ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫ਼ਾਜ਼ਿਲਕਾ: MLA ਆਵਲਾ ਨੇ ਲੋੜਵੰਦਾਂ ਲਈ ਭੇਜੀਆਂ ਰਾਸ਼ਨ ਦੀਆਂ ਥੈਲੀਆਂ

ਕੋਰੋਨਾ ਵਾਇਰਸ ਦੇ ਕਾਰਣ ਜਾਰੀ ਕਰਫਿਉ ’ਚ ਹਲਕਾ ਵਿਧਾਇਕ ਰਮਿੰਦਰ ਆਵਲਾ ਲੋੜਵੰਦ ਲੋਕਾਂ ਲਈ ਮਸੀਹਾ ਦੇ ਰੂਪ ਵਿੱਚ ਵਿਚਰ ਰਹੇ ਹਨ। ਬੀਤੇ ਦਿਨਾਂ ਤੋਂ ਜਿੱਥੇ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਲੰਗਰ ਅਤੇ ਰਾਸ਼ਨ ਵੰਡਣ ਦਾ ਕੰਮ ਜਾਰੀ ਸੀ, ਉਥੇ ਅੱਜ ਵਿਧਾਇਕ ਰਮਿੰਦਰ ਆਵਲਾ ਨੇ ਕਰੀਬ 3 ਹਜਾਰ ਥੈਲੀ ਰਾਸ਼ਨ ਦੇ ਭਰੇ ਹੋਏ ਵਹੀਕਲ ਸ਼ਹਿਰ ਦੇ ਵੱਖ-ਵੱਖ ਵਾਰਡਾਂ ਲਈ ਰਵਾਨਾ ਕੀਤੇ।

 

ਇਸ ਤੋਂ ਇਲਾਵਾ ਵਿਧਾਇਕ ਰਮਿੰਦਰ ਆਵਲਾ ਨੇ ਪੰਜ ਜਿਲਿਆਂ ਦੀ ਪੁਲਿਸ ਲਈ ਸੈਨੇਟਾਈਜਰ ਅਤੇ ਹਲਕਾ ਜਲਾਲਾਬਾਦ ’ਚ ਡਿੳੂਟੀ ਨਿਭਾ ਰਹੇ ਪੁਲਿਸ ਬਲਾਂ ਲਈ ਸੇਫਟੀ ਕਿੱਟਾਂ ਵੀ ਵੰਡੀਆਂ। ਇਸ ਤੋਂ ਪਹਿਲਾਂ ਵਿਧਾਇਕ ਜਲਾਲਾਬਾਦ ਆਵਲਾ ਦੇ ਪਰਿਵਾਰਕ ਮੈਂਬਰ ਪਾਰਟੀ ਦੇ ਵਾਲੰਟੀਅਰ ਨੂੰ ਵਿਧਾਇਕ ਵਲੋਂ ਲੋੜੀਦੇ ਪਰਿਵਾਰਾਂ ਨੂੰ ਬਿਨਾ ਕਿਸੇ ਭੇਦਭਾਵ ਦੇ ਰਸੋਈ ਦਾ ਰਾਸ਼ਨ ਮੁਹੱਈਆ ਕਰਵਾਉਣ ਦੇ ਨਿਰਦੇਸ਼ ਜਾਰੀ ਕੀਤੇ।

 

ਵਿਧਾਇਕ ਰਮਿੰਦਰ ਆਵਲਾ ਨੇ ਕਿਹਾ ਕਿ ਵਰਤਮਾਨ ਸਮੇਂ ਅੰਦਰ ਦੇਸ਼ ਸੰਕਟ ਦੀ ਘੜੀ ’ਚ ਲੰਘ ਰਿਹਾ ਹੈ। ਕੋਰੋਨਾ ਨੂੰ ਹਰਾਉਣ ਲਈ ਸਾਡਾ ਘਰਾਂ ’ਚ ਰਹਿਣਾ ਜਰੂਰੀ ਹੈ, ਉਨ੍ਹਾਂ ਕਿਹਾ ਕਿ ਹਰੇਕ ਲੋੜੀਦੇ ਪਰਿਵਾਰ ਤੱਕ ਲਾਕਡਾਉਨ ਦੇ ਸਮੇਂ ਦੌਰਾਨ ਜਰੂਰੀ ਰਾਸ਼ਨ ਸਮੱਗਰੀ ਪਹੁੰਚੇ ਇਸ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।

 

ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਲੋਕਾਂ ਦੀ ਸੇਫਟੀ ਲਈ ਲਈ ਦਿਨ ਰਾਤ ਕੰਮ ਕਰ ਰਹੀ ਹੈ ਅਤੇ ਉਨ੍ਹਾਂ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਲਈ ਸੈਨੇਟਾਈਜਰ ਪਹੁੰਚਾਉਣ ਦਾ ਕੰਮ ਵੀ ਉਲੀਕੀਆ ਗਿਆ ਹੈ। ਜਿਸ ਦੇ ਤਹਿਤ 5 ਜਿਲੇ ਸ਼੍ਰੀ ਮੁਕਤਸਰ ਸਾਹਿਬ, ਫਰੀਦਕੋਟ, ਫਿਰੋਜਪੁਰ, ਮੋਗਾ ਅਤੇ ਫਾਜਿਲਕਾ ਦੇ ਜਿਲਾ ਮੁਖੀਆਂ ਨੂੰ 500-500 ਸੈਨੇਟਾਈਜਰ ਦੇ ਰਹੇ ਹਾਂ ਤਾਂ ਕਿ ਉਹ ਲੋਕਾਂ ਦੀ ਸੁਰੱਖਿਆ ਦੇ ਨਾਲ-ਨਾਲ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਵੀ ਯਕੀਨੀ ਬਣਾ ਸਕਣ।

 

ਉਨ੍ਹਾਂ ਕਿਹਾ ਕਿ ਜਲਾਲਾਬਾਦ ਹਲਕੇ ਅੰਦਰ ਪੁਲਿਸ ਕਰਮਚਾਰੀਆਂ ਨੂੰ 20 ਹਜਾਰ ਸੈਨੇਟਾਈਜਰ ਤੋਂ ਇਲਾਵਾ ਸੇਫਟੀ ਕਿੱਟਾਂ ਵੀ ਮੁਹੱਈਆ ਜਾ ਰਹੀਆਂ ਹਨ। ਉਨ੍ਹਾਂ ਆਮ ਜਨਤਾ ਨੂੰ ਅਪੀਲ ਕੀਤੀ ਕਿ ਜੋ ਪੁਲਿਸ ਨਾਕਿਆਂ ਤੇ ਖੜੀ ਹੈ ਉਹ ਤੁਹਾਡੀ ਸੁਰੱਖਿਆ ਲਈ ਹੈ ਅਤੇ ਤੁਹਾਡਾ ਵੀ ਫਰਜ ਬਣਦਾ ਹੈ ਕਿ ਪ੍ਰਸ਼ਾਸਨਿਕ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਦੇਣ ਅਤੇ ਕਰਫਿੳੂ ਦੌਰਾਨ ਆਪਣੇ ਘਰਾਂ ’ਚ ਰਹਿ ਕੇ ਕੋਰੋਨਾ ਦੇ ਫੈਲਾਅ ਹੋਣ ਤੋਂ ਰੋਕਣ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Fazilka: MLA Aawla sends ration bags for needy