ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫ਼ਾਜ਼ਿਲਕਾ ਦੇ 'ਰੇਡੀਅਮ–ਮੈਨ' ਆਦਰਸ਼ ਝੰਬ ਕਰ ਰਹੇ ਵਿਲੱਖਣ ਸੇਵਾ

ਫ਼ਾਜ਼ਿਲਕਾ ਦੇ 'ਰੇਡੀਅਮ–ਮੈਨ' ਆਦਰਸ਼ ਝੰਬ ਕਰ ਰਹੇ ਵਿਲੱਖਣ ਸੇਵਾ

ਸਮਾਜ ਵਿੱਚ ਕੋਈ ਵੀ ਵਿਅਕਤੀ ਆਪਣਾ ਯੋਗਦਾਨ ਕਿਸੇ ਵੀ ਤਰ੍ਹਾਂ ਪਾ ਸਕਦਾ ਹੈ। ਸਮਾਜ ਦੇ ਅਣਗਿਣਤ ਖੇਤਰ ਹਨ ਤੇ ਹਰ ਵਿਅਕਤੀ ਕਿਸੇ ਨਾ ਕਿਸੇ ਖੇਤਰ ਲਈ ਕੰਮ ਕਰ ਸਕਦਾ ਹੈ ਜਾਂ ਕਿਸੇ ਵਿਲੱਖਣ ਕੋਣ ਤੋਂ ਖੜ੍ਹ ਕੇ ਆਪਣੇ ਦ੍ਰਿਸ਼ਟੀਕੋਣ ਰਾਹੀਂ ਸਮਾਜ ਵਿੱਚ ਰੌਸ਼ਨੀ ਫੈਲਾ ਸਕਦਾ ਹੈ।

 

 

ਫ਼ਾਜ਼ਿਲਕਾ ਦੇ ਆਦਰਸ਼ ਝੰਬ (56) ਵੀ ਕੁਝ ਅਜਿਹੇ ਹੀ ਵਿਅਕਤੀ ਹਨ। ਉਹ ਟਰੱਕ ਤੇ ਟਰਾਲੀ ਡਰਾਇਵਰਾਂ ਨੂੰ ਆਪਣੇ ਵਾਹਨਾਂ ਉੱਤੇ ਰੇਡੀਅਮ ਟੇਪਾਂ ਜਾਂ ਪੇਂਟ ਵਰਤਣ ਲਈ ਜਾਗਰੂਕ ਕਰਦੇ ਹਨ।

 

 

ਸ੍ਰੀ ਝੰਬ ਆਪਣੀ ਕਾਰ ਵਿੱਚ ਸਦਾ ਰੇਡੀਅਮ ਸਟਿੱਕਰ ਰੱਖਦੇ ਹਨ ਤੇ ਰਾਹ ਵਿੱਚ ਜਿੱਥੇ ਵੀ ਕਿਤੇ ਉਨ੍ਹਾਂ ਕੋਈ ਟਰੱਕ ਜਾਂ ਟਰਾਲੀ ਖੜ੍ਹੀ ਦਿਸਦੀ ਹੈ, ਉਹ ਤਿਵੇਂ ਹੀ ਉੱਤਰ ਕੇ ਉਨ੍ਹਾਂ ਨਾਲ ਗੱਲਬਾਤ ਕਰਦੇ ਹਨ ਤੇ ਉਨ੍ਹਾਂ ਨੂੰ ਰਾਤ ਸਮੇਂ ਰੇਡੀਅਮ ਟੇਪਾਂ ਦੀ ਵਰਤੋਂ ਬਾਰੇ ਜਾਗਰੂਕ ਕਰਦੇ ਰਹਿੰਦੇ ਹਨ।

ਫ਼ਾਜ਼ਿਲਕਾ ਦੇ 'ਰੇਡੀਅਮ–ਮੈਨ' ਆਦਰਸ਼ ਝੰਬ ਕਰ ਰਹੇ ਵਿਲੱਖਣ ਸੇਵਾ

 

ਸ੍ਰੀ ਆਦਰਸ਼ ਝੰਬ ਦੀ ਧੀ ਸਾਕਸ਼ੀ ਨੇ ਦੱਸਿਆ ਕਿ ਉਹ ਜਦੋਂ ਵੀ ਕਦੇ ਕਾਰੋਬਾਰੀ ਸਿਲਸਿਲੇ ਵਿੱਚ ਲੁਧਿਆਣਾ, ਜਲੰਧਰ ਜਾਂ ਅੰਮ੍ਰਿਤਸਰ ਜਾਂਦੇ ਹਨ, ਤਿਵੇਂ ਹੀ ਉਹ ਵਾਪਸੀ ’ਤੇ ਰਾਤ ਨੂੰ ਵੀ ਰਾਹ ’ਚ ਥਾਂ–ਥਾਂ ’ਤੇ ਰੁਕਦੇ ਆਉਂਦੇ ਹਨ।

 

 

ਉਹ ਡਰਾਇਵਰਾਂ ਤੇ ਕਿਸਾਨਾਂ ਨੂੰ ਇਹ ਸਮਝਾਉਂਦੇ ਹਨ ਕਿ ਬਹੁਤ ਵਾਰ ਵਾਹਨ ਦੀਆਂ ਪਿਛਲੀਆਂ ਲਾਈਟਾਂ ਖ਼ਰਾਬ ਹੋ ਜਾਂਦੀਆਂ ਹਨ। ਤਦ ਪਿਛਲੀ ਗੱਡੀ ਦੇ ਡਰਾਇਵਰ ਨੂੰ ਅਗਲੇ ਵਾਹਨ ਬਾਰੇ ਕੁਝ ਪਤਾ ਨਹੀਂ ਲਗਦਾ; ਜਿਸ ਕਾਰਨ ਕਿਸੇ ਵੀ ਸਮੇਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ।

 

 

ਸ੍ਰੀ ਝੰਬ ਨੇ ਦੱਸਿਆ ਕਿ ਜੇ ਵਾਹਨ ਦੇ ਪਿਛਲੇ ਪਾਸੇ ਰੇਡੀਅਮ ਸਟਿੱਕਰ ਲੱਗੇ ਹੋਣ, ਤਾਂ ਪਿਛਲੇ ਵਾਹਨ ਦੀਆਂ ਲਾਈਟਾਂ ਨਾਲ ਉਹ ਆਪਣੇ–ਆਪ ਹੀ ਚਮਕ ਜਾਂਦੇ ਹਨ ਤੇ ਪਿਛਲਾ ਡਰਾਇਵਰ ਸੁਚੇਤ ਹੋ ਜਾਂਦਾ ਹੈ।

 

 

ਆਪਣੀ ਇਸ ਵਿਲੱਖਣ ਸੇਵਾ ਕਾਰਨ ਸ੍ਰੀ ਆਦਰਸ਼ ਝੰਬ ਆਪਣੇ ਇਲਾਕੇ ਵਿੱਚ ‘ਰੇਡੀਅਮ–ਮੈਨ’ ਦੇ ਨਾਂਅ ਨਾਲ ਵੀ ਪ੍ਰਸਿੱਧ ਹਨ।
ਫ਼ਾਜ਼ਿਲਕਾ ਦੇ 'ਰੇਡੀਅਮ–ਮੈਨ' ਆਦਰਸ਼ ਝੰਬ ਕਰ ਰਹੇ ਵਿਲੱਖਣ ਸੇਵਾ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Fazilka s Radium Man Adarsh Jhamb is doing distinctive service