ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫਤਿਹਵੀਰ ਨੂੰ ਨਮ ਅੱਖਾਂ ਨਾਲ ਲੋਕਾਂ ਨੇ ਦਿੱਤੀ ਅੰਤਿਮ ਵਿਦਾਈ

ਫਤਿਹਵੀਰ ਨੂੰ ਨਮ ਅੱਖਾਂ ਨਾਲ ਲੋਕਾਂ ਨੇ ਦਿੱਤੀ ਅੰਤਿਮ ਵਿਦਾਈ

ਬੋਰਵੈਲ ਵਿਚ ਡਿੱਗੇ ਦੋ ਸਾਲਾ ਮਾਸੂਮ ਫਤਿਹਵੀਰ ਸਿੰਘ ਨੂੰ ਸਰਕਾਰੀ ਤੰਤਰ ਦੀਆਂ ਨਾਕਾਮੀ ਕਾਰਨ ਆਪਣੀ ਜਾਨ ਗੁਆਉਣੀ ਪਈ। ਮ੍ਰਿਤਕ ਫਤਿਹਵੀਰ ਸਿੰਘ ਦਾ ਸਸਕਾਰ ਕਰ ਦਿੱਤਾ ਗਿਆ।  ਫਤਿਹਵੀਰ ਨੂੰ ਅਤਿਮ ਵਿਦਾਈ ਦੇਣ ਪੁੱਜੇ ਹਰ ਵਿਅਕਤੀ ਦੀਆਂ ਅੱਖਾਂ ਨਮ ਸਨ।

 

ਇਸ ਮੌਕੇ ਪਰਿਵਾਰ ਮੈਂਬਰਾਂ, ਰਿਸ਼ਤੇਦਾਰ ਤੋਂ ਇਲਾਵਾ ਵੱਡੀ ਗਿਣਤੀ ਲੋਕ ਹਾਜ਼ਰ ਸਨ। ਬੋਰਵੈਲ ਵਿਚ ਡਿੱਗੇ ਫਤਿਹਵੀਰ ਨੂੰ 6 ਦਿਨਾਂ ਬਾਅਦ ਕੱਢੇ ਗਏ ਜਾਣ ਬਾਅਦ ਚੰਡੀਗੜ੍ਹ ਲਿਆਂਦਾ ਗਿਆ ਸੀ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਸੀ। ਫਤਿਹਵੀਰ ਸਿੰਘ ਦਾ ਡਾਕਟਰਾਂ ਵੱਲੋਂ ਪੋਸਟਮਾਰਟਮ ਕੀਤੇ ਜਾਣ ਬਾਅਦ ਉਨ੍ਹਾਂ ਦੇ ਪਿੰਡ ਭਗਵਾਨਪੁਰ ਵਿਖੇ ਲਿਆਂਦਾ ਗਿਆ। ਮ੍ਰਿਤਕ ਫਤਿਹਵੀਰ ਨੂੰ ਚੰਡੀਗੜ੍ਹ ਤੋਂ ਹੈਲੀਕਾਪਟਰ ਰਾਹੀਂ ਪਿੰਡ ਲਿਆਂਦਾ ਗਿਆ।

 

ਇਸ ਮੌਕੇ ਆਸ–ਪਾਸ ਦੇ ਪਿੰਡਾਂ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਪਿੰਡ ਭਗਵਾਨਪੁਰ ਵਿਖੇ ਇਕੱਠੇ ਹੋ ਚੁੱਕੇ ਹਨ। ਫਤਿਹਵੀਰ ਦੇ ਪਰਿਵਾਰ, ਰਿਸਤਦਾਰਾਂ ਤੋਂ ਇਲਾਵਾ ਵੱਡੀ ਗਿਣਤੀ ਉਹ ਲੋਕ ਸਨ ਜਿਨ੍ਹਾਂ ਦਾ ਇਸ ਪਰਿਵਾਰ ਨਾਲ ਕੋਈ ਰਿਸਤਾ ਨਹੀਂ ਹੈ, ਲੋਕ ਵਿਚ ਪ੍ਰਸ਼ਾਸਨ, ਸਰਕਾਰ ਦੇ ਫੇਲ੍ਹ ਹੋਣ ਉਤੇ ਗਈ ਫਤਿਹਵੀਰ ਦੀ ਜਾਣ ਨੂੰ ਲੈ ਕੇ ਸਰਕਾਰ ਪ੍ਰਤੀ ਰੋਸ ਪਾਇਆ ਜਾ ਰਿਹਾ ਸੀ। ਇਸ ਦੌਰਾਨ ਜਦੋਂ ਪਿੰਡ ਵਿਚ ਪੁਲਿਸ ਪ੍ਰਸ਼ਾਸਨ ਪੁੱਜਿਆ ਤਾਂ ਉਚ ਅਧਿਕਾਰੀਆਂ ਨੂੰ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Fatehveer cremation