ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜ਼ੀਰਾ: 9 ਸਾਲਾ ਬੱਚੀ ਦੇ ਬਲਾਤਕਾਰੀ ਨੂੰ ਗੈਂਗਸਟਰਾਂ ਨੇ ਦਿੱਤੀ ਨਰਕ ਭੇਜਣ ਦੀ ਧਮਕੀ

ਦੇਸ਼ ਭਰ 'ਚ ਜਿੱਥੇ ਨਿਰਭਿਆ ਕਾਂਡ ਦੇ ਦੋਸ਼ੀਆਂ ਨੂੰ ਫਾਂਸੀ ਦਿੱਤੀ ਜਾਣ ਦੀ ਉਡੀਕ ਕੀਤੀ ਜਾ ਰਹੀ ਹੈ, ਉੱਥੇ ਹੀ ਫਿਰੋਜ਼ਪੁਰ 'ਚ ਬੀਤੀ 23 ਜਨਵਰੀ ਨੂੰ ਮਨੁੱਖਤਾ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਸੀ। ਹਲਕਾ ਜ਼ੀਰਾ ਦੇ ਪਿੰਡ ਮਿਹਰ ਸਿੰਘ ਵਾਲਾ ਵਿਖੇ ਪਿੰਡ ਦਾ ਹੀ ਵਿਅਕਤੀ 9 ਸਾਲਾ ਬੱਚੀ ਨਾਲ ਬਲਾਤਕਾਰ ਕਰਕੇ ਉਸ ਨੂੰ ਮਰਨ ਵਾਲੀ ਹਾਲਤ 'ਚ ਛੱਡ ਕੇ ਫਰਾਰ ਹੋ ਗਿਆ ਸੀ। ਇਸ ਘਟਨਾ ਤੋਂ ਨਾਰਾਜ਼ ਗੈਂਗਸਟਰਾਂ ਨੇ ਸਰੇਆਮ ਧਮਕੀ ਦਿੰਦਿਆਂ ਕਿਹਾ ਕਿ ਜੇ ਮੁਲਜ਼ਮ ਉਨ੍ਹਾਂ ਦੇ ਹੱਥ ਲੱਗ ਗਿਆ ਤਾਂ ਉਸ ਦੀ ਨਰਕ ਦੀ ਟਿਕੱਟ ਕੱਟ ਦਿੱਤੀ ਜਾਵੇਗੀ।

 


 

ਫੇਸਬੁੱਕ ਪੇਜ਼ Vicky Gounder Wale 'ਤੇ ਜੀਰਾ 'ਚ ਵਾਪਰੀ ਇਸ ਹੈਵਾਨੀਅਤ ਦੇ ਮੁਲਜ਼ਮ ਨੂੰ ਧਮਕੀ ਦਿੰਦਿਆਂ ਲਿਖਿਆ ਗਿਆ ਹੈ - 
"9 ਸਾਲ ਦੀ ਬੱਚੀ ਨਾਲ ਹੈਵਾਨੀਅਤ ਹੋਈ ਹੈ। ਉਹ ਮਾਮਲੇ ਵਿੱਚ ਜਿਨ੍ਹਾਂ ਦੇ ਵੀ ਨਾਮ ਸਾਹਮਣੇ ਆਉਣਗੇ, ਜੇ ਉਹ ਪੁਲਿਸ ਤੋਂ ਪਹਿਲਾਂ ਸਾਡੇ ਗਰੁੱਪ ਦੇ ਹੱਥ ਆ ਗਏ ਤਾਂ ਉਨ੍ਹਾਂ ਦੀ ਨਰਕਾਂ ਦੀ ਟਿਕਟ ਪੱਕੀ ਐ। ਉਨ੍ਹਾਂ ਵਿੱਚ ਭਾਵੇਂ ਸਾਡਾ ਮਿੱਤਰ ਵੀ ਹੋਵੇ ਉਹ ਵੀ ਠੋਕਣਾ, ਕਿਉਂਕਿ ਜੋ ਬੰਦਾ ਔਰਤ ਦੀ ਇੱਜਤ ਨਹੀਂ ਕਰਦਾ ਉਹ ਸਾਡਾ ਕੁੱਝ ਨਹੀਂ ਲੱਗਦਾ। ਪੁਲਿਸ ਵੀ ਆਪਣਾ ਕੰਮ ਧਿਆਨ ਨਾਲ ਕਰੇ। ਇਸ ਕੇਸ 'ਚ ਜੇ ਕੋਈ MLA SARPANCH ਜਾਂ POLICE OFFICERS ਉਨ੍ਹਾਂ ਲੰਗਾੜਿਆ ਦੀ ਮਦਦ ਲਈ ਅੱਗੇ ਆਇਆ ਤਾਂ ਉਹ ਵੀ ਆਪਣਾ ਬਚਾ ਕਰ ਲੈਣ। ਪੁਲਿਸ ਨੂੰ ਬੇਨਤੀ ਹੈ ਕਿ ਛੇਤੀ ਮੁਲਜ਼ਮਾਂ 'ਤੇ ਕਾਰਵਾਈ ਕਰੋ। ਨਹੀਂ ਫਿਰ ਨਤੀਜੇ ਭੁਗਤਨ ਨੂੰ ਤਿਆਰ ਰਹੋ। ਅਸੀਂ ਹੁਣ ਹੋਰ ਧੱਕਾ ਨੀ ਚੱਲਣ ਦੇਣਾ। ਭੈਣ ਤੇਰਾ ਬਦਲਾ ਜ਼ਰੂਰ ਲਿਆ ਜਾਉਗਾ ਹਾਲੇ ਤੇਰੇ ਭਰਾ ਹੈਗੇ ਆ।"
#- Respect _womens
#- Avoid _ drugs
#- Help _ Poor
#- Save _ girls
#- Stand_ Against_Wrong

