ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੌਲੇ ਰੱਪੇ ’ਚ ਮਨਪ੍ਰੀਤ ਬਾਦਲ ਵਲੋਂ ਬਜਟ ਪੇਸ਼, ਮਜੀਠੀਆ ਤੇ ਸਿੱਧੂ ਅਾਹਮੋ–ਸਾਹਮਣੇ

ਪੰਜਾਬ ਵਿਧਾਨ ਸਭਾ (Punjab Assembly) ਦੇ ਬਜਟ ਇਜਲਾਸ (Budget Session) ਦੌਰਾਨ ਅੱਜ ਸੋਮਵਾਰ ਨੂੰ ਸਦਨ ਚ ਹਾਈਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ। ਸਦਨ ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁਲਵਾਮਾ ਅੱਤਵਾਦੀ ਹਮਲੇ ਨੂੰ ਲੈ ਕੇ ਨਿੰਦਾ ਮਤਾ ਪਾਸ ਕੀਤਾ। ਹਾਲਾਂਕਿ ਇਸ ਮੌਕੇ ਸਦਨ ਚ ਮੌਜੂਦ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ (Navjot Singh Sidhu) ਖਿਲਾਫ਼ ਅਕਾਲੀਆਂ ਨੇ ਰੱਜ ਕੇ ਨਾਅਰੇਬਾਜ਼ੀ ਕੀਤੀ।

 

ਫ਼ੋਟੋ ਅਤੇ ਵੀਡੀਓ : ਰਵੀ ਕੁਮਾਰ, ਚੰਡੀਗੜ੍ਹ, ਹਿੰਦੁਸਤਾਨ ਟਾਈਮਜ਼

 

 
 

ਫ਼ੋਟੋ ਅਤੇ ਵੀਡੀਓ : ਰਵੀ ਕੁਮਾਰ, ਚੰਡੀਗੜ੍ਹ, ਹਿੰਦੁਸਤਾਨ ਟਾਈਮਜ਼

 

ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਅਕਾਲੀਆਂ ਦੇ ਜ਼ੋਰਦਾਰ ਰੌਲੇ ਰੱਪੇ ’ਚ ਵਿੱਤ ਮੰਤਰੀ ਮਨਪ੍ਰੀਤ ਬਾਦਲ ਬਜਟ ਪੇਸ਼ ਕਰਨ ਚ ਪੂਰਾ ਜ਼ੋਰ ਲਗਾ ਰਹੇ ਸਨ ਹਾਲਾਂਕਿ ਅਕਾਲੀਆਂ ਵਲੋ਼ ਨਵਜੋਤ ਸਿੰਘ ਸਿੱਧੂ ਖਿਲ਼ਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

 

ਫ਼ੋਟੋ ਅਤੇ ਵੀਡੀਓ : ਰਵੀ ਕੁਮਾਰ, ਚੰਡੀਗੜ੍ਹ, ਹਿੰਦੁਸਤਾਨ ਟਾਈਮਜ਼

 

ਆਪਣੇ ਸਾਥੀਆਂ ਨਾਲ ਜ਼ੋਰਦਾਰ ਹੰਗਾਮਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ, ‘ਕੈਬਨਿਟ ਚ ਇੱਕ ਆਦਮੀ (ਨਵਜੋਤ ਸਿੰਘ ਸਿੱਧੂ) ਹੈ, ਜਿਨ੍ਹਾਂ ਨੇ ਪਾਕਿਸਤਾਨ ਦੀ ਸ਼ਲਾਘਾ ਕੀਤੀ। ਅਸੀਂ ਉਨ੍ਹਾਂ ਖਿਲਾਫ਼ ਸਦਨ ਚ ਮਤਾ ਪਾਸ ਕਰਾਉਣਾ ਚਾਹੁੰਦੇ ਸਨ ਪਰ ਸਾਨੂੰ ਇਜਾਜ਼ਤ ਨਹੀਂ ਦਿੱਤੀ ਗਈ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਸਾਨੂੰ ਸਦਨ ਚ ਬੋਲਣ ਦੀ ਆਗਿਆ ਨਹੀਂ ਹੈ ਤਾਂ ਫਿਰ ਅਸੀਂ ਕਿੱਥੇ ਬੋਲਾਂਗੇ।’

 

 

ਫ਼ੋਟੋ ਅਤੇ ਵੀਡੀਓ : ਰਵੀ ਕੁਮਾਰ, ਚੰਡੀਗੜ੍ਹ, ਹਿੰਦੁਸਤਾਨ ਟਾਈਮਜ਼

 

ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਤੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਗੁੱਸੇ ਚ ਇੱਕ ਦੂਜੇ ਨੂੰ ਤਕਰੀਰਾਂ ਕਰਦੇ ਹੋਏ ਆਹਮੋ–ਸਾਹਮਣੇ ਹੋ ਗਏ ਜਿਸ ਤੋਂ ਬਾਅਦ ਸਪੀਕਰ ਨੂੰ ਮਾਰਸ਼ਲਾਂ ਨੂੰ ਹੁਕਮ ਦੇ ਕੇ ਅਕਾਲੀ ਤੇ ਭਾਜਪਾਈਆਂ ਨੂੰ ਸਦਨ ਚ ਬਾਹਰ ਭੇਜ ਦਿੱਤਾ ਗਿਆ ਤੇ ਸਦਨ ਦੀ ਕਾਰਵਾਈ ਦੁਪਹਿਰ 1 ਵਜੇ ਤੱਕ ਮੁਲਤਵੀਂ ਕਰ ਦਿੱਤੀ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

 

ਜ਼ਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਚ ਸੋਮਵਾਰ ਨੂੰ ਪਾਸ ਕੀਤੇ ਗਏ ਇੱਕ ਮਤੇ ਚ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਦੇ ਸਾਰੇ ਵਿਧਾਇਕ ਪੁਲਵਾਮਾ ਹਮਲੇ ਚ ਸ਼ਹੀਦ ਸੀਆਰਪੀਐਫ਼ ਜਵਾਨਾਂ ਦੇ ਨੇੜਲੇ ਪਰਿਵਾਰਾਂ ਨੂੰ ਆਪਣੀ ਇੱਕ–ਇੱਕ ਮਹੀਨੇ ਦੀ ਤਨਖ਼ਾਹ ਸੌਂਪਣਗੇ। ਪੰਜਾਬ ਵਿਧਾਨ ਸਭਾ ਚ ਲਿਆਇਆ ਗਿਆ ਇਹ ਮਤਾ ਸਰਬਸੰਮਤੀ ਨਾਲ ਪਾਸ ਹੋਇਆ। ਇਸ ਮਤੇ ਨੂੰ ਕਾਂਗਰਸੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਸਦਨ ਚ ਪੇਸ਼ ਕੀਤਾ ਸੀ।

 

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Finance Minister Manpreet Badal presented the budget in the scandal of the Akalis