ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਸ਼ਈ ਪੁੱਤ ਦਾ ਪਿਤਾ ਨੇ ਕੁਹਾੜੀ ਨਾਲ ਕੀਤਾ ਕਤਲ


ਨਸ਼ੇ ਲਈ ਪੈਸੇ ਨਾ ਦੇਣ ਉੱਤੇ ਰੋਜ਼ ਲੜਦਾ ਸੀ ਪੁੱਤ


ਪੰਜਾਬ ਵਿੱਚ ਨਸ਼ੇ ਕਾਰਨ ਮਾਵਾਂ ਦੀ ਗੋਦਾਂ ਹਰ ਰੋਜ਼ ਸੁੰਨੀਆਂ ਹੋ ਰਹੀਆਂ ਹਨ। ਜਿਹੀ ਹੀ ਇੱਕ ਘਟਨਾ ਉਦੋਂ ਵਾਪਰੀ ਜਦੋਂ ਪਿਤਾ ਨੇ ਆਪਣੇ ਹੀ ਨਸ਼ਈ ਪੁੱਤ ਨੂੰ ਕੁਹਾੜੀ ਨਾਲ ਗਲੇ ਉੱਤੇ ਵਾਰ ਕਰਕੇ ਕਤਲ ਕਰ ਦਿੱਤਾ। 

ਕਤਲ ਤੋਂ ਬਾਅਦ ਲਾਸ਼ ਨੂੰ ਖੇਤ ਵਿੱਚ ਸੁੱਟ ਦਿੱਤਾ। ਘਟਨਾ ਵੀਰਵਾਰ ਸ਼ਾਮ ਨੂੰ ਵਾਪਰੀ ਜਦੋਂ ਨਸ਼ੇ ਨੂੰ ਲੈ ਕੇ ਪਿਤਾ ਪੁੱਤ ਵਿੱਚ ਝਗੜਾ ਹੋਇਆ ਸੀ। 

 

ਦੱਸਣਯੋਗ ਹੈ ਕਿ 19 ਸਾਲਾ ਮਨਪ੍ਰੀਤ ਲਗਭਗ 6 ਸਾਲਾਂ ਤੋਂ ਨਸ਼ਾ ਕਰ ਰਿਹਾ ਸੀ। ਦੋ ਸਾਲ ਪਹਿਲਾਂ ਉਸ ਦੇ ਪਿਤਾ ਜਗਸੀਰ ਨੇ ਉਸ ਨੂੰ ਬੇਦਖਲ ਵੀ ਕਰ ਦਿੱਤਾ ਸੀ। 

 

ਪਹਿਲਾਂ ਪੁਲਿਸ ਨੇ ਅਣਪਛਾਤੇ ਲੋਕਾਂ ਵਿਰੁਧ ਕੇਸ ਦਰਜ ਕੀਤਾ ਸੀ ਪਰ ਸ਼ੁੱਕਰਵਾਰ ਨੂੰ ਕਤਲ ਕਾਂਡ ਦੀ ਗੁੱਥੀ ਸੁਲਝਣ ਉੱਤੇ ਦੋਸ਼ੀ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਘਟਨਾ ਵਿੱਚ ਵਰਤੀ ਕੁਹਾੜੀ ਵੀ ਬਰਾਮਦ ਕਰ ਲਈ। 

 

ਡੀਐਸਪੀ ਬਾਜਾਖਾਨਾ ਜਸਪਾਲ ਸਿੰਘ ਧਾਮੀ ਨੇ ਦੱਸਿਆ ਕਿ ਨੌਜਵਾਨ ਦਾ ਕਤਲ ਉਸ ਦੇ ਪਿਤਾ ਨੇ ਹੀ ਕੀਤਾ ਸੀ। ਕਤਲ ਦੇ ਦੋਸ਼ ਵਿੱਚ ਪਿਤਾ ਜਗਸੀਰ ਸਿੰਘ ਵਿਰੁਧ ਕੇਸ ਦਰਜ ਕਰ ਲਿਆ ਗਿਆ। ਕਤਲ ਵਿੱਚ ਵਰਤੀ ਕੁਲਹਾੜੀ ਵੀ ਬਰਾਮਦ ਕਰ ਲਈ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:father killed drug addict son in moga