ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੁਦਰਤ-ਪੱਖੀ ਉਪਰਾਲਿਆਂ ਦੀ ਕੌਮੀ ਦਰਜਾਬੰਦੀ 'ਚ ਫ਼ਾਜ਼ਿਲਕਾ 7ਵੇਂ ਸਥਾਨ 'ਤੇ ਪੁੱਜਾ

ਵੈੱਬਸਾਈਟ 'ਤੇ ਅਪਲੋਡ ਕੀਤੀ ਸੂਚੀ ਚ ਮਹਿਜ਼ 20 ਦਿਨਾਂ 'ਚ 10ਵੇਂ ਤੋਂ 7ਵੇਂ ਸਥਾਨ ਦੀ ਛਾਲ


 

ਕੇਂਦਰੀ ਜਲ ਸ਼ਕਤੀ ਮੰਤਰਾਲੇ ਦੇ 'ਜਲ ਸ਼ਕਤੀ ਅਭਿਆਨ' ਤਹਿਤ ਜਾਰੀ ਕੌਮੀ ਦਰਜਾਬੰਦੀ 'ਚ ਫ਼ਾਜ਼ਿਲਕਾ ਨੇ ਨਵਾਂ ਮਾਅਰਕਾ ਮਾਰਿਆ ਹੈ ਅਤੇ ਮਹਿਜ਼ 20 ਦਿਨਾਂ ਦੇ ਵਕਫ਼ੇ 'ਚ 10ਵੇਂ ਸਥਾਨ ਤੋਂ 7ਵੇਂ ਸਥਾਨ ਤੱਕ ਪੁੱਜਣ 'ਚ ਸਫ਼ਲਤਾ ਹਾਸਲ ਕੀਤੀ ਹੈ।
 


ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮਨਪ੍ਰੀਤ ਸਿੰਘ ਛੱਤਵਾਲ ਨੇ ਦੱਸਿਆ ਕਿ ਜਲ ਸ਼ਕਤੀ ਅਭਿਆਨ 255 ਜ਼ਿਲ੍ਹਿਆਂ 'ਚ ਸ਼ੁਰੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਦਰਜਾਬੰਦੀ ਲਈ ਪੰਜ ਮੁੱਖ ਖੇਤਰਾਂ ਵਾਸਤੇ 14-14 ਫ਼ੀ ਸਦੀ ਅੰਕ, ਖ਼ਾਸ ਧਿਆਨਦੇਣ ਯੋਗ ਖੇਤਰ ਲਈ 20 ਫ਼ੀਸਦੀ ਅੰਕ ਅਤੇ ਲੋਕਾਂ ਦੀ ਭਾਗੀਦਾਰੀ ਯਕੀਨੀ ਬਣਾਉਣ ਲਈ 10 ਫ਼ੀਸਦੀ ਅੰਕਾਂ ਵਿੱਚੋਂ ਦਰਜਾਬੰਦੀ ਕੀਤੀ ਜਾਂਦੀ ਹੈ। 

 

ਉਨ੍ਹਾਂ ਦੱਸਿਆ ਕਿ 29 ਜੁਲਾਈ ਨੂੰ ਫ਼ਾਜ਼ਿਲਕਾ ਜ਼ਿਲ੍ਹਾ 22.36 ਅੰਕਾਂ ਨਾਲ ਦੇਸ਼ ਵਿੱਚੋਂ 7ਵੇਂ ਅਤੇ ਪੰਜਾਬ ਵਿੱਚੋਂ ਪਹਿਲੇ ਸਥਾਨ 'ਤੇ ਰਿਹਾ ਜਦਕਿ ਚਿਕਮੰਗਲੂਰ ਨੂੰ ਦੇਸ਼ ਵਿੱਚੋਂ ਪਹਿਲਾ ਸਥਾਨ ਹਾਸਲ ਹੋਇਆ। 

 

ਸ. ਛੱਤਵਾਲ ਨੇ ਦੱਸਿਆ ਕਿ ਇਨ੍ਹਾਂ ਪੰਜ ਮੁੱਖ ਖੇਤਰਾਂ ਵਿੱਚ ਪਾਣੀ ਸੰਭਾਲ ਤੇ ਬਰਸਾਤੀ ਪਾਣੀ ਸਾਂਭਣਾ, ਰਵਾਇਤੀ ਛੱਪੜਾਂ ਤੇ ਅਜਿਹੇ ਹੋਰ ਟੋਭਿਆਂ ਦਾ ਨਵੀਨੀਕਰਨ, ਵਾਟਰਸ਼ੈੱਡ ਜਾਂ ਟ੍ਰੇਂਚਿਜ਼ (ਖਾਈਆਂ) ਦਾ ਨਿਰਮਾਣ ਕਰਨਾ, ਧਰਤੀ ਹੇਠ ਪਾਣੀ ਦਾ ਪੱਧਰ ਉੱਚਾ ਚੁੱਕਣ ਲਈ ਰੀਚਾਰਜ ਖੂਹ ਪ੍ਰਣਾਲੀ ਵਿਕਸਿਤ ਕਰਨਾ ਅਤੇ ਜੰਗਲਾਤ ਹੇਠ ਰਕਬਾ ਵਧਾਉਣ ਵੱਲ ਉਚੇਚਾ ਧਿਆਨ ਕੇਂਦਰਤ ਕਰਨ ਤੋਂ ਇਲਾਵਾ, ਵਿਸ਼ੇਸ਼ ਧਿਆਨਦੇਣ ਯੋਗ ਖੇਤਰ ਅਤੇ ਲੋਕਾਂ ਦੀ ਭਾਗੀਦਾਰੀ ਆਦਿ ਸ਼ਾਮਲ ਹਨ।

 


ਦੱਸ ਦੇਈਏ ਕਿ ਇਸ ਅਭਿਆਨ ਤਹਿਤ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣ ਅਤੇ ਵਾਤਾਵਰਣ ਨੂੰ ਬਚਾਉਣ ਸਬੰਧੀ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਨੂੰ ਸੁਚੱਜੇ ਢੰਗ ਨਾਲ ਲਾਗੂ ਕਰਨ ਅਤੇ ਲੋਕਾਂ ਦੀ ਭਾਗੀਦਾਰੀ ਯਕੀਨੀ ਬਣਾਉਣ ਲਈ ਦੇਸ਼ ਦੇ 255 ਜ਼ਿਲ੍ਹਿਆਂ ਦੇ ਪ੍ਰਸ਼ਾਸਨਾਂ ਦੀ ਕਾਰਗੁਜ਼ਾਰੀ ਦੀ ਰੋਜ਼ਾਨਾ ਆਧਾਰ 'ਤੇ ਦਰਜਾਬੰਦੀ ਕੀਤੀ ਜਾਂਦੀ ਹੈ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Fazilka establishes New milestone clinched 7th national rankings for nature friendly efforts