ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

EVM ਬਦਲੇ ਜਾਣ ਦਾ ਡਰ, ਚੰਡੀਗੜ੍ਹ 'ਚ ਕਾਂਗਰਸ ਵਰਕਰਾਂ ਵੱਲੋਂ ਹੰਗਾਮਾ

ਸਟ੍ਰਾਂਗ ਰੂਮ ਦੇ ਬਾਹਰ ਸੁਰੱਖਿਆ ਕਰਮਚਾਰੀ ਨਾਲ ਬਹਿਸ ਕਰਦੀਆਂ ਹੋਈਆਂ ਕਾਂਗਰਸ ਵਰਕਰ।

1 / 2ਸਟ੍ਰਾਂਗ ਰੂਮ ਦੇ ਬਾਹਰ ਸੁਰੱਖਿਆ ਕਰਮਚਾਰੀ ਨਾਲ ਬਹਿਸ ਕਰਦੀਆਂ ਹੋਈਆਂ ਕਾਂਗਰਸ ਵਰਕਰ। ਫੋਟੋ : ਰਵੀ ਕੁਮਾਰ/ਹਿੰਦੁਸਤਾਨ ਟਾਈਮਜ਼

ਸਟ੍ਰਾਂਗ ਰੂਮ ਦੇ ਪਹੁੰਚੇ ਕਾਂਗਰਸ ਉਮੀਦਵਾਰ ਪਵਨ ਬਾਂਸਲ।

2 / 2ਸਟ੍ਰਾਂਗ ਰੂਮ ਦੇ ਪਹੁੰਚੇ ਕਾਂਗਰਸ ਉਮੀਦਵਾਰ ਪਵਨ ਬਾਂਸਲ। ਫੋਟੋ : ਰਵੀ ਕੁਮਾਰ/ਹਿੰਦੁਸਤਾਨ ਟਾਈਮਜ਼

PreviousNext

ਦੇਸ਼ ਭਰ ਵਿਚ ਈਵੀਐਮ ਨਾਲ ਹੋ ਰਹੀ ਛੇੜਛਾੜ ਦੀਆਂ ਚਰਚਾਵਾਂ ਦੇ ਚਲਦਿਆਂ ਅੱਜ ਚੰਡੀਗੜ੍ਹ ਵਿਚ ਵੀ ਕਾਂਗਰਸ ਪਾਰਟੀ ਵੱਲੋਂ ਮਸ਼ੀਨਾਂ ਬਦਲੇ ਜਾਣ ਦਾ ਡਰ ਪ੍ਰਗਟਾਇਆ ਗਿਆ। ਅੱਜ ਈਵੀਐਮ ਸਟ੍ਰਾਂਗ ਰੂਮ ਸੈਕਟਰ 26 ਸਾਹਮਣੇ ਕਾਂਗਰਸ ਦੇ ਵਰਕਰਾਂ ਵੱਲੋਂ ਉਸ ਸਮੇਂ ਹੰਗਾਮਾ ਖੜ੍ਹਾ ਕੀਤਾ ਗਿਆ, ਜਦੋਂ ਇਕ ਸਰਕਾਰੀ ਗੱਡੀ ਅੰਦਰ ਜਾ ਰਹੀ ਸੀ ਤਾਂ ਕਾਂਗਰਸੀ ਵਰਕਰਾਂ ਨੇ ਕਿਹਾ ਕਿ ਇਸ ਦੀ ਗੱਡੀ ਦੀ ਤਲਾਸ਼ੀ ਲਈ ਜਾਵੇ।

 

ਉਨ੍ਹਾਂ ਡਰ ਪ੍ਰਗਟਾਇਆ ਕਿ ਡਿੱਗੀ ਵਿਚ ਕੋਈ ਹੋਰ ਈਵੀਐਮ ਹੋ ਸਕਦੀ ਹੈ। ਸਾਡੇ ਸਾਹਮਣੇ ਤਲਾਸ਼ੀ ਲਈ ਜਾਵੇ। ਇਸ ਨੂੰ ਲੈ ਕੇ ਸੁਰੱਖਿਆ ਦੇ ਤੌਰ ਉਤੇ ਲੱਗੀ ਪੁਲਿਸ ਨਾਲ ਵੀ ਕਾਂਗਰਸ ਮਹਿਲਾ ਵਿੰਗ ਦੀ ਪ੍ਰਧਾਨ ਨੇ ਵਹਿਸਬਾਜ਼ੀ ਕੀਤੀ।  ਕਾਂਗਰਸ ਵਰਕਰਾਂ ਨੇ ਕਿਹਾ ਕਿ ਜੋ ਵੀ ਗੱਡੀ ਅੰਦਰ ਦਾਖਲ ਹੋ ਰਹੀ ਹੈ ਇਕ ਵਾਰ ਉਸਦੀ ਤਲਾਸ਼ੀ ਲਈ ਜਾਵੇ। ਇਸ ਮੌਕੇ ਕਾਫੀ ਰੌਲਾ ਵੱਧਣ ਤੋਂ ਬਾਅਦ ਕਾਂਗਰਸ ਉਮੀਦਵਾਰ ਪਵਨ ਬਾਂਸਲ ਵੀ ਮੌਕੇ ਉਤੇ ਪਹੁੰਚ ਗਏ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Fear of change in EVM Chandigarh Congress workers protest