ਫਿਰੋਜ਼ਪੁਰ: ਫਿਰੋਜ਼ਪੁਰ ਵਿਖੇ ਮੰਗਲਵਾਰ ਰਾਤੀ ਕਰੀਬ 11 ਵਜੇ ਤਿੰਨ ਪਹੀਆਂ ਵਾਹਨ ਆਟੋ ਰਿਕਸ਼ਾ ਆਵਾਰਾ ਪਸ਼ੂ ਨਾਲ ਟਕਰਾਉਣ 'ਤੇ ਬਾਰਡਰ ਸਿਕਿਓਰਿਟੀ ਫੋਰਸ ਦੇ ਜਵਾਨ ਬਰਮਨ ਸਿੰਘ ਸਣੇ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਤਿੰਨ ਹੋਰ ਗੰਭੀਰ ਜ਼ਖ਼ਮੀ ਹੋਏ ਹਨ।
ਜਾਣਕਾਰੀ ਅਨੁਸਾਰ ਯਾਤਰੀਆਂ ਨੂੰ ਲਿਜਾ ਰਿਹਾ ਆਟੋ ਰਿਕਸ਼ਾ ਆਪਣੀ ਮੰਜ਼ਿਲ ਵੱਲ ਜਾ ਰਿਹਾ ਸੀ ਪਰ ਜਦੋਂ ਉਹ ਬੀਤੀ ਰਾਤ ਫਿਰੋਜ਼ਪੁਰ-ਫਾਜ਼ਿਲਕਾ ਮੁੱਖ ਮਾਰਗ 'ਤੇ ਪਿੰਡ ਖਾਈ ਫੇਮ ਕੀ ਕੋਲ ਪਹੁੰਚਿਆ ਤਾਂ ਆਵਾਰਾ ਪਸ਼ੂ ਨਾਲ ਟਕਰਾ ਗਿਆ।
ਪੰਜ ਗੰਭੀਰ ਵਿਅਕਤੀਆਂ ਵਿੱਚੋਂ ਇੱਕ ਬੀਐਸਐਫ ਜਵਾਨ ਬਰਮਨ ਸਿੰਘ ਅਤੇ ਦੂਜਾ ਸਥਾਨਕ ਪਿੰਡ ਬੇਟੂ ਕਦੀਮ ਦੇ ਚੰਨਣ ਸਿੰਘ ਦੀ ਮੌਤ ਹੋ ਗਈ, ਜਦੋਂਕਿ ਤਿੰਨ ਜ਼ਖ਼ਮੀ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਦਾਖ਼ਲ ਹਨ। ਦੱਸਣਯੋਗ ਹੈ ਕਿ ਆਵਾਰਾ ਪਸ਼ੂ ਦੀ ਵੀ ਮੌਤ ਹੋ ਗਈ ਹੈ।