ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਠੰਢਾ ਨਾਸ਼ਤਾ ਦੇਣ 'ਤੇ ਸਹੁਰੇ ਨੇ ਨੂੰਹ ਨੂੰ ਗੋਲੀ ਮਾਰੀ, ਮੌਤ

ਜ਼ਿਲ੍ਹਾ ਫਰੀਦਕੋਟ ਦੇ ਸ਼ਹਿਰ ਕੋਟਕਪੂਰਾ 'ਚ ਇੱਕ ਸਹੁਰੇ ਨੇ ਆਪਣੀ ਨੂੰਹ ਨੂੰ ਗੋਲੀ ਮਾਰ ਦਿੱਤੀ। ਨੂੰਹ ਦਾ ਕਸੂਰ ਸਿਰਫ ਇੰਨਾ ਸੀ ਕਿ ਉਸ ਨੇ ਆਪਣੇ ਸਹੁਰੇ ਨੂੰ ਠੰਢਾ ਨਾਸ਼ਤਾ ਦਿੱਤਾ ਸੀ। ਇਸ ਗੱਲ ਤੋਂ ਨਾਰਾਜ਼ ਸਹੁਰੇ ਨੇ ਆਪਣੀ ਲਾਇਸੈਂਸੀ ਰਾਇਫਲ ਨਾਲ ਉਸ ਨੂੰ ਦੋ ਗੋਲੀਆਂ ਮਾਰ ਦਿੱਤੀਆਂ। 
 

ਜਾਣਕਾਰੀ ਅਨੁਸਾਰ ਮ੍ਰਿਤਕਾ ਦੀ ਪਛਾਣ ਨੀਲਮ ਕੁਮਾਰੀ (42) ਵਜੋਂ ਹੋਈ ਹੈ। ਉਹ ਇੱਕ ਪ੍ਰਾਈਵੇਟ ਸਕੂਲ 'ਚ ਅਧਿਆਪਕਾ ਸੀ। ਅੱਜ ਸਵੇਰੇ ਉਸ ਦੇ ਸਹੁਰੇ ਨੇ ਨਾਸ਼ਤਾ ਮੰਗਿਆ। ਨੀਲਮ ਨੂੰ ਨਾਸ਼ਤਾ ਲਿਆਉਣ 'ਚ ਥੋੜ੍ਹੀ ਦੇਰੀ ਹੋ ਗਈ। ਉਸ ਦੇ ਆਪਣੇ ਸਹੁਰੇ ਨੂੰ ਜਿਹੜਾ ਨਾਸ਼ਤਾ ਦਿੱਤਾ, ਉਹ ਠੰਢਾ ਸੀ, ਜਿਸ ਕਾਰਨ ਗੁੱਸੇ 'ਚ ਸਹੁਰੇ ਨੇ ਆਪਣੀ ਲਾਇਸੈਂਸੀ ਰਾਇਫਲ ਨਾਲ ਨੂੰਹ 'ਤੇ ਦੋ ਫਾਇਰ ਕਰ ਦਿੱਤੇ।
 

ਗੋਲੀਆਂ ਚੱਲਣ ਦੀ ਆਵਾਜ਼ ਸੁਣ ਕੇ ਇਲਾਕੇ 'ਚ ਸਨਸਨੀ ਫੈਲ ਗਈ। ਗੁਆਂਢੀਆਂ ਨੇ ਨੀਲਮ ਨੂੰ ਹਸਪਤਾਲ 'ਚ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਨੀਲਮ ਦਾ ਪਤੀ ਮਨੀਸ਼ ਅਪਾਹਜ਼ ਹੈ ਅਤੇ ਕਾਫੀ ਸਮਾਂ ਪਹਿਲਾਂ ਕੁੱਝ ਲੋਕਾਂ ਨੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਸੀ। ਉਦੋਂ ਤੋਂ ਹੀ ਉਹ ਅਪਾਹਜ਼ ਹਾਲਤ 'ਚ ਹੈ।
 

ਇੱਕ ਪੁਲਿਸ ਅਧਿਕਾਰੀ ਮੁਤਾਬਿਕ ਨੀਲਮ ਦਾ ਸਹੁਰਾ ਏਅਰ ਫੋਰਸ ਤੋਂ ਰਿਟਾਇਰ ਹੈ ਅਤੇ ਹੁਣ ਵੈਧ ਦਾ ਕੰਮ ਕਰਦਾ ਹੈ। ਅੱਜ ਸਵੇਰੇ ਆਪਣੀ ਨੂੰਹ ਨਾਲ ਬਹਿਸ ਤੋਂ ਬਾਅਦ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਿਸ ਨੇ ਦੱਸਿਆ ਮੁਲਜ਼ਮ ਹਾਲੇ ਫਰਾਰ ਹੈ, ਜਿਸ ਨੂੰ ਛੇਤੀ ਕਾਬੂ ਕਰ ਲਿਆ ਜਾਵੇਗਾ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Father in law shot dead daughter over delay in giving breakfast