ਅਗਲੀ ਕਹਾਣੀ

ਜਿ਼ਲ੍ਹਾ ਫਾਜਿ਼ਲਕਾ ਦੇ ਸਰਕਾਰੀ ਸਕੂਲ ਕੁੰਡਲ ਦੀ ਪ੍ਰਿੰਸੀਪਲ ਤੇ ਮਹਿਲਾ ਅਧਿਆਪਕ ਮੁਅੱਤਲ

ਜਿ਼ਲ੍ਹਾ ਫਾਜਿ਼ਲਕਾ ਦੇ ਸਰਕਾਰੀ ਸਕੂਲ ਕੁੰਡਲਾ ਦੀ ਪ੍ਰਿੰਸੀਪਲ ਤੇ ਮਹਿਲਾ ਅਧਿਆਪਕ ਮੁਅੱਤਲ

ਪੰਜਾਬ ਦੇ ਫਾਜਿ਼ਲਕਾ ਜਿ਼ਲ੍ਹੇ `ਚ ਇਕ ਸਰਕਾਰੀ ਸਕੂਲ ਲੜਕੀਆਂ ਕੁੰਡਲ `ਚ ਵਿਦਿਆਰਥਣਾਂ ਦੇ ਕੱਪੜੇ ਉਤਰਵਾਉਣ ਦੇ ਮਾਮਲੇ ਦੀ ਜਾਂਚ ਕਰਕੇ ਕਥਿਤ ਘਟਨਾ ਦੇ ਸਿਲਸਿਲੇ `ਚ ਸਕੂਲ ਦੀ ਪ੍ਰਿੰਸੀਪਲ ਅਤੇ ਇਕ ਮਹਿਲਾ ਅਧਿਆਪਕ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।


ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਕ ਜਾਂਚ ਰਿਪੋਰਟ ਮਿਲਣ ਦੇ ਬਾਅਦ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸੋਮਵਾਰ ਰਾਤ ਨੂੰ ਪ੍ਰਿੰਸੀਪਲ ਅਤੇ ਇਕ ਮਹਿਲਾ ਅਧਿਆਪਕ ਨੂੰ ਮੁਅੱਤਲ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਜਾਂਚ `ਚ ਸਾਹਮਣੇ ਆਇਆ ਹੈ ਕਿ ਇਹ ਘਟਨਾ ਸਕੂਲ ਦੇ ਅਧਿਆਪਕਾਂ ਵੱਲੋਂ ਵਰਤੀ ਗਈ ਘੋਰ ਲਾਪਰਵਾਹੀ, ਉਦਾਸੀਨਤਾ ਅਤੇ ਸੰਵੇਦਨਹੀਨਤਾ ਦਾ ਇਕ ਮਾਮਲਾ ਹੈ।


ਬੁਲਾਰੇ ਨੇ ਦੱਸਿਆ ਕਿ ਸਕੂਲ ਦੀ ਪ੍ਰਿੰਸੀਪਲ ਕੁਲਦੀਪ ਕੌਰ ਅਤੇ ਅਧਿਆਪਕ ਜੋਤੀ ਨੂੰ ਮੁੱਖ ਮੰਤਰੀ ਦੇ ਨਿਰਦੇਸ਼ `ਤੇ ਮੁਅੱਤਲ ਕਰ ਦਿੱਤਾ ਗਿਆ ਹੈ। ਨਾਲ ਹੀ ਕੁਲਦੀਪ ਕੌਰ ਅਤੇ ਜੋਤੀ ਦੇ ਖਿਲਾਫ ਆਚਰਣ ਨਿਯਮਾਵਲੀ ਦੇ ਨਿਯਮ ਅੱਠ ਦੇ ਤਹਿਤ ਇਕ ਦੋਸ਼ ਪੱਤਰ ਵੀ ਦਾਖਲ ਕੀਤਾ ਗਿਆ ਹੈ।


ਜਿ਼ਕਰਯੋਗ ਹੈ ਕਿ ਇਕ ਵੀਡੀਓ ਸਾਹਮਣੇ ਆਉਣ ਦੇ ਬਾਅਦ ਇਹ ਘਟਨਾ ਪਿਛਲੇ ਹਫਤੇ ਮੁੱਖ ਮੰਤਰੀ ਦੇ ਧਿਆਨ `ਚ ਲਿਆਂਦੀ ਗਈ ਸੀ। ਇਸ ਵੀਡੀਓ `ਚ ਰੋਦੀਆਂ ਹੋਈਆਂ ਵਿਦਿਆਰਥਣਾਂ ਸਿ਼ਕਾਇਤ ਕਰ ਰਹੀਆਂ ਹਨ ਕਿ ਸਕੂਲ `ਚ ਮਹਿਲਾ ਅਧਿਆਪਕ ਨੇ ਉਨ੍ਹਾਂ ਦੇ ਕੱਪੜੇ ਉਤਰਵਾਏ ਹਨ। 


ਖਬਰਾਂ ਮੁਤਾਬਕ ਸਕੂਲ ਦੇ ਪਖਾਨੇ `ਚ ਗੰਦੇ ਸੈਨਿਟਰੀ ਪੈਡ ਮਿਲਣ ਬਾਅਦ, ਵਿਦਿਆਰਥਣਾਂ ਦੇ ਕੱਪੜੇ ਉਤਰਵਾਕੇ ਪਤਾ ਲਗਾਉਣ ਦੀ ਕੋਸਿ਼ਸ਼ ਕੀਤੀ ਗਈ ਕਿ ਕਿਹੜੀ ਲੜਕੀ ਨੇ ਸੈਨਿਟਰੀ ਪੈਡ ਪਹਿਨ ਰੱਖਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Fazilka govt school principal and woman teacher suspended in girls stripping incident