ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇੱਕ ਦਿਨ ਲਈ ਫ਼ਿਰੋਜ਼ਪੁਰ ਦੀ DC ਬਣੀ 15 ਸਾਲਾ ਅਨਮੋਲ ਬੇਰੀ

ਇੱਕ ਦਿਨ ਲਈ ਫ਼ਿਰੋਜ਼ਪੁਰ ਦੀ DC ਬਣੀ 15 ਸਾਲਾ ਅਨਮੋਲ ਬੇਰੀ

11ਵੀਂ ਜਮਾਤ ਵਿੱਚ ਪੜ੍ਹਦੀ 15 ਸਾਲਾਂ ਦੀ ਅਨਮੋਲ ਬੇਰੀ ਦਾ DC (ਡਿਪਟੀ ਕਮਿਸ਼ਨਰ) ਬਣਨ ਦਾ ਸੁਫ਼ਨਾ ਅੱਜ ਆਖ਼ਰ ਪੂਰਾ ਹੋ ਹੀ ਗਿਆ। ਉਸ ਦਾ ਇਹ ਸੁਫ਼ਨਾ ਖ਼ੁਦ ਫ਼ਿਰੋਜ਼ਪੁਰ ਦੇ DC ਸ੍ਰੀ ਚੰਦਰ ਗੇਂਦ ਨੇ ਪੂਰਾ ਕੀਤਾ।

 

 

ਸ੍ਰੀ ਚੰਦਰ ਗੇਂਦ ਦੀ ਕਾਰ ਖ਼ਾਸ ਤੌਰ ’ਤੇ ਅਨਮੋਲ ਬੇਰੀ ਨੂੰ ਲੈਣ ਲਈ ਭੇਜੀ ਗਈ ਸੀ ਤੇ ਦਫ਼ਤਰ ਪੁੱਜਣ ’ਤੇ ਉਸ ਦਾ ਨਿੱਘਾ ਸੁਆਗਤ ਕੀਤਾ ਗਿਆ। DC ਨੇ ਅਨਮੋਲ ਨੂੰ ਆਪਣੀ ਕੁਰਸੀ ਉੱਤੇ ਬਿਠਾਇਆ ਤੇ ਆਪਣੇ ਦਫ਼ਤਰ ਬਾਰੇ ਕੁਝ ਤੱਥ ਉਸ ਨਾਲ ਸਾਂਝੇ ਕੀਤੇ।

 

 

ਅਨਮੋਲ ਨੇ ਕੁਰਸੀ ਉੱਤੇ ਬਹਿ ਕੇ ਫ਼ੋਨ ਵੀ ਘੁਮਾਇਆ।

 

 

ਅਨਮੋਲ ਬੇਰੀ ਦਾ ਕੱਦ ਸਿਰਫ਼ 2 ਫ਼ੁੱਟ 8 ਇੰਚ ਹੈ। ਉਸ ਨੂੰ ਚੱਲਣ–ਫਿਰਣ ’ਚ ਕੁਝ ਔਖ ਪੇਸ਼ ਆਉਂਦੀ ਹੈ ਪਰ ਉਹ ਪੜ੍ਹਨ ’ਚ ਬਹੁਤ ਹੁਸ਼ਿਆਰ ਹੈ।

ਇੱਕ ਦਿਨ ਲਈ ਫ਼ਿਰੋਜ਼ਪੁਰ ਦੀ DC ਬਣੀ 15 ਸਾਲਾ ਅਨਮੋਲ ਬੇਰੀ

 

