ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੁੱਲਾਂਪੁਰ–ਦਾਖਾ ’ਚ ਅੱਗ ਲੱਗਣ ਕਾਰਨ ਜਿਊਂਦੇ ਸੜ ਗਏ ਪਿਓ–ਪੁੱਤਰ

ਮੁੱਲਾਂਪੁਰ–ਦਾਖਾ ’ਚ ਅੱਗ ਲੱਗਣ ਕਾਰਨ ਜਿਊਂਦੇ ਸੜ ਗਏ ਪਿਓ–ਪੁੱਤਰ

ਲੁਧਿਆਣਾ ਜ਼ਿਲ੍ਹੇ ’ਚ ਮੁੱਲਾਂਪੁਰ–ਦਾਖਾ ਸਥਿਤ ਪ੍ਰੇਮ ਨਗਰ ’ਚ ਇੱਕ ਝੁੱਗੀ ਨੂੰ ਅੱਗ ਲੱਗ ਜਾਣ ਕਾਰਨ ਇੱਕ ਆਦਮੀ ਤੇ ਉਸ ਦਾ ਪੁੱਤਰ ਜਿਊਂਦੇ ਸੜ ਗਏ। ਉਨ੍ਹਾਂ ਦੀ ਸ਼ਨਾਖ਼ਤ 40 ਸਾਲਾ ਨਾਰਾਇਣ ਤੇ 10 ਸਾਲਾ ਪੁੱਤਰ ਰੌਸ਼ਨ ਵਜੋਂ ਹੋਈ ਹੈ।

 

 

ਪੁਲਿਸ ਮੁਤਾਬਕ ਇਹ ਘਟਨਾ ਸੋਮਵਾਰ ਦੇਰ ਰਾਤ ਦੀ ਹੈ। ਰਤਾ ਪੱਛੜ ਕੇ ਮਿਲੀ ਖ਼ਬਰ ਮੁਤਾਬਕ ਮੁੱਲਾਂਪੁਰ–ਦਾਖਾ ਪੁਲਿਸ ਥਾਣੇ ਦੇ ਐੱਸਐੱਚਓ ਇੰਸਪੈਕਟਰ ਪ੍ਰੇਮ ਸਿੰਘ ਨੇ ਦੱਸਿਆ ਕਿ ਝੁੱਗੀ ਅੰਦਰ ਨਾਰਾਇਣ ਨੇ ਇੱਕ ਛੋਟਾ ਮੰਦਰ ਬਣਾਇਆ ਹੋਇਆ ਸੀ। ਸ਼ੱਕ ਹੈ ਕਿ ਅੱਗ ਉਸ ਮੰਦਰ ’ਚ ਰੱਖੇ ਦੀਵੇ ਤੋਂ ਹੀ ਸ਼ੁਰੂ ਹੋਈ ਹੋ ਸਕਦੀ ਹੈ।

 

 

ਉਸੇ ਅੱਗ ਨੇ ਸਮੁੱਚੀ ਝੁੱਗੀ ਨੂੰ ਆਪਣੀ ਲਪੇਟ ’ਚ ਲੈ ਲਿਆ। ਨਾਰਾਇਣ ਦੀ ਪਤਨੀ ਬਿਹਾਰ ਸਥਿਤ ਆਪਣੇ ਪਿੰਡ ਗਈ ਸੀ; ਜਿਸ ਕਰਕੇ ਝੁੱਗੀ ਵਿੱਚ ਇਹ ਦੋਵੇਂ ਪਿਓ ਤੇ ਪੁੱਤਰ ਹੀ ਸਨ।

 

 

ਪੁਲਿਸ ਨੇ ਧਾਰਾ 174 ਅਧੀਨ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਅੱਗ ਲੱਗਣ ਦੇ ਅਸਲ ਕਾਰਨ ਜਾਣਨ ਦਾ ਜਤਨ ਕੀਤਾ ਜਾ ਰਿਹਾ ਹੈ। ਕੁਝ ਗੁਆਂਢੀਆਂ ਦਾ ਕਹਿਣਾ ਹੈ ਕਿ ਇਹ ਪਰਿਵਾਰ ਸਟੋਵ ਉੱਤੇ ਖਾਣਾ ਬਣਾਉਂਦਾ ਸੀ ਤੇ ਇਸੇ ਲਈ ਹੋ ਸਕਦਾ ਹੈ ਕਿ ਅੱਗ ਉਸ ਸਟੋਵ ਰਾਹੀਂ ਲੱਗੀ ਹੋਵੇ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Father and Son charred to death in Mullanpur Dakha