 

ਜ਼ਿਕਰਯੋਗ ਹੈ ਕਿ ਘਟਨਾ ਵੀਰਵਾਰ 23 ਜਨਵਰੀ ਰਾਤ ਦੀ ਹੈ, ਜਦੋਂ ਪਿੰਡ ਮੇਹਰ ਸਿੰਘ ਵਾਲਾ ਵਾਸੀ 9 ਸਾਲਾ ਲੜਕੀ ਕਰਿਆਨੇ ਦੀ ਦੁਕਾਨ ਤੋਂ ਸਮਾਨ ਲੈਣ ਗਈ ਵਾਪਸ ਨਾ ਆਈ ਤਾਂ ਘਰ ਵਾਲਿਆਂ ਨੂੰ ਚਿੰਤਾ ਹੋਈ ਅਤੇ ਉਹ ਪਿੰਡ 'ਚ ਉਸ ਨੂੰ ਲੱਭਣ ਗਏ ਤਾਂ ਪਤਾ ਲੱਗਿਆ ਕੀ ਪਿੰਡ ਦਾ ਹੀ ਇੱਕ ਵਿਅਕਤੀ ਮਨਪ੍ਰੀਤ ਸਿੰਘ ਉਰਫ ਕਾਕਾ ਉਸ ਨੂੰ ਬਹਿਲਾ-ਫੁਸਲਾ ਕੇ ਆਪਣੇ ਛੋਟੇ ਹਾਥੀ ਟੈਂਪੂ 'ਚ ਕਿਤੇ ਲੈ ਗਿਆ ਹੈ। 
 

ਲੜਕੀ ਦੇ ਪਿਤਾ ਨੇ ਦੱਸਿਆ ਕਿ ਜਦੋਂ ਉਹ ਲੱਭਦੇ ਹੋਏ ਨਾਲ ਦੇ ਪਿੰਡ ਦੀ ਨਹਿਰ 'ਤੇ ਬਣੀ ਦਰਗਾਹ 'ਤੇ ਪਹੁੰਚੇ ਤਾਂ ਉੱਥੇ ਉਹ ਟੈਂਪੂ ਖੜ੍ਹਾ ਸੀ ਅਤੇ ਥੋੜ੍ਹੀ ਦੂਰੀ ਤੇ ਕੁੜੀ ਨੂੰ ਬੇਹੋਸ਼ੀ ਦੀ ਹਾਲਤ 'ਚ ਪਾਇਆ ਪਰ ਉਕਤ ਮੁਲਜ਼ਮ ਉੱਥੋਂ ਭੱਜਣ 'ਚ ਕਾਮਯਾਬ ਹੋ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ferozpur : Gangsters threaten to rapist send hell for raping 9 year old girl