ਅਨਮੋਲ ਬੇਰੀ ਦੇ ਦਿੱਲੀ ਦੇ ਏਮਸ (AIIMS) ’ਚ ਚਾਰ ਵਾਰ ਆਪਰੇਸ਼ਨ ਹੋ ਚੁੱਕੇ ਹਨ। ਉਸ ਦੀ ਦਿਮਾਗ਼ੀ ਪ੍ਰਤਿਭਾ ਤੋਂ ਫ਼ਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਸ੍ਰੀ ਚੰਦਰ ਗੇਂਦ ਬਹੁਤ ਪ੍ਰਭਾਵਿਤ ਹੋਏ ਹਨ। ਇਸੇ ਲਈ ਉਨ੍ਹਾਂ ਨੇ ਇਸ ਹੋਣਹਾਰ ਬੱਚੀ ਅਨਮੋਲ ਨੂੰ ਅੱਜ ਸ਼ੁੱਕਰਵਾਰ ਨੂੰ ਇੱਕ ਦਿਨ ਲਈ ਆਪਣੇ ਦਫ਼ਤਰ ’ਚ ਸੱਦਿਆ ਸੀ।

 

 

ਬੀਤੇ ਦਿਨੀਂ ਇੱਕ ਸਮਾਰੋਹ ’ਚ ਅਨਮੋਲ ਸਭ ਤੋਂ ਅੱਗੇ ਬੈਠੀ ਸੀ; ਤਦ ਡੀਸੀ ਨੇ ਉਸ ਤੋਂ ਪੁੱਛਿਆ ਸੀ ਕਿ ਉਹ ਕੀ ਬਣਨਾ ਚਾਹੁੰਦੀ ਹੈ, ਤਾਂ ਉਸ ਨੇ ਤੁਰੰਤ ਜਵਾਬ ਦਿੱਤਾ ਸੀ ਕਿ ‘ਇੱਕ ਆਈਏਐੱਸ ਆਫ਼ੀਸਰ’।

ਇੱਕ ਦਿਨ ਲਈ ਫ਼ਿਰੋਜ਼ਪੁਰ ਦੀ DC ਬਣੀ 15 ਸਾਲਾ ਅਨਮੋਲ ਬੇਰੀ

 

ਸ੍ਰੀ ਚੰਦਰ ਗੇਂਦ ਨੇ ਦੱਸਿਆ ਕਿ ਅਨਮੋਲ ਕਿਉਂਕਿ ਇੱਕ ਡੀਸੀ ਵਜੋਂ ਕੰਮ ਕਰਨਾ ਚਾਹੁੰਦੀ ਹੈ, ਇਸੇ ਲਈ ਉਨ੍ਹਾਂ ਨੇ ਉਸ ਨੂੰ ਆਪਣੇ ਦਫ਼ਤਰ ਵਿੱਚ ਇੱਕ ਦਿਨ ਲਈ ਸੱਦਿਆ ਹੈ।

 

 

ਅਨਮੋਲ ਬੇਰੀ ਦੇ ਸਕੂਲ ਦੀ ਪ੍ਰਿੰਸੀਪਲ ਪ੍ਰਵੀਨ ਔਲ ਨੇ ਦੱਸਿਆ ਕਿ ਅਨਮੋਲ ਪਹਿਲੀ ਜਮਾਤ ਤੋਂ ਲੈ ਕੇ ਅੱਠਵੀਂ ਜਮਾਤ ਤੱਕ ਸਕੂਲ ’ਚ ਸਦਾ ਅੱਵਲ ਆਉਂਦੀ ਰਹੀ ਹੈ। ਨੌਂਵੀਂ ਜਮਾਤ ਵਿੱਚ ਉਸ ਨੇ 95 ਫ਼ੀ ਸਦੀ ਅੰਕ ਹਾਸਲ ਕੀਤੇ ਸਨ ਤੇ 10ਵੀਂ ਜਮਾਤ ਵਿੱਚ ਵੀ ਉਸ ਦੇ ਅੰਕ 85.6 ਫ਼ੀ ਸਦੀ ਸਨ; ਜੋ ਬਹੁਤ ਵਧੀਆ ਤੇ ਵਿਲੱਖਣ ਕਾਰਗੁਜ਼ਾਰੀ ਹੈ। ਪ੍ਰਿੰਸੀਪਲ ਨੇ ਕਿਹਾ ਕਿ ਉਨ੍ਹਾਂ ਨੂੰ ਅਨਮੋਲ ਬੇਰੀ ਤੋਂ ਬਹੁਤ ਆਸਾਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ferozepur s 15 year old Anmol becomes DC for one day