਮਤ ਬਾਹਰ ਆ ਜਾਵੇਗਾ।

5ਵੇਂ ਦਿਨ ਵੀ ਨਹੀਂ ਨਿੱਕਲ ਸਕਿਆ ਫ਼ਤਿਹਵੀਰ, ਰੋਹ–ਭਰਪੂਰ ਲੋਕਾਂ ਕੀਤੀ ਪਟਿਆਲਾ–ਮਾਨਸਾ ਸੜਕ ਜਾਮ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Fatehveer could not be evicted till now on 5th day Angry people jammed Patiala Mansa road