ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Amazon ਨੇ ਫਿਰ ਕੀਤੀ ਦਰਬਾਰ ਸਾਹਿਬ ਦੀ ਬੇਅਦਬੀ

ਆਨਲਾਈਨ ਖ਼ਰੀਦੋ-ਫ਼ਰੋਖ਼ਤ ਦੀ ਮਸ਼ਹੂਰ ਵੈੱਬਸਾਈਟ ਐਮਾਜ਼ੋਨ ਨੇ ਇੱਕ ਵਾਰ ਫਿਰ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ।ਐਮਾਜ਼ੋਨ ਨੇ ਟਾਇਲਟ ਸੀਟ ਦੇ ਮੈਟ 'ਤੇ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਨੂੰ ਲਾਇਆ ਹੈ। ਇਸ ਵਿਵਾਦਿਤ ਪ੍ਰੋਡਕਟ ਦੀ ਵਿਕਰੀ ਉੱਤੇ ਲੋਕਾਂ ਨੇ ਸਖਤ ਨਾਰਾਜ਼ਗੀ ਜਾਹਿਰ ਕਰਦੇ ਹੋਏ ਇਸ ਨੂੰ ਤੁਰੰਤ ਹਟਾਉਣ ਦੀ ਮੰਗ ਕੀਤੀ ਹੈ। ਕੰਪਨੀ ਵਿਰੁੱਧ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ।
 

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵਲੋਂ ਇਸ ਮਾਮਲੇ ਦਾ ਖੁੱਲ੍ਹ ਕੇ ਵਿਰੋਧ ਕੀਤਾ ਜਾ ਰਿਹਾ ਹੈ। ਸਿਰਸਾ ਨੇ ਕੰਪਨੀ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ। ਸਿਰਸਾ ਨੇ ਕਿਹਾ ਕਿ ਇਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ, ਓਨੀ ਹੀ ਥੋੜ੍ਹੀ ਹੈ। ਐਮਾਜ਼ੋਨ ਨੇ ਜੋ ਟਾਇਲਟ ਸੀਟ ਦੇ ਮੈਟ 'ਤੇ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਲਾਈ ਹੈ, ਇਹ ਬੇਅਦਬੀ ਵੀ ਅਤੇ ਨਿਰਾਦਰ ਵੀ ਹੈ। ਇਹ ਕੰਮ ਪਹਿਲਾਂ ਵੀ ਐਮਾਜ਼ੋਨ ਨੇ ਕੀਤਾ ਸੀ। ਉਸ ਸਮੇਂ ਅਸੀਂ ਕੰਪਨੀ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਸੀ।
 

 

ਉਨ੍ਹਾਂ ਕਿਹਾ ਸੀ ਕਿ ਮੁੜ ਅਜਿਹਾ ਪਾਪ ਨਹੀਂ ਕਰਾਂਗੇ ਪਰ ਅੱਜ ਜੋ ਉਨ੍ਹਾਂ ਨੇ ਗਲਤੀ ਕੀਤੀ ਹੈ। ਅਸੀਂ ਦਿੱਲੀ ਪੁਲਿਸ ਕੋਲ ਕੰਪਨੀ ਵਿਰੁੱਧ 295ਏ ਤਹਿਤ  ਮੁਕੱਦਮਾ ਦਰਜ ਕਰਵਾਇਆ ਹੈ। ਸਿਰਸਾ ਨੇ ਕਿਹਾ ਕਿ ਅਸੀਂ ਯਕੀਨੀ ਬਣਾਵਾਂਗੇ ਕਿ ਇਨ੍ਹਾਂ ਲੋਕਾਂ ਨੂੰ ਸਜ਼ਾਵਾਂ ਦੇ ਸਕੀਏ ਤਾਂ ਕਿ ਅੱਗੇ ਤੋਂ ਕੋਈ ਅਜਿਹੀ ਗਲਤੀ ਨਾ ਕਰੇ। ਇਹ ਬਹੁਤ ਵੱਡੀ ਬੇਅਦਬੀ ਹੈ।
 

ਜ਼ਿਕਰਯੋਗ ਹੈ ਕਿ ਸਾਲ 2018 'ਚ ਵੀ ਐਮਾਜ਼ੋਨ ਕੰਪਨੀ ਵਲੋਂ ਪਹਿਲਾਂ ਵੀ ਪੈਰ ਸਾਫ ਕਰਨ ਵਾਲੇ ਮੈਟ 'ਤੇ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਲਾਈ ਸੀ। ਕੰਪਨੀ ਵਲੋਂ ਪਹਿਲਾਂ ਵੀ ਮੁਆਫੀ ਮੰਗੀ ਗਈ ਸੀ। ਇਸ ਤੋਂ ਬਾਅਦ ਆਨਲਾਈਨ ਕੰਪਨੀ ਫਲਿਪਕਾਰਟ ਵਲੋਂ ਵੀ ਸ੍ਰੀ ਦਰਬਾਰ ਸਾਹਿਬ ਦੀ ਫੋਟੋ ਫਲੌਰ ਮੈਟ ਉੱਤੇ ਛਾਪੀ ਗਈ ਸੀ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:FIR against Amazon for hurting the sentiments of the Sikh community