ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇੱਕ ਦਿਨ ਲਈ DC ਬਣੇਗੀ ਫ਼ਿਰੋਜ਼ਪੁਰ ਦੀ 2 ਫ਼ੁੱਟ 8 ਇੰਚ ਕੱਦ ਵਾਲੀ ਅਨਮੋਲ

ਇੱਕ ਦਿਨ ਲਈ DC ਬਣੇਗੀ ਫ਼ਿਰੋਜ਼ਪੁਰ ਦੀ 2 ਫ਼ੁੱਟ 8 ਇੰਚ ਕੱਦ ਵਾਲੀ ਅਨਮੋਲ

11ਵੀਂ ਜਮਾਤ ਵਿੱਚ ਪੜ੍ਹਦੀ 15 ਸਾਲਾਂ ਦੀ ਅਨਮੋਲ ਬੇਰੀ ਦਾ ਕੱਦ ਸਿਰਫ਼ 2 ਫ਼ੁੱਟ 8 ਇੰਚ ਹੈ। ਉਸ ਨੂੰ ਚੱਲਣ–ਫਿਰਣ ’ਚ ਕੁਝ ਔਖ ਪੇਸ਼ ਆਉਂਦੀ ਹੈ ਪਰ ਉਹ ਪੜ੍ਹਨ ’ਚ ਬਹੁਤ ਹੁਸ਼ਿਆਰ ਹੈ।

 

 

ਅਨਮੋਲ ਬੇਰੀ ਦੇ ਦਿੱਲੀ ਦੇ ਏਮਸ (AIIMS) ’ਚ ਚਾਰ ਵਾਰ ਆਪਰੇਸ਼ਨ ਹੋ ਚੁੱਕੇ ਹਨ। ਉਸ ਦੀ ਦਿਮਾਗ਼ੀ ਪ੍ਰਤਿਭਾ ਤੋਂ ਫ਼ਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਸ੍ਰੀ ਚੰਦਰ ਗੇਂਦ ਬਹੁਤ ਪ੍ਰਭਾਵਿਤ ਹੋਏ ਹਨ। ਇਸੇ ਲਈ ਉਨ੍ਹਾਂ ਨੇ ਇਸ ਹੋਣਹਾਰ ਬੱਚੀ ਅਨਮੋਲ ਨੂੰ ਅੱਜ ਸ਼ੁੱਕਰਵਾਰ ਨੂੰ ਇੱਕ ਦਿਨ ਲਈ ਆਪਣੇ ਦਫ਼ਤਰ ’ਚ ਸੱਦਿਆ ਹੈ।

 

 

ਅਨਮੋਲ ਨੂੰ ਡੀਸੀ ਦੀ ਗੱਡੀ ਉਸ ਦੇ ਘਰੋਂ ਲੈਣ ਜਾਵੇਗੀ। ਉਸ ਦਾ DC ਦਫ਼ਤਰ ਪੁੱਜਣ ’ਤੇ ਨਿੱਘਾ ਸੁਆਗਤ ਕੀਤਾ ਜਾਵੇਗਾ ਤੇ ਫਿਰ ਡਿਪਟੀ ਕਮਿਸ਼ਨਰ ਸ੍ਰੀ ਚੰਦਰ ਗੇਂਦ ਖ਼ੁਦ ਉਸ ਨੂੰ ਆਪਣੀ ਕੁਰਸੀ ਉੱਤੇ ਬੈਠਣ ਲਈ ਆਖਣਗੇ।

 

 

ਬੀਤੇ ਦਿਨੀਂ ਇੱਕ ਸਮਾਰੋਹ ’ਚ ਅਨਮੋਲ ਸਭ ਤੋਂ ਅੱਗੇ ਬੈਠੀ ਸੀ; ਤਦ ਡੀਸੀ ਨੇ ਉਸ ਤੋਂ ਪੁੱਛਿਆ ਸੀ ਕਿ ਉਹ ਕੀ ਬਣਨਾ ਚਾਹੁੰਦੀ ਹੈ, ਤਾਂ ਉਸ ਨੇ ਤੁਰੰਤ ਜਵਾਬ ਦਿੱਤਾ ਸੀ ਕਿ ‘ਇੱਕ ਆਈਏਐੱਸ ਆਫ਼ੀਸਰ’।

 

 

ਸ੍ਰੀ ਚੰਦਰ ਗੇਂਦ ਨੇ ਦੱਸਿਆ ਕਿ ਅਨਮੋਲ ਕਿਉਂਕਿ ਇੱਕ ਡੀਸੀ ਵਜੋਂ ਕੰਮ ਕਰਨਾ ਚਾਹੁੰਦੀ ਹੈ, ਇਸੇ ਲਈ ਉਨ੍ਹਾਂ ਨੇ ਉਸ ਨੂੰ ਆਪਣੇ ਦਫ਼ਤਰ ਵਿੱਚ ਇੱਕ ਦਿਨ ਲਈ ਸੱਦਿਆ ਹੈ।

 

 

ਅਨਮੋਲ ਬੇਰੀ ਦੇ ਸਕੂਲ ਦੀ ਪ੍ਰਿੰਸੀਪਲ ਪ੍ਰਵੀਨ ਔਲ ਨੇ ਦੱਸਿਆ ਕਿ ਅਨਮੋਲ ਪਹਿਲੀ ਜਮਾਤ ਤੋਂ ਲੈ ਕੇ ਅੱਠਵੀਂ ਜਮਾਤ ਤੱਕ ਸਕੂਲ ’ਚ ਸਦਾ ਅੱਵਲ ਆਉਂਦੀ ਰਹੀ ਹੈ। ਨੌਂਵੀਂ ਜਮਾਤ ਵਿੱਚ ਉਸ ਨੇ 95 ਫ਼ੀ ਸਦੀ ਅੰਕ ਹਾਸਲ ਕੀਤੇ ਸਨ ਤੇ 10ਵੀਂ ਜਮਾਤ ਵਿੱਚ ਵੀ ਉਸ ਦੇ ਅੰਕ 85.6 ਫ਼ੀ ਸਦੀ ਸਨ; ਜੋ ਬਹੁਤ ਵਧੀਆ ਤੇ ਵਿਲੱਖਣ ਕਾਰਗੁਜ਼ਾਰੀ ਹੈ। ਪ੍ਰਿੰਸੀਪਲ ਨੇ ਕਿਹਾ ਕਿ ਉਨ੍ਹਾਂ ਨੂੰ ਅਨਮੋਲ ਬੇਰੀ ਤੋਂ ਬਹੁਤ ਆਸਾਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ferozepur s Anmol of 2 feet 8 inches stature will become DC for one day