ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਹਿਬਲ ਕਲਾਂ ਗੋਲੀਕਾਂਡ ਦੇ ਗਵਾਹ ਤੇ ਪਰਿਵਾਰ ਨੂੰ ਡਰਾਉਣ ਵਾਲੇ ਕਾਂਗਰਸੀਆਂ ਵਿਰੁੱਧ FIR

ਬਹਿਬਲ ਕਲਾਂ ਗੋਲੀਕਾਂਡ ਦੇ ਗਵਾਹ ਤੇ ਪਰਿਵਾਰ ਨੂੰ ਡਰਾਉਣ ਵਾਲੇ ਕਾਂਗਰਸੀਆਂ ਵਿਰੁੱਧ FIR

ਫ਼ਰੀਦਕੋਟ ਪੁਲਿਸ ਨੇ ਬਹਿਬਲ ਕਲਾਂ ਗੋਲੀਕਾਂਡ ਦੇ ਗਵਾਹ ਸਵਰਗੀ ਸੁਰਜੀਤ ਸਿੰਘ ਦੀ ਪਤਨੀ ਜਸਵੀਰ ਕੌਰ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਇੱਕ ਸਥਾਨਕ ਕਾਂਗਰਸੀ ਆਗੂ ਤੇ ਉਸ ਦੇ ਦੋ ਭਰਾਵਾਂ ਵਿਰੁੱਧ ਐੱਫ਼ਆਈਆਰ (FIR) ਦਾਇਰ ਕਰ ਲਈ ਹੈ। ਚੇਤੇ ਰਹੇ ਕਿ ਬੀਤੇ ਦਿਨੀਂ ਸ੍ਰੀਮਤੀ ਜਸਵੀਰ ਕੌਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲ ਕੇ ਆਏ ਸਨ।

 

 

ਮੁਲਜ਼ਮਾਂ ਦੀ ਸ਼ਨਾਖ਼ਤ ਮਨਜਿੰਦਰ ਸਿੰਘ, ਜਗਦੀਪ ਸਿੰਘ ਤੇ ਲਵਪ੍ਰੀਤ ਸਿੰਘ ਵਜੋਂ ਹੋਈ ਹੈ; ਇਹ ਸਾਰੇ ਫ਼ਰੀਦਕੋਟ ਜ਼ਿਲ੍ਹੇ ਦੇ ਕਸਬੇ ਬਹਿਬਲ ਕਲਾਂ ਦੇ ਹੀ ਨਿਵਾਸੀ ਹਨ।

 

 

ਇਨ੍ਹਾਂ ਦੋਸ਼ੀਆਂ ਉੱਤੇ ਗੋਲੀਬਾਰੀ ਦੀਆਂ ਦੋ ਘਟਨਾਵਾਂ ਨਾਲ ਸਬੰਧਤ ਹੋਣ ਦੇ ਦੋਸ਼ ਹਨ। ਗੋਲੀਆਂ ਚੱਲਣ ਦੀਆਂ ਵਾਰਦਾਤਾਂ 8 ਦਸੰਬਰ, 2018 ਅਤੇ 15 ਨਵੰਬਰ, 2019 ਨੂੰ ਵਾਪਰੀਆਂ ਸਨ। ਸ਼ਿਕਾਇਤ ’ਚ ਸ੍ਰੀਮਤੀ ਜਸਵੀਰ ਕੌਰ ਨੇ ਦੋਸ਼ ਲਾਇਆ ਹੈ ਕਿ ਮਨਜਿੰਦਰ ਸਿੰਘ ਨੇ ਦੋ ਵਾਰ ਹਵਾ ’ਚ ਗੋਲੀਆਂ ਚਲਾਈਆਂ ਹਨ ਤੇ ਉਨ੍ਹਾਂ ਦੇ ਪਰਿਵਾਰ ਨੂੰ ਧਮਕੀ ਦਿੱਤੀ ਹੈ।

 

 

ਸਵਰਗੀ ਸੁਰਜੀਤ ਸਿੰਘ ਦੇ ਪੁੱਤਰ ਲਖਵਿੰਦਰ ਸਿੰਘ ਨੇ ‘ਹਿੰਦੁਸਤਾਨ ਟਾਈਮਜ਼’ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਨੇ ਦਸੰਬਰ 2018 ’ਚ ਗੋਲੀਬਾਰੀ ਦੀ ਪਹਿਲੀ ਘਟਨਾ ਵਾਪਰਨ ਤੋਂ ਬਾਅਦ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ।

 

 

ਪਿਛਲੇ ਵਰ੍ਹੇ ਨਵੰਬਰ ’ਚ ਮਨਜਿੰਦਰ ਸਿੰਘ ਨੇ ਫਿਰ ਉਨ੍ਹਾਂ ਦੇ ਘਰ ਦੇ ਬਾਹਰ ਸਿਰਫ਼ ਡਰਾਉਣ–ਧਮਕਾਉਣ ਲਈ ਗੋਲੀਆਂ ਚਲਾਈਆਂ ਸਨ। ਤਦ ਵੀ ਸ਼ਿਕਾਇਤ ਦਰਜ ਕਰਵਾਈ ਗਈ ਸੀ। ਇਸ ਤੋਂ ਇਲਾਵਾ PSPCL ਦੇ ਮੁਲਾਜ਼ਮਾਂ ਵਿਰੁੱਧ ਵੀ ਤੰਗ–ਪਰੇਸ਼ਾਨ ਕਰਨ ਦੀ ਸ਼ਿਕਾਇਤ ਦਰਜ ਕਰਵਾਈ ਗਈ ਸੀ। ਕਿਸੇ ਪੁਲਿਸ ਅਧਿਕਾਰੀ ਨੇ ਕੋਈ ਕਾਰਵਾਈ ਨਹੀਂ ਕੀਤੀ।

 

 

ਸ੍ਰੀ ਲਖਵਿੰਦਰ ਸਿੰਘ ਨੇ ਨੇ ਦੋਸ਼ ਲਾਇਆ ਕਿ ਹੁਣ ਕੇਸ ਸਿਰਫ਼ ਕਾਂਗਰਸੀ ਆਗੂ ਤੇ ਉਸ ਦੇ ਭਰਾਵਾਂ ਵਿਰੁੱਧ ਦਾਇਰ ਕੀਤਾ ਗਿਆ ਪਰ ਅਧਿਕਾਰੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

 

 

ਐੱਸਪੀ ਸ੍ਰੀ ਭੁਪਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਸ੍ਰੀ ਸੁਰਜੀਤ ਸਿੰਘ ਦੀ ਪਤਨੀ ਦੀ ਸ਼ਿਕਾਇਤ ’ਤੇ FIR ਦਾਇਰ ਕਰ ਲਈ ਗਈ ਹੈ ਤੇ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ। ਇਸ ਸਬੰਧੀ ਕੇਸ ਬਾਜਾਖਾਨਾ ਪੁਲਿਸ ਥਾਣੇ ’ਚ ਦਰਜ ਕੀਤਾ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:FIR against Congress Leaders who threatened Behbal Kalan witness and